UP- ਪੇਟ ਦਰਦ ਤੋਂ ਪ੍ਰੇਸ਼ਾਨ ਨੌਜਵਾਨ ਨੇ ਚੁੱਕਿਆ ਖਤਰਨਾਕ ਕਦਮ, ਦੇਖ ਕੇ ਡਾਕਟਰਾਂ ਦੇ ਵੀ ਉਡੇ ਹੋਸ਼...
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਮਥੁਰਾ ਦੇ ਵ੍ਰਿੰਦਾਵਨ 'ਚ ਪੇਟ ਦਰਦ ਤੋਂ ਪੀੜਤ ਇਕ ਨੌਜਵਾਨ ਨੇ ਅਜਿਹਾ ਕੰਮ ਕਰ ਦਿੱਤਾ ਕਿ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਇਸ ਨੌਜਵਾਨ ਨੇ ਯੂ-ਟਿਊਬ ਤੋਂ ਦੇਖ ਕੇ ਆਪਣਾ ਆਪਰੇਸ਼ਨ ਆਪ ਹੀ ਕਰ ਲਿਆ। ਅਪਰੇਸ਼ਨ ਲਈ ਉਹ ਮੈਡੀਕਲ ਤੋਂ ਸੁੰਨ ਕਰਨ ਵਾਲਾ ਟੀਕਾ, ਬਲੇਡ ਅਤੇ ਹੋਰ ਸਾਮਾਨ ਲੈ ਕੇ ਆਇਆ। ਆਪਰੇਸ਼ਨ ਤੋਂ ਬਾਅਦ ਉਸ ਦੇ ਪੇਟ ਵਿੱਚ 11 ਟਾਂਕੇ ਵੀ ਲਾਏ। ਇਸ ਤੋਂ ਬਾਅਦ ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਹ ਦਰਦ ਨਾਲ ਚੀਕਣ ਲੱਗਾ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਹੈ।
ਖੁਦ ਆਪਰੇਸ਼ਨ ਕਰਨ ਦਾ ਇਹ ਸੀ ਕਾਰਨ
ਰਾਹੁਲ ਠਾਕੁਰ ਨੇ ਦੱਸਿਆ ਕਿ ਚਾਚਾ ਰਾਜਾ ਬਾਬੂ (32) ਪੁੱਤਰ ਕਨ੍ਹਈਆ ਠਾਕੁਰ ਵਾਸੀ ਸੁਨਰਖ ਕਈ ਦਿਨਾਂ ਤੋਂ ਪੇਟ ਦਰਦ ਤੋਂ ਪੀੜਤ ਸੀ। ਉਸ ਦਾ ਕਈ ਵਾਰ ਡਾਕਟਰਾਂ ਤੋਂ ਇਲਾਜ ਕਰਵਾਇਆ ਗਿਆ ਪਰ ਕੋਈ ਰਾਹਤ ਨਹੀਂ ਮਿਲੀ। ਉਸ ਦਾ 18 ਸਾਲ ਪਹਿਲਾਂ ਅਪੈਂਡਿਕਸ ਦਾ ਆਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਅਕਸਰ ਪੇਟ ਦਰਦ ਦੀ ਸ਼ਿਕਾਇਤ ਰਹਿੰਦੀ ਸੀ। ਲਗਾਤਾਰ ਦਰਦ ਤੋਂ ਤੰਗ ਆ ਕੇ ਉਸ ਨੇ ਆਪਰੇਸ਼ਨ ਕਰਨ ਦਾ ਫੈਸਲਾ ਕੀਤਾ।
ਸੁੰਨ ਕਰਕੇ ਚੀੜ ਦਿੱਤਾ ਪੇਟ
ਰਾਜਾ ਬਾਬੂ ਨੇ ਡਾਕਟਰਾਂ ਵਾਂਗ ਟੀਕੇ ਦੇ ਕੇ ਆਪਣੇ ਆਪ ਨੂੰ ਸੁੰਨ ਕਰ ਲਿਆ। ਇਸ ਤੋਂ ਬਾਅਦ ਸਰਜੀਕਲ ਬਲੇਡ ਨਾਲ ਆਪਣਾ ਪੇਟ ਚੀੜ ਲਿਆ। ਸ਼ੁਰੂ ਵਿਚ ਉਸ ਨੂੰ ਕੋਈ ਦਰਦ ਮਹਿਸੂਸ ਨਹੀਂ ਹੋਇਆ, ਪਰ ਜਿਵੇਂ ਹੀ ਦਵਾਈ ਦਾ ਅਸਰ ਘਟਿਆ, ਉਹ ਤੜਫਣ ਲੱਗਾ। ਇਸ ਦੌਰਾਨ ਉਸ ਦੇ ਪੇਟ ਵਿਚ 11 ਟਾਂਕੇ ਵੀ ਲੱਗੇ। ਫਿਰ ਵੀ ਦਰਦ ਤੋਂ ਰਾਹਤ ਨਹੀਂ ਮਿਲੀ। ਉਹ ਉੱਚੀ-ਉੱਚੀ ਚੀਕਣ ਲੱਗਾ। ਨੌਜਵਾਨ ਦੀਆਂ ਚੀਕਾਂ ਸੁਣ ਕੇ ਪਰਿਵਾਰਕ ਮੈਂਬਰ ਦੌੜੇ ਅਤੇ ਉਸ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲੈ ਗਏ। ਡਾਕਟਰਾਂ ਨੇ ਉਸ ਨੂੰ ਗੰਭੀਰ ਹਾਲਤ 'ਚ ਦਾਖਲ ਕਰਵਾਇਆ ਹੈ ਅਤੇ ਉਸ ਦਾ ਇਲਾਜ ਜਾਰੀ ਹੈ।
ਖਤਰਨਾਕ ਸਾਬਿਤ ਹੋ ਸਕਦਾ ਹੈ ਅਜਿਹਾ ਕਦਮ
ਡਾਕਟਰਾਂ ਦਾ ਕਹਿਣਾ ਹੈ ਕਿ ਬਿਨਾਂ ਸਹੀ ਜਾਣਕਾਰੀ ਦੇ ਅਜਿਹਾ ਕਦਮ ਚੁੱਕਣਾ ਜਾਨਲੇਵਾ ਹੋ ਸਕਦਾ ਸੀ। ਰਾਜਾ ਬਾਬੂ ਦੀ ਹਾਲਤ ਫਿਲਹਾਲ ਸਥਿਰ ਹੈ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
UP Young Man Suffering From Stomach Pain Took A Dangerous Step Even Doctors Were Surprised