ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਵਿਆਹ ਤੋਂ ਪਹਿਲਾ ਵਾਪਰੀ ਮੰਦਭਾਗੀ ਘਟਨਾ, ਲਾੜੇ ਦੀ ਸੜਕ ਹਾਦਸੇ 'ਚ ਹੋਈ ਮੌਤ

ਵਿਆਹ ਤੋਂ ਪਹਿਲਾ ਵਾਪਰੀ ਮੰਦਭਾਗੀ ਘਟਨਾ, ਲਾੜੇ ਦੀ ਸੜਕ ਹਾਦਸੇ 'ਚ ਹੋਈ


INDIA

ਝਾਰਖੰਡ :ਹਰ ਵਿਅਕਤੀ ਦੇ ਮਨ ਵਿੱਚ ਆਪਣੇ ਵਿਆਹ ਦਾ ਬਹੁਤ ਚਾਅ ਹੁੰਦਾ । ਵਿਆਹ ਤੋਂ ਕਈ ਦਿਨ ਪਹਿਲਾਂ ਹੀ ਘਰ ਵਿੱਚ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ  ਪ੍ਰੋਗਰਾਮ 'ਤੇ  ਘਰ ਵਿੱਚ ਖੁਸ਼ੀਆਂ ਤੇ ਰੌਣਕਾਂ ਲੱਗੀਆਂ ਰਹਿੰਦੀਆਂ ਹਨ । ਪਰ ਅਜਿਹੇ ਸਮੇ ਵਿੱਚ ਜਦੋਂ ਕੋਈ ਅਨਹੋਣੀ ਵਾਪਰ ਜਾਵੇ ਤਾਂ ਖੁਸ਼ੀਆਂ ਨੂੰ ਨਜ਼ਰ ਲੱਗਣ ਵਾਲੀ ਗੱਲ ਹੋ ਜਾਂਦੀ ਹੈ। 

ਅਜਿਹੀ  ਹੀ ਇੱਕ ਘਟਨਾ ਝਾਰਖੰਡ  ਵਿੱਚ ਵਾਪਰੀ।  ਝਾਰਖੰਡ ਦੇ ਪਲਾਮੂ ਵਿੱਚ ਵਿਆਹ ਤੋਂ 15 ਦਿਨ ਪਹਿਲਾਂ ਨੌਜਵਾਨ ਦੀ ਮੌਤ ਹੋ ਜਾਂਦੀ ਹੈ । ਘਰ ਵਿੱਚ ਸਾਰੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ। ਸੋਮਵਾਰ  ਦੀ ਰਾਤ ਜਦੋਂ ਵਿਆਹ ਵਾਲੇ ਨੌਜਵਾਨ ਦੀ ਮੌਤ ਦੀ ਖ਼ਬਰ ਘਰ ਪਹੁੰਚੀ ਤਾਂ ਖ਼ੁਸ਼ੀ ਦਾ ਮਾਹੌਲ ਇੱਕ ਪਲ ਵਿੱਚ ਹੀ ਸੋਗ ਵਿੱਚ ਬਦਲ ਗਿਆ।  ਦੱਸ ਦਿੰਦੇ ਹਾਂ ਕਿ ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਵਿਆਹ ਦੇ ਕਾਰਡ ਵੰਡਣ ਗਿਆ ਸੀ। 

ਮੇਦਿਨੀ ਨਗਰ-ਔਰੰਗਾਬਾਦ NH 98 'ਤੇ ਪਿਪਰਾ ਥਾਣਾ ਖੇਤਰ ਵਿੱਚ ਵਿਜੇ ਤਾਰਾ ਪੈਟਰੋਲ ਪੰਪ ਦੇ ਨੇੜੇ ਇੱਕ ਅਣਪਛਾਤੇ ਵਾਹਨ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਭੱਜ ਗਏ। ਜਿਸ ਵਿੱਚ ਅਵਿਨਾਸ਼ ਕੁਮਾਰ (26) ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਬਾਈਕ 'ਤੇ ਪਿੱਛੇ ਬੈਠਾ ਨੌਜਵਾਨ ਚੰਦਨ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ।

ਮ੍ਰਿਤਕ ਅਵਿਨਾਸ਼ ਛਤਰਪੁਰ ਥਾਣਾ ਖੇਤਰ ਦੇ ਪਿੰਡ ਕੰਚਨਪੁਰ ਦੇ ਰਹਿਣ ਵਾਲੇ ਬਸੰਤ ਰਾਮ ਦਾ ਪੁੱਤਰ ਸੀ। ਪਿਤਾ ਬਸੰਤ ਰਾਮ ਅਨੁਸਾਰ, ਅਵਿਨਾਸ਼ ਦਾ ਤਿਲਕ ਸਮਾਰੋਹ 18 ਮਈ ਨੂੰ ਸੀ ਅਤੇ 21 ਮਈ ਨੂੰ ਬਰਾਤ ਗੜ੍ਹਵਾ ਜ਼ਿਲ੍ਹੇ ਵਿੱਚ ਜਾਣੀ ਸੀ। ਅਵਿਨਾਸ਼ ਵਿਆਹ ਦੇ ਕਾਰਡ ਵੰਡਣ ਲਈ ਗਿਆ ਸੀ। ਆਪਣੇ ਦੋਸਤ ਨੂੰ ਵੀ ਨਾਲ ਲੈ ਗਿਆ ਸੀ। ਹਾਦਸਾ ਉਦੋਂ ਹੋਇਆ ਜਦੋਂ ਉਹ ਰਾਤ ਨੂੰ ਘਰ ਵਾਪਸ ਆ ਰਹੇ ਸਨ।

ਜਦੋਂ ਪੁਲਿਸ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਹ ਮੌਕੇ 'ਤੇ ਪਹੁੰਚੀ 'ਤੇ ਦੋਵਾਂ ਨੌਜਵਾਨਾਂ ਨੂੰ ਇਲਾਜ ਲਈ ਛਤਰਪੁਰ ਦੇ ਸਬ-ਡਿਵੀਜ਼ਨਲ ਹਸਪਤਾਲ ਭੇਜ ਦਿੱਤਾ। ਜਿੱਥੇ ਡਾਕਟਰ ਨੇ ਅਵਿਨਾਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀ ਨੌਜਵਾਨ ਨੂੰ ਬਿਹਤਰ ਇਲਾਜ ਲਈ ਮੇਦਿਨੀ ਨਗਰ ਰੈਫ਼ਰ ਕਰ ਦਿੱਤਾ ਗਿਆ।

Https livepunjabitv com control add posts php


Popular Posts
Just Now