ਭਾਰਤ ਸਰਕਾਰ ਵੱਲੋਂ ਭੁਵਨੇਸ਼ ਕੁਮਾਰ UIDAI ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ
ਦਿੱਲੀ,19 ਅਪ੍ਰੈਲ 2025: ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ 1995 ਬੈਚ ਦੇ ਯੂਪੀ ਕੇਡਰ ਦੇ ਆਈਏਐਸ ਅਧਿਕਾਰੀ ਭੁਵਨੇਸ਼ ਕੁਮਾਰ ਨੂੰ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (UIDAI) ਦਾ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਹੈ। ਉਹ ਇਸ ਵੇਲੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵਿੱਚ ਵਧੀਕ ਸਕੱਤਰ ਹਨ।
ਸੀਨੀਅਰ ਪੱਧਰ 'ਤੇ ਇੱਕ ਵੱਡੇ ਪ੍ਰਸ਼ਾਸਕੀ ਫੇਰਬਦਲ 'ਚ, ਬਿਹਾਰ ਕੇਡਰ ਦੇ ਸੀਨੀਅਰ ਆਈਏਐਸ ਅਧਿਕਾਰੀ ਕੇਸ਼ਵ ਕੁਮਾਰ ਪਾਠਕ ਨੂੰ ਕੈਬਨਿਟ ਸਕੱਤਰੇਤ 'ਚ ਵਧੀਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਠਕ, 1990 ਬੈਚ ਦੇ ਆਈਏਐਸ ਅਧਿਕਾਰੀ, ਇਸ ਸਮੇਂ ਬਿਹਾਰ ਮਾਲੀਆ ਬੋਰਡ ਦੇ ਚੇਅਰਮੈਨ ਹਨ। ਪਰਸੋਨਲ ਮੰਤਰਾਲੇ ਦੇ ਹੁਕਮਾਂ ਅਨੁਸਾਰ, ਉਨ੍ਹਾਂ ਦੀ ਨਿਯੁਕਤੀ ਸੰਯੁਕਤ ਸਕੱਤਰ ਦੇ ਖਾਲੀ ਅਹੁਦੇ ਨੂੰ ਅਸਥਾਈ ਤੌਰ 'ਤੇ ਅਪਗ੍ਰੇਡ ਕਰਕੇ ਕੀਤੀ ਗਈ ਹੈ।
ਇਸ ਤੋਂ ਇਲਾਵਾ, 1997 ਬੈਚ ਦੇ IRAS ਅਧਿਕਾਰੀ ਅਮਿਤੇਸ਼ ਕੁਮਾਰ ਸਿਨਹਾ ਨੂੰ ਇਲੈਕਟ੍ਰਾਨਿਕਸ ਮੰਤਰਾਲੇ ਵਿੱਚ ਵਧੀਕ ਸਕੱਤਰ ਨਿਯੁਕਤ ਕੀਤਾ ਗਿਆ। ਨਾਗਾਲੈਂਡ ਕੇਡਰ ਦੇ 1995 ਬੈਚ ਦੇ ਆਈਏਐਸ ਅਧਿਕਾਰੀ ਅਭਿਸ਼ੇਕ ਸਿੰਘ ਨੂੰ ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨਆਈਸੀ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ। ਮੁਗਧਾ ਸਿਨਹਾ ਨੂੰ ਇੰਡੀਆ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦਾ ਪ੍ਰਬੰਧ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। 2000 ਬੈਚ ਦੇ ਬਿਹਾਰ ਕੇਡਰ ਦੇ ਆਈਏਐਸ ਜਤਿੰਦਰ ਸ਼੍ਰੀਵਾਸਤਵ ਨੂੰ ਆਰਈਸੀ ਲਿਮਟਿਡ ਦਾ ਸੀਐਮਡੀ ਨਿਯੁਕਤ ਕੀਤਾ ਗਿਆ।
Government Of India Appoints Bhuvnesh Kumar As CEO Of UIDAI