ਚਾਰਜ ਹੋ ਰਹੀ e-Bike 'ਚ ਧਮਾਕਾ, ਘਰ ਨੂੰ ਲੱਗੀ ਅੱਗ, ਛੁੱਟੀਆਂ 'ਚ ਨਾਨਕੇ ਘਰ ਰਹਿਣ ਆਈ 11 ਸਾਲ ਦੀ ਬੱਚੀ ਦੀ ਮੌਤ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਮੱਧ ਪ੍ਰਦੇਸ਼ ਦੇ ਰਤਲਾਮ 'ਚ ਈ-ਬਾਈਕ 'ਚ ਧਮਾਕਾ ਹੋਣ ਕਾਰਨ 11 ਸਾਲਾ ਬੱਚੀ ਦੀ ਮੌਤ ਹੋ ਗਈ। ਇਸ ਹਾਦਸੇ 'ਚ ਦੋ ਹੋਰ ਲੋਕ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਈ-ਬਾਈਕ 'ਚ ਧਮਾਕੇ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ। ਹਾਦਸਾ ਰਾਤ ਨੂੰ ਵਾਪਰਿਆ। ਇਸ ਦੌਰਾਨ ਪਰਿਵਾਰ ਦੇ ਸਾਰੇ ਮੈਂਬਰ ਸੁੱਤੇ ਪਏ ਸਨ। ਮ੍ਰਿਤਕ ਲੜਕੀ ਛੁੱਟੀਆਂ ਮਨਾਉਣ ਆਪਣੇ ਨਾਨਕੇ ਘਰ ਆਈ ਹੋਈ ਸੀ। ਪੁਲਿਸ ਮੁਤਾਬਕ ਪਰਿਵਾਰ ਦੇ ਮੈਂਬਰ ਰਾਤ ਨੂੰ ਈ-ਬਾਈਕ ਚਾਰਜ ਕਰਕੇ ਸੌਂ ਗਏ ਸੀ। ਧਮਾਕੇ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਸੋਗ ਦੀ ਲਹਿਰ ਹੈ। ਧਮਾਕੇ 'ਚ ਈ-ਬਾਈਕ ਬੁਰੀ ਤਰ੍ਹਾਂ ਨਸ਼ਟ ਹੋ ਗਈ। ਨੇੜੇ ਖੜ੍ਹੀ ਸਕੂਟਰੀ ਤੇ ਹੋਰ ਸਾਮਾਨ ਵੀ ਇਸ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਘਰ ਨੂੰ ਅੱਗ ਲੱਗ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਘਰ ਦੇ ਅੰਦਰ ਫਸੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ। ਆਪਣੇ ਨਾਨਕੇ ਘਰ ਆਈ 11 ਸਾਲਾ ਬੱਚੀ ਦੀ ਧੂੰਏਂ ਕਾਰਨ ਦਮ ਘੁੱਟਣ ਕਾਰਨ ਮੌਤ ਹੋ ਗਈ।
Explosion In Charging E bike House Catches Fire 11 year old Girl Dies After Coming To Stay With Her Grandmother During Holidays