Earthquake In Delhi- ਸਵੇਰੇ ਸਵੇਰੇ ਦਿੱਲੀ-ਐੱਨਸੀਆਰ 'ਚ ਆਇਆ ਭੂਚਾਲ, ਤੇਜ਼ ਝਟਕਿਆਂ ਤੋਂ ਸਹਿਮੇ ਲੋਕ ਘਰਾਂ 'ਚੋਂ ਨਿਕਲੇ ਬਾਹਰ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਬਿਹਾਰ 'ਚ ਸੋਮਵਾਰ ਸਵੇਰੇ ਰਿਕਟਰ ਪੈਮਾਨੇ 'ਤੇ 4.0 ਦੀ ਤੀਬਰਤਾ ਵਾਲਾ ਭੂਚਾਲ ਆਇਆ। ਬਿਹਾਰ ਦੇ ਪੱਛਮੀ ਖੇਤਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਭੂਚਾਲ ਦਾ ਕੇਂਦਰ ਸੀਵਾਨ ਵਿੱਚ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।
ਸੀਵਾਨ ਵਿੱਚ ਸਵੇਰੇ 8:02 ਵਜੇ ਭੂਚਾਲ ਆਇਆ। ਇਸ ਤੋਂ ਕੁਝ ਘੰਟੇ ਪਹਿਲਾਂ ਅੱਜ ਸਵੇਰੇ ਕਰੀਬ 5:36 ਵਜੇ ਦਿੱਲੀ-ਐਨਸੀਆਰ ਵਿੱਚ ਇਸੇ ਤਰ੍ਹਾਂ ਦਾ ਭੂਚਾਲ ਆਇਆ ਸੀ।
Earthquake In Delhi