Mahakumbh ਜਾਣ ਵਾਲੀ ਟਰੇਨ 'ਚ ਹੰਗਾਮਾ, ਯਾਤਰੀਆਂ ਨੇ ਕੀਤਾ ਪਥਰਾਅ ਤੇ ਤੋੜੇ ਸ਼ੀਸ਼ੇ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਇਸ ਸਮੇਂ ਪ੍ਰਯਾਗਰਾਜ ਮਹਾਕੁੰਭ ਲਈ ਜਾਣ ਵਾਲੀਆਂ ਟਰੇਨਾਂ 'ਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਮਹਾਕੁੰਭ 'ਚ ਜਾਣ ਲਈ ਰੇਲਵੇ ਸਟੇਸ਼ਨਾਂ 'ਤੇ ਵੀ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਮਹਾਕੁੰਭ 'ਚ ਜਾਣ ਵਾਲੇ ਯਾਤਰੀਆਂ ਨੇ ਛਤਰਪੁਰ ਰੇਲਵੇ ਸਟੇਸ਼ਨ 'ਤੇ ਹੰਗਾਮਾ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਮਹਾਕੁੰਭ ਲਈ ਜਾ ਰਹੇ ਯਾਤਰੀਆਂ ਨੇ ਟਰੇਨ 'ਤੇ ਪਥਰਾਅ ਕੀਤਾ ਅਤੇ ਟਰੇਨ ਦੇ ਸ਼ੀਸ਼ੇ ਤੋੜਨ ਦੀ ਕੋਸ਼ਿਸ਼ ਵੀ ਕੀਤੀ। ਅੰਬੇਡਕਰ ਨਗਰ ਤੋਂ ਚੱਲ ਰਹੀ ਟਰੇਨ ਦੇ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਹੋਣ ਕਾਰਨ ਪਲੇਟਫਾਰਮ 'ਤੇ ਖੜ੍ਹੇ ਯਾਤਰੀਆਂ 'ਚ ਗੁੱਸਾ ਪੈਦਾ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪਥਰਾਅ ਕੀਤਾ।
ਅੰਦਰਲੇ ਯਾਤਰੀਆਂ ਨੇ ਕਰ ਦਿੱਤੇ ਗੇਟ ਬੰਦ
ਇਸ ਦੌਰਾਨ ਰੇਲਗੱਡੀ ਕਰੀਬ ਇੱਕ ਘੰਟਾ ਛੱਤਰਪੁਰ ਸਟੇਸ਼ਨ 'ਤੇ ਖੜ੍ਹੀ ਰਹੀ। ਇਸ ਤੋਂ ਬਾਅਦ ਜੀਆਰਪੀ ਸਟਾਫ ਨੇ ਟਰੇਨ ਦੇ ਫਾਟਕ ਖੋਲ੍ਹ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਭੀੜ ਜ਼ਿਆਦਾ ਹੋਣ ਕਾਰਨ ਪਹਿਲਾਂ ਤੋਂ ਹੀ ਅੰਦਰ ਬੈਠੇ ਯਾਤਰੀਆਂ ਨੇ ਟਰੇਨ ਦੇ ਦਰਵਾਜ਼ੇ ਬੰਦ ਕਰ ਲਏ ਸਨ। ਇਹ ਸਾਰੀ ਘਟਨਾ ਰਾਤ ਕਰੀਬ 12 ਵਜੇ ਛੱਤਰਪੁਰ ਰੇਲਵੇ ਸਟੇਸ਼ਨ 'ਤੇ ਵਾਪਰੀ ਦੱਸੀ ਜਾ ਰਹੀ ਹੈ। ਇਹ ਟਰੇਨ ਮਹੂ ਤੋਂ ਪ੍ਰਯਾਗਰਾਜ ਦੇ ਰਸਤੇ ਅੰਬੇਡਕਰ ਨਗਰ ਤੱਕ ਚੱਲਦੀ ਹੈ। ਸਟੇਸ਼ਨ 'ਤੇ ਭਾਰੀ ਭੀੜ ਕਾਰਨ ਏਸੀ ਕੋਚ ਦੇ ਯਾਤਰੀਆਂ ਨੇ ਆਪਣੇ ਕੋਚ ਦੇ ਗੇਟਾਂ ਨੂੰ ਅੰਦਰੋਂ ਬੰਦ ਕਰ ਦਿੱਤਾ ਸੀ। ਇਸ ਤੋਂ ਗੁੱਸੇ 'ਚ ਆਈ ਭੀੜ ਨੇ ਦਰਵਾਜ਼ਿਆਂ ਦੇ ਸ਼ੀਸ਼ੇ ਤੋੜ ਕੇ ਗੇਟ ਖੋਲ੍ਹ ਦਿੱਤੇ।
15 ਕਰੋੜ ਤੋਂ ਵੱਧ ਲੋਕ ਕਰ ਚੁੱਕੇ ਹਨ ਇਸ਼ਨਾਨ
ਭਾਰੀ ਹੰਗਾਮਾ ਹੁੰਦਾ ਦੇਖ ਜੀਆਰਪੀ ਨੇ ਕਾਫੀ ਦੇਰ ਤੱਕ ਅੰਦਰ ਬੈਠੇ ਯਾਤਰੀਆਂ ਨੂੰ ਸਮਝਾਇਆ। ਇਸ ਤੋਂ ਬਾਅਦ ਕਿਸੇ ਤਰ੍ਹਾਂ ਟਰੇਨ ਦੇ ਦਰਵਾਜ਼ੇ ਖੋਲ੍ਹੇ ਗਏ। ਇਸ ਦੌਰਾਨ ਕੁੰਭ ਵਿਚ ਜਾਣ ਵਾਲੇ ਕਈ ਯਾਤਰੀਆਂ ਕੋਲ ਟਿਕਟਾਂ ਵੀ ਨਹੀਂ ਸਨ। ਦੱਸ ਦੇਈਏ ਕਿ ਇਸ ਸਮੇਂ ਦੇਸ਼ ਭਰ ਤੋਂ ਸ਼ਰਧਾਲੂ ਮਹਾਕੁੰਭ 'ਚ ਇਸ਼ਨਾਨ ਕਰਨ ਆ ਰਹੇ ਹਨ। ਇੱਥੇ ਮਹਾਕੁੰਭ ਵਿੱਚ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ 15 ਕਰੋੜ ਨੂੰ ਪਾਰ ਕਰ ਗਈ ਹੈ। ਪਿਛਲੇ 17 ਦਿਨਾਂ 'ਚ 15 ਕਰੋੜ ਤੋਂ ਜ਼ਿਆਦਾ ਲੋਕ ਮਹਾਕੁੰਭ 'ਚ ਇਸ਼ਨਾਨ ਕਰ ਚੁੱਕੇ ਹਨ। ਆਉਣ ਵਾਲੀ ਮੌਨੀ ਅਮਾਵਸਿਆ 'ਤੇ ਮਹਾਕੁੰਭ 'ਚ 8 ਤੋਂ 10 ਕਰੋੜ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ।
Ruckus In Mahakumbh bound Train Passengers Pelt Stones And Break Windows