ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

RBI ਜਲਦ ਦੇਵੇਗਾ ਤੋਹਫਾ ! ਸਸਤੇ ਹੋ ਸਕਦੇ ਹਨ Home loan ਤੇ Personal loan ਸਮੇਤ ਕਈ ਤਰ੍ਹਾਂ ਦੇ ਕਰਜ਼ੇ, ਘੱਟ ਜਾਣਗੀਆਂ ਵਿਆਜ ਦਰਾਂ

RBI ਜਲਦ ਦੇਵੇਗਾ ਤੋਹਫਾ ! ਸਸਤੇ ਹੋ ਸਕਦੇ ਹਨ Home loan ਤੇ Persona


Admin / National

ਲਾਈਵ ਪੰਜਾਬੀ ਟੀਵੀ ਬਿਊਰੋ : ਹੋਮ ਲੋਨ, ਪਰਸਨਲ ਲੋਨ, ਕਾਰ ਲੋਨ ਅਤੇ ਐਜੂਕੇਸ਼ਨ ਲੋਨ ਸਮੇਤ ਹਰ ਤਰ੍ਹਾਂ ਦੇ ਲੋਨ 'ਤੇ ਆਉਣ ਵਾਲੇ ਸਮੇਂ 'ਚ ਵਿਆਜ ਦਰਾਂ ਘੱਟ ਸਕਦੀਆਂ ਹਨ। ਇਸ ਨਾਲ ਤੁਹਾਡੇ ਮੌਜੂਦਾ ਲੋਨ ਦਾ ਈਐਮਆਈ ਬੋਝ ਵੀ ਘੱਟ ਜਾਵੇਗਾ। ਦਰਅਸਲ, ਆਰਬੀਆਈ ਦੀ ਮੁੱਖ ਵਿਆਜ ਦਰ ਰੇਪੋ ਦਰ ਵਿਚ ਕਟੌਤੀ ਦੀਆਂ ਉਮੀਦਾਂ ਵੱਧ ਰਹੀਆਂ ਹਨ। ਐਸਬੀਆਈ ਰਿਸਰਚ ਈਕੋਰੈਪ ਦੇ ਅਨੁਸਾਰ, ਆਰਬੀਆਈ ਸਾਲ 2025 ਵਿਚ ਰੈਪੋ ਦਰ ਵਿਚ ਕੁੱਲ 0.75% ਦੀ ਕਟੌਤੀ ਕਰ ਸਕਦਾ ਹੈ। ਅਪ੍ਰੈਲ, ਜੂਨ ਅਤੇ ਅਕਤੂਬਰ ਦੀਆਂ ਅੱਗ ਹੋਣ ਵਾਲੀਆਂ ਨੀਤੀਗਤ ਬੈਠਕਾਂ 'ਚ ਹਰ ਵਾਰ 0.25 ਫੀਸਦੀ ਦੀ ਕਟੌਤੀ ਦੀ ਸੰਭਾਵਨਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਚਾਲੂ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਪ੍ਰਚੂਨ ਮਹਿੰਗਾਈ ਦਰ 3.9 ਫੀਸਦੀ ਰਹਿਣ ਦੀ ਉਮੀਦ ਹੈ। ਉਥੇ ਹੀ ਪੂਰੇ ਸਾਲ ਲਈ ਔਸਤ ਮਹਿੰਗਾਈ ਦਰ 4.7 ਫੀਸਦੀ ਰਹਿਣ ਦਾ ਅਨੁਮਾਨ ਹੈ। ਮਹਿੰਗਾਈ ਦਰ ਵਿਚ ਆਈ ਗਿਰਾਵਟ ਨਾਲ ਆਰਬੀਆਈ ਨੂੰ ਰੇਪੋ ਦਰ ਵਿਚ ਕਟੌਤੀ ਲਈ ਸਪੋਰਟ ਮਿਲੇਗਾ।


ਅਪ੍ਰੈਲ ਤੇ ਜੂਨ 'ਚ  ਘੱਟ ਸਕਦੀਆਂ ਹਨ ਵਿਆਜ ਦਰਾਂ


ਹਾਲਾਂਕਿ, ਵਿੱਤੀ ਸਾਲ 2026 ਵਿਚ ਮਹਿੰਗਾਈ ਦੇ 4 ਫੀਸਦੀ ਤੋਂ 4.2 ਫੀਸਦੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ, ਜਿਸ ਵਿਚ ਕੋਰ ਮਹਿੰਗਾਈ 4.2 ਫੀਸਦੀ ਤੋਂ 4.4 ਫੀਸਦੀ ਦੇ ਵਿਚਕਾਰ ਰਹੇਗੀ। ਕੰਟਰੋਲਡ ਮਹਿੰਗਾਈ ਨੂੰ ਦੇਖਦੇ ਹੋਏ ਐਸਬੀਆਈ ਖੋਜ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ  ਇਸ ਚੱਕਰ ਵਿਚ ਆਰਬੀਆਈ ਰੇਪੋ ਦਰ ਨੂੰ 0.75 ਪ੍ਰਤੀਸ਼ਤ ਘਟਾ ਸਕਦਾ ਹੈ। ਆਰਬੀਆਈ ਅਪ੍ਰੈਲ ਅਤੇ ਜੂਨ 2025 ਵਿਚ ਲਗਾਤਾਰ ਰੇਪੋ ਦਰਾਂ ਵਿਚ ਕਟੌਤੀ ਕਰ ਸਕਦਾ ਹੈ। ਇਸ ਤੋਂ ਬਾਅਦ ਦਰਾਂ ਵਿਚ ਕਟੌਤੀ ਦਾ ਨਵਾਂ ਦੌਰ ਅਕਤੂਬਰ 2025 ਵਿਚ ਸ਼ੁਰੂ ਹੋ ਸਕਦਾ ਹੈ। ਐਸਬੀਆਈ ਰਿਸਰਚ ਇਕੋਰੈਪ ਨੇ ਕਿਹਾ ਕਿ ਇਸ ਮਹੀਨੇ ਅਤੇ ਅਗਲੇ ਮਹੀਨਿਆਂ ਵਿਚ ਹੌਲੀ ਮਹਿੰਗਾਈ ਦੇ ਨਾਲ ਸਾਨੂੰ ਉਮੀਦ ਹੈ ਕਿ  ਇਸ ਚੱਕਰ ਵਿਚ ਰੈਪੋ ਦਰ ਵਿਚ 0.75 ਪ੍ਰਤੀਸ਼ਤ ਦੀ ਕਟੌਤੀ ਹੋ ਸਕਦੀ ਹੈ। ਅਗਲੀ ਅਪ੍ਰੈਲ ਅਤੇ ਜੂਨ ਦੀ ਨੀਤੀਗਤ ਮੀਟਿੰਗ ਵਿਚ ਲਗਾਤਾਰ ਦਰਾਂ ਵਿਚ ਕਟੌਤੀ ਦੀ ਉਮੀਦ ਹੈ। ਇਸ ਤੋਂ ਬਾਅਦ ਅਕਤੂਬਰ 2025 ਤੋਂ ਦਰਾਂ ਵਿਚ ਕਟੌਤੀ ਦਾ ਇਕ ਨਵਾਂ ਚੱਕਰ ਦੁਬਾਰਾ ਸ਼ੁਰੂ ਹੋ ਸਕਦਾ ਹੈ।



ਫਰਵਰੀ 2025 ਵਿਚ ਭਾਰਤ ਦੀ ਪ੍ਰਚੂਨ ਮਹਿੰਗਾਈ ਦਰ ਸੱਤ ਮਹੀਨੇ ਦੇ ਹੇਠਲੇ ਪੱਧਰ 3.6 ਪ੍ਰਤੀਸ਼ਤ 'ਤੇ ਆ ਗਈ ਸੀ। ਮੁੱਖ ਰੂਪ ਨਾਲ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਗਿਰਾਵਟ ਕਾਰਨ ਮਹਿੰਗਾਈ ਦਰ ਹੇਠਾਂ ਆਈ ਹੈ। ਸਬਜ਼ੀਆਂ ਦੀਆਂ ਕੀਮਤਾਂ ਵਿਚ ਮਹੱਤਵਪੂਰਨ ਗਿਰਾਵਟ ਦੇ ਕਾਰਨ ਖਾਣ-ਪੀਣ ਦੀਆਂ ਵਸਤੂਆਂ ਦੀ ਮਹਿੰਗਾਈ ਦਰ 3.84 ਫੀਸਦੀ 'ਤੇ ਆ ਗਈ। ਲਸਣ, ਆਲੂ ਅਤੇ ਟਮਾਟਰ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਕਾਰਨ ਸਬਜ਼ੀਆਂ ਦੀ ਮਹਿੰਗਾਈ 20 ਮਹੀਨਿਆਂ ਵਿੱਚ ਪਹਿਲੀ ਵਾਰ ਨਕਾਰਾਤਮਕ ਹੋ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਮਹਾਕੁੰਭ ਨੇ ਲਸਣ ਦੀ ਖਪਤ ਨੂੰ ਘਟਾ ਦਿੱਤਾ ਹੈ, ਜਦੋਂ ਕਿ ਵਰਤ ਦੇ ਸਮੇਂ ਦੌਰਾਨ ਮੰਗ ਵਧਣ ਨਾਲ ਫਲਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

Rbi Will Soon Give A Gift Many Types Of Loans Including Home Loans And Personal Loans May Become Cheaper Interest Rates Will Be Reduced


Popular Posts
Just Now