ਸਾਵਧਾਨ ! ਧੋਖਾਧੜੀ ਲਈ Cyber ਅਪਰਾਧੀ ਅਨੋਖਾ ਤਰੀਕਾ ਲੱਗੇ ਅਪਣਾਉਣ, Cloning ਫੋਨ ਰਾਹੀਂ ਠੱਗੇ 3 ਕਰੋੜ, ਪੜ੍ਹੋ ਪੂਰੀ ਖਬਰ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਸਾਈਬਰ ਧੋਖਾਧੜੀ ਦੇ ਅਪਰਾਧੀ ਹੁਣ ਨਵੇਂ ਤਰੀਕੇ ਅਪਣਾ ਰਹੇ ਹਨ, ਜਿਸ ਰਾਹੀਂ ਉਹ ਆਸਾਨੀ ਨਾਲ ਲੋਕਾਂ ਨੂੰ ਠੱਗ ਲੈਂਦੇ ਹਨ। ਆਨਲਾਈਨ ਧੋਖਾਧੜੀ, ਫਿਸ਼ਿੰਗ, ਮੈਲਵੇਅਰ ਹਮਲਿਆਂ ਅਤੇ ਹੋਰ ਤਰੀਕਿਆਂ ਦੁਆਰਾ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਹਨ। ਬੈਂਗਲੁਰੂ ਤੋਂ ਵੀ ਸਾਈਬਰ ਧੋਖਾਧੜੀ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਅਪਰਾਧੀਆਂ ਨੇ ਨਵਾਂ ਤਰੀਕਾ ਅਪਣਾਉਂਦੇ ਹੋਏ ਇੱਕ ਵਿਅਕਤੀ ਨੂੰ ਮੁਫ਼ਤ ਮੋਬਾਈਲ ਫ਼ੋਨ ਦਿੱਤਾ । ਜਿਵੇਂ ਹੀ ਉਸ ਨੇ ਇਸ ਫ਼ੋਨ ਵਿਚ ਸਿਮ ਕਾਰਡ ਪਾ ਕੇ ਐਕਟੀਵੇਟ ਕੀਤਾ ਤਾਂ ਅਚਾਨਕ ਉਸ ਦੇ ਬੈਂਕ ਖਾਤੇ ਵਿੱਚੋਂ ਕਰੀਬ ਤਿੰਨ ਕਰੋੜ ਰੁਪਏ ਗਾਇਬ ਹੋ ਗਏ।
ਸਾਈਬਰ ਅਪਰਾਧੀਆਂ ਨੇ ਇਕ ਵਿਅਕਤੀ ਨੂੰ ਇਕ ਮੋਬਾਈਲ ਫੋਨ ਗਿਫਟ ਕੀਤਾ, ਜਿਸ ਵਿਚ ਪਹਿਲਾਂ ਤੋਂ ਸਪਾਈ ਸਾਫਟਵੇਅਰ ਇੰਸਟਾਲ ਕੀਤੇ ਗਏ ਸੀ ਜਿਵੇਂ ਹੀ ਉਸ ਵਿਅਕਤੀ ਨੇ ਫੋਨ ਵਿਚ ਸਿਮ ਕਾਰਡ ਪਾਇਆ ਤੇ ਉਸ ਨੂੰ ਐਕਟਿਵ ਕੀਤਾ। ਫੋਨ ਦੀ ਸਾਰੀਆਂ ਗਤੀਵਿਧੀਆਂ ਸਾਈਬਰ ਅਪਰਾਧੀਆਂ ਨੂੰ ਭੇਜਣ ਲੱਗਾ।
ਇਹ ਧੋਖਾਧੜੀ ਦੀ ਸ਼ੁਰੂਆਤ ਇਕ ਕਾਲ ਤੋਂ ਸ਼ੁਰੂ ਹੋਈ, ਜਿਸ ਵਿਚ ਅਪਰਾਧੀ ਨੇ ਦਾਅਵਾ ਕੀਤਾ ਕਿ ਉਹ ਇੱਕ ਅੰਤਰਰਾਸ਼ਟਰੀ ਬੈਂਕ ਦਾ ਕ੍ਰੈਡਿਟ ਕਾਰਡ ਮੁਹੱਈਆ ਕਰਵਾ ਸਕਦੇ ਹਨ, ਜਿਸ ਤੋਂ ਆਸਾਨ ਵਿਆਜ ਦਰ 'ਤੇ ਕਰੋੜਾਂ ਰੁਪਏ ਦਾ ਕਰਜ਼ਾ ਮਿਲ ਸਕਦਾ ਹੈ। ਵਿਅਕਤੀ ਸਹਿਮਤ ਹੋ ਗਿਆ ਅਤੇ ਉਸਨੂੰ ਨਵਾਂ ਸਿਮ ਕਾਰਡ ਖਰੀਦਣ ਲਈ ਕਿਹਾ ਗਿਆ। ਇਸ ਤੋਂ ਬਾਅਦ ਉਸਨੂੰ ਦੱਸਿਆ ਗਿਆ ਕਿ ਉਸਨੇ ਸਿਮ ਅਤੇ ਕ੍ਰੈਡਿਟ ਕਾਰਡ ਦੇ ਲੱਕੀ ਡਰਾਅ ਵਿਚ ਇਕ ਮੋਬਾਈਲ ਫੋਨ ਜਿੱਤ ਲਿਆ ਹੈ, ਜੋ ਕਿ ਉਸਨੂੰ ਕੁਝ ਦਿਨਾਂ ਵਿਚ ਭੇਜ ਦਿੱਤਾ ਜਾਵੇਗਾ।
ਫੋਨ ਮਿਲਣ ਤੋਂ ਬਾਅਦ ਵਿਅਕਤੀ ਨੇ ਹਦਾਇਤਾਂ ਅਨੁਸਾਰ ਆਪਣੇ ਬੈਂਕ ਖਾਤਿਆਂ ਨੂੰ ਨਵੇਂ ਸਿਮ ਨਾਲ ਲਿੰਕ ਕੀਤਾ। ਇਸ ਤੋਂ ਬਾਅਦ ਉਸ ਨੂੰ ਮੈਸੇਜ ਆਉਣੇ ਬੰਦ ਹੋ ਗਏ। ਜਦੋਂ ਉਹ ਬੈਂਕ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਖਾਤੇ ਵਿੱਚੋਂ ਕਰੀਬ 2 ਕਰੋੜ 80 ਲੱਖ ਰੁਪਏ ਦੀ ਠੱਗੀ ਹੋ ਚੁੱਕੀ ਹੈ।
ਪੁਲਿਸ ਕਮਿਸ਼ਨਰ ਬੀ ਦਯਾਨੰਦ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜੇ ਹੋਰ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਜਾਂਚ ਪੂਰੀ ਨਹੀਂ ਹੋਈ ਹੈ। ਦਰਅਸਲ, ਇਹ ਫੋਨ ਕਲੋਨਿੰਗ ਕੀਤਾ ਗਿਆ ਸੀ ਅਤੇ ਕਾਲਾਂ ਅਤੇ ਸੰਦੇਸ਼ ਦੀ ਕਾਪੀ ਸਾਈਬਰ ਅਪਰਾਧੀਆਂ ਤੱਕ ਪਹੁੰਚ ਰਹੀ ਸੀ, ਜਿਸ ਕਾਰਨ ਉਹ ਆਸਾਨੀ ਨਾਲ ਲਗਪਗ 3 ਕਰੋੜ ਰੁਪਏ ਲੈ ਉਡੇ।
Beware Cyber criminals Adopt Unique Method For Fraud Cheated 3 Crores Through Cloning Phone