Upcoming Expressways - ਸਫਰ ਆਸਾਨ ਬਣਾ ਦੇਣਗੇ ਦੇਸ਼ ਦੇ 15 ਨਵੇਂ ਐਕਸਪ੍ਰੈਸਵੇਅ, ਜਲਦੀ ਹੀ ਬਣ ਕੇ ਹੋਣਗੇ ਤਿਆਰ, ਵੇਖੋ ਸੂਚੀ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਐਕਸਪ੍ਰੈਸਵੇਅ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਦੇਸ਼ ਵਿਚ ਸੜਕੀ ਨੈੱਟਵਰਕ ਨੂੰ ਇੱਕ ਨਵਾਂ ਆਯਾਮ ਮਿਲੇਗਾ। ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੇਸ਼ ਦੇ ਸਭ ਤੋਂ ਲੰਬੇ ਐਕਸਪ੍ਰੈਸਵੇਅ ਵਿਚੋਂ ਇਕ ਹੋਵੇਗਾ, ਜਿਸ ਨਾਲ ਦੋਵਾਂ ਸ਼ਹਿਰਾਂ ਦੇ ਵਿਚਕਾਰ ਯਾਤਰਾ ਦਾ ਸਮਾਂ ਲਗਭਗ ਅੱਧਾ ਹੋ ਜਾਵੇਗਾ। ਗੰਗਾ ਐਕਸਪ੍ਰੈਸਵੇਅ ਉੱਤਰ ਪ੍ਰਦੇਸ਼ ਨੂੰ ਤੇਜ਼ ਅਤੇ ਆਸਾਨ ਸੰਪਰਕ ਪ੍ਰਦਾਨ ਕਰੇਗਾ। ਉਥੇ ਹੀ ਦਵਾਰਕਾ ਐਕਸਪ੍ਰੈਸਵੇਅ ਨਾਲ ਦਿੱਲੀ-ਐਨਸੀਆਰ ਵਿਚ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਘੱਟ ਹੋਵੇਗੀ। ਇਸ ਤੋਂ ਇਲਾਵਾ ਬੈਂਗਲੁਰੂ-ਚੇਨਈ ਐਕਸਪ੍ਰੈਸਵੇਅ ਦੱਖਣੀ ਭਾਰਤ ਵਿੱਚ ਕਾਰੋਬਾਰ ਨੂੰ ਰਫਤਾਰ ਦੇਵੇਗਾ।
15 ਐਕਸਪ੍ਰੈਸਵੇਅ ਦੀ ਪੂਰੀ ਸੂਚੀ
1- ਦਿੱਲੀ-ਕਟੜਾ ਐਕਸਪ੍ਰੈਸਵੇਅ (ਐਨਐੱਚਏਆਈ)-650 ਕਿਲੋਮੀਟਰ ਲੰਬਾਈ, 4 ਲੇਨ, ਅੰਸ਼ਕ ਤੌਰ 'ਤੇ ਖੁੱਲ੍ਹੀ, ਬਾਕੀ ਕੰਮ ਜਾਰੀ ਹੈ।
2- ਅਹਿਮਦਾਬਾਦ-ਧੋਲੇਰਾ ਐਕਸਪ੍ਰੈਸਵੇਅ (ਐਨਐੱਚਏਆਈ)-109 ਕਿਲੋਮੀਟਰ ਲੰਬਾਈ, 4 ਲੇਨ, ਨਿਰਮਾਣ ਅਧੀਨ।
3- ਅਹਿਮਦਾਬਾਦ-ਥਰਾਡ ਐਕਸਪ੍ਰੈਸਵੇਅ (ਐਨਐੱਚਏਆਈ)-214 ਕਿਲੋਮੀਟਰ ਲੰਬਾਈ, 6 ਲੇਨ, ਜ਼ਮੀਨ ਗ੍ਰਹਿਣ ਦਾ ਕੰਮ ਚੱਲ ਰਿਹਾ ਹੈ।
4- ਗੰਗਾ ਐਕਸਪ੍ਰੈਸਵੇ (ਮੇਰਠ-ਪ੍ਰਯਾਗਰਾਜ) (ਯੂਪੀਈਆਈਡੀਏ)-594 ਕਿਲੋਮੀਟਰ ਲੰਬਾਈ, 6 ਲੇਨ, ਨਿਰਮਾਣ ਅਧੀਨ।
5- ਗੋਰਖਪੁਰ ਲਿੰਕ ਐਕਸਪ੍ਰੈਸਵੇਅ (ਯੂਪੀਈਆਈਡੀਏ)-91 ਕਿਲੋਮੀਟਰ ਲੰਬਾਈ, 4 ਲੇਨ, ਨਿਰਮਾਣ ਅਧੀਨ।
6- ਬੈਂਗਲੁਰੂ-ਚੇਨਈ ਐਕਸਪ੍ਰੈਸਵੇਅ (ਐਨਐੱਚਏਆਈ)-261 ਕਿਲੋਮੀਟਰ ਲੰਬਾਈ, 4 ਲੇਨ, ਨਿਰਮਾਣ ਅਧੀਨ।
7- ਚਿਤੂਰ-ਥੈਚੂਰ ਐਕਸਪ੍ਰੈੱਸਵੇਅ (ਐਨਐੱਚਏਆਈ)-116 ਕਿਲੋਮੀਟਰ ਲੰਬਾਈ, 6 ਲੇਨ, ਨਿਰਮਾਣ ਅਧੀਨ।
8- ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ (ਐਨਐੱਚਏਆਈ)-210 ਕਿਲੋਮੀਟਰ ਲੰਬਾਈ, 6 ਲੇਨ, ਨਿਰਮਾਣ ਅਧੀਨ।
9- ਰਾਏਪੁਰ-ਵਿਸ਼ਾਖਾਪਟਨਮ ਐਕਸਪ੍ਰੈੱਸਵੇਅ (ਐਨਐੱਚਏਆਈ)-465 ਕਿਲੋਮੀਟਰ ਲੰਬਾਈ, 6 ਲੇਨ, ਨਿਰਮਾਣ ਅਧੀਨ।
10- ਗੋਰਖਪੁਰ-ਸਿਲੀਗੁੜੀ ਐਕਸਪ੍ਰੈੱਸਵੇਅ (ਐਨਐੱਚਏਆਈ)-519 ਕਿਲੋਮੀਟਰ ਲੰਬਾਈ, 4 ਲੇਨ, ਭੂਮੀ ਗ੍ਰਹਿਣ ਦਾ ਕੰਮ ਜਾਰੀ ਹੈ।
11- ਹਰਗਿਜ਼ਪੁਰ-ਮੋਰਗ੍ਰਾਮ ਐਕਸਪ੍ਰੈਸਵੇਅ (ਐਨਐੱਚਏਆਈ)-230 ਕਿਲੋਮੀਟਰ ਲੰਬਾਈ, 4 ਲੇਨ, ਨਿਰਮਾਣ ਅਧੀਨ।
12- ਵਾਰਾਣਸੀ-ਕੋਲਕਾਤਾ ਐਕਸਪ੍ਰੈਸਵੇਅ (ਐਨਐੱਚਏਆਈ)-610 ਕਿਲੋਮੀਟਰ ਲੰਬਾਈ, 6 ਲੇਨ, ਜ਼ਮੀਨ ਪ੍ਰਾਪਤੀ ਦਾ ਕੰਮ ਚੱਲ ਰਿਹਾ ਹੈ, ਕੁਝ ਭਾਗਾਂ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਹੈ।
13- ਬਰੇਲੀ-ਗੋਰਖਪੁਰ ਐਕਸਪ੍ਰੈੱਸਵੇਅ (ਐਨਐੱਚਏਆਈ)-500 ਕਿਲੋਮੀਟਰ ਲੰਬਾਈ, 6 ਲੇਨ, ਡੀਪੀਆਰ ਤਿਆਰ।
14- ਸ਼ਾਮਲੀ-ਬਰੇਲੀ ਐਕਸਪ੍ਰੈਸਵੇ (ਐਨਐੱਚਏਆਈ)-220 ਕਿਲੋਮੀਟਰ ਲੰਬਾਈ, 6 ਲੇਨ, ਡੀਪੀਆਰ ਤਿਆਰ।
15- ਅੰਬਾਲਾ-ਸ਼ਾਮਲੀ ਐਕਸਪ੍ਰੈਸਵੇਅ (ਐਨਐੱਚਏਆਈ)-122 ਕਿਲੋਮੀਟਰ ਲੰਬਾਈ, 6 ਲੇਨ, ਨਿਰਮਾਣ ਅਧੀਨ।
Upcoming Expressways 15 New Expressways In The Country Will Make Travel Easier Will Be Ready Soon See List