ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਦੀ ਅੱਜ ਭਾਰਤ ਫੇਰੀ, ਟੈਰਿਫ 'ਤੇ ਚਰਚਾ ਸੰਭਵ
ਨਵੀਂ ਦਿੱਲੀ, 21 ਅਪ੍ਰੈਲ 2025: US Vice President JD Vance India visit Update : ਟੈਰਿਫ ਦੇ ਭਖੇ ਮੁੱਦੇ ਵਿਚਾਲੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਅੱਜ ਯਾਨੀ ਸੋਮਵਾਰ ਨੂੰ ਆਪਣੇ ਪਰਿਵਾਰ ਨਾਲ ਭਾਰਤ ਦੇ ਚਾਰ ਦਿਨਾਂ ਦੀ ਫੇਰੀ 'ਤੇ ਆਉਣਗੇ। ਜੇਡੀ ਵੈਂਸ ਦੀ ਭਾਰਤ ਦੀ ਪਹਿਲੀ ਫੇਰੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਸਮੇਤ ਲਗਭਗ 60 ਦੇਸ਼ਾਂ 'ਤੇ ਜਵਾਬੀ ਟੈਰਿਫ ਲਗਾਏ ਜਾਣ ਅਤੇ ਫਿਰ ਮੁਅੱਤਲ ਕਰਨ ਤੋਂ ਕੁਝ ਹਫ਼ਤੇ ਬਾਅਦ ਆਈ ਹੈ। ਭਾਰਤ ਅਤੇ ਅਮਰੀਕਾ ਟੈਰਿਫ ਅਤੇ ਬਾਜ਼ਾਰ ਪਹੁੰਚ ਸਮੇਤ ਵੱਖ-ਵੱਖ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਦੁਵੱਲੇ ਵਪਾਰ ਸਮਝੌਤੇ 'ਤੇ ਲਗਾਤਾਰ ਚਰਚਾ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਸ਼ਾਮ 6.30 ਵਜੇ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕਰਨਗੇ। ਇਸ ਦੌਰਾਨ ਵਪਾਰ, ਟੈਰਿਫ, ਖੇਤਰੀ ਸੁਰੱਖਿਆ ਅਤੇ ਸਮੁੱਚੇ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ।
ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਅੱਜ ਯਾਨੀ ਸੋਮਵਾਰ ਨੂੰ ਤਿੰਨ ਦਿਨਾਂ ਦੌਰੇ 'ਤੇ ਭਾਰਤ ਪਹੁੰਚ ਰਹੇ ਹਨ। ਵੈਂਸ ਆਪਣੀ ਭਾਰਤੀ ਮੂਲ ਦੀ ਪਤਨੀ ਊਸ਼ਾ ਅਤੇ ਤਿੰਨ ਬੱਚਿਆਂ ਨਾਲ ਆ ਰਿਹਾ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਉਨ੍ਹਾਂ ਦਾ ਪਰਿਵਾਰ ਰੋਮ ਚਿਆਮਪੀਨੋ ਹਵਾਈ ਅੱਡੇ ਤੋਂ ਏਅਰ ਫੋਰਸ ਟੂ (ਏਐਫ2) ਜਹਾਜ਼ ਰਾਹੀਂ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਲਈ ਰਵਾਨਾ ਹੋਏ। ਉਹ ਸੋਮਵਾਰ ਸਵੇਰੇ 9:30 ਵਜੇ ਦੇ ਕਰੀਬ ਦਿੱਲੀ ਪਹੁੰਚਣਗੇ।
US Vice President JD Vance To Visit India Today Tariff Discussions Possible