Firing in Exam - ਮੈਟ੍ਰਿਕ ਪ੍ਰੀਖਿਆ 'ਚ ਨਕਲ ਨਹੀਂ ਕਰਵਾਉਣ ਦਿੱਤੀ ਤਾਂ ਵਿਦਿਆਰਥੀ ਨੂੰ ਉਤਾਰ ਦਿੱਤਾ ਮੌਤ ਦੇ ਘਾਟ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਬਿਹਾਰ ਦੇ ਰੋਹਤਾਸ ਜ਼ਿਲੇ ਦੇ ਧੌਦਾਧ ਥਾਣਾ ਖੇਤਰ ਦੇ ਤਰਚੰਡੀ ਮੰਦਰ ਨੇੜੇ ਪ੍ਰੀਖਿਆ 'ਚ ਨਕਲ ਕਰਨ 'ਚ ਸਹਿਯੋਗ ਨਾ ਦੇਣ 'ਤੇ ਹੋਏ ਝਗੜੇ 'ਚ ਇਕ ਵਿਦਿਆਰਥੀ ਨੇ ਮੈਟ੍ਰਿਕ ਦੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਦੂਜੇ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਦੇਹਰੀ ਹਾਈ ਸਕੂਲ ਦੇ ਵਿਦਿਆਰਥੀਆਂ ਦੀ ਦਸਵੀਂ ਦੀ ਪ੍ਰੀਖਿਆ ਦਾ ਕੇਂਦਰ ਸਾਸਾਰਾਮ ਦੇ ਸੰਤ ਅੰਨਾ ਹਾਈ ਸਕੂਲ ਵਿਚ ਹੈ। ਇਮਤਿਹਾਨ ਦੌਰਾਨ ਜਦੋਂ ਪ੍ਰੀਖਿਆ ਹਾਲ ਦੇ ਅੰਦਰ ਉੱਤਰ ਪੱਤਰੀ ਵਿੱਚੋਂ ਨਕਲ ਨਹੀਂ ਹੋਣ ਦਿੱਤੀ ਗਈ ਤਾਂ ਵਿਦਿਆਰਥੀਆਂ ਵਿਚ ਝਗੜਾ ਹੋ ਗਿਆ। ਇਸ ਝਗੜੇ ਨੂੰ ਲੈ ਕੇ ਵੀਰਵਾਰ ਦੇਰ ਰਾਤ ਵਿਦਿਆਰਥੀਆਂ 'ਚ ਲੜਾਈ ਹੋ ਗਈ ਅਤੇ ਇਸ ਲੜਾਈ ਦੌਰਾਨ ਗੋਲੀਬਾਰੀ 'ਚ ਦੋ ਵਿਦਿਆਰਥੀਆਂ ਦੇ ਗੋਲੀ ਲੱਗ ਗਈ।
ਇਲਾਜ ਦੌਰਾਨ ਇਕ ਵਿਦਿਆਰਥੀ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਿਤ ਕੁਮਾਰ (16) ਪੁੱਤਰ ਮਨੋਜ ਯਾਦਵ ਵਾਸੀ ਸ਼ੰਭੂ ਬੀਘਾ, ਦੇਹਰੀ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਨੇ ਹਥਿਆਰਾਂ ਨਾਲ ਗੋਲੀ ਚਲਾਉਣ ਵਾਲੇ ਨਾਬਾਲਗ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ।
Student Was Put To Death For Not Allowing Him To Cheat In The Matriculation Exam