Tamil Nadu ਦੀ ਪਟਾਕਾ ਫੈਕਟਰੀ 'ਚ ਭਿਆਨਕ ਵਿਸਫੋਟ, ਜ਼ਿੰਦਾ ਸੜੇ 6 ਲੋਕ, ਬਚਾਅ ਕਾਰਜ ਜਾਰੀ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਤਾਮਿਲਨਾਡੂ ਵਿਚ ਇਕ ਪਟਾਕਾ ਫੈਕਟਰੀ 'ਚ ਅੱਜ ਜ਼ਬਰਦਸਤ ਧਮਾਕਾ ਹੋਇਆ, ਜਿਸ ਕਾਰਨ ਅੱਗ 'ਚ ਜ਼ਿੰਦਾ ਸੜ ਕੇ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਵਿਰੂਧੁਨਗਰ ਜ਼ਿਲ੍ਹੇ ਦੇ ਸਤੂਰ ਇਲਾਕੇ ਵਿਚ ਵਾਪਰਿਆ। ਫਾਇਰ ਬ੍ਰਿਗੇਡ ਵੱਲੋਂ ਬਚਾਅ ਕਾਰਜ ਜਾਰੀ ਹੈ। ਹਾਦਸੇ ਦੇ ਸਮੇਂ ਫੈਕਟਰੀ 'ਚ ਕਈ ਲੋਕ ਕੰਮ ਕਰ ਰਹੇ ਸਨ, ਜੋ ਅੱਗ ਦੀ ਲਪੇਟ 'ਚ ਆ ਗਏ। ਹੁਣ ਤੱਕ 6 ਲਾਸ਼ਾਂ ਬਰਾਮਦ ਹੋਈਆਂ ਹਨ।
ਬਾਕੀ ਲੋਕਾਂ ਦੀ ਭਾਲ ਜਾਰੀ ਹੈ, ਕਿਉਂਕਿ ਧਮਾਕੇ ਕਾਰਨ ਪੂਰੀ ਫੈਕਟਰੀ ਡਿੱਗ ਗਈ। ਫਾਇਰ ਬ੍ਰਿਗੇਡ ਅਧਿਕਾਰੀ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਸ਼ੱਕ ਹੈ ਕਿ ਧਮਾਕਾ ਵਿਸਫੋਟਕ ਰਸਾਇਣਾਂ ਨੂੰ ਮਿਲਾਉਣ ਦੀ ਪ੍ਰਕਿਰਿਆ ਦੌਰਾਨ ਹੋਇਆ ਹੈ। ਜਿਸ ਫੈਕਟਰੀ 'ਚ ਧਮਾਕਾ ਹੋਇਆ, ਉਸ ਦਾ ਕਮਰਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਧਮਾਕੇ ਦੀ ਆਵਾਜ਼ ਸੁਣਦੇ ਹੀ ਸਾਰੇ ਪਿੰਡ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ।
Terrible Explosion In Tamil Nadu Firecracker Factory 6 People Burnt Alive Rescue Operation Underway