ਭਾਜਪਾ ਪੰਜਾਬ ਨੇ ਨਵੇਂ ਸੂਬਾ ਅਹੁਦੇਦਾਰਾਂ ਦਾ ਐਲਾਨ ਕੀਤਾ    ਕਾਂਗਰਸ ਹੀ ਇੱਕੋ ਪਾਰਟੀ ਜਿਸ ਵਿੱਚ ਅੰਦਰੂਨੀ ਲੋਕਤੰਤਰ ਹੈ: ਬਘੇਲ    ਭਾਜਪਾ ਪੰਜਾਬ ਵੱਲੋਂ ਛੇ ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ    ਪੰਜਾਬ ਦੇ ਨੌਜਵਾਨਾਂ ਨੂੰ ਵਿਕਸਿਤ ਭਾਰਤ ਦੇ ਨਿਰਮਾਣ 'ਚ ਯੋਗਦਾਨ ਪਾਉਣ ਦੀ ਕੀਤੀ ਅਪੀਲ    ​ਲੁਧਿਆਣਾ ਦੇ ਕਿਦਵਈ ਨਗਰ ਤੇ ਮਿੱਲਰਗੰਜ ਦੇ ਸਕੂਲਜ਼ ਆਫ਼ ਐਮੀਨੈਂਸ ਦੇ ਉਦਘਾਟਨ ਮੌਕੇ Cm ਭਗਵੰਤ ਮਾਨ    *ਮਹਾਨ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 107 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਸੁਨਾਮ ਨੂੰ ਸਮਰਪਿਤ*    ਕੈਨੇਡਾ ਸਰਕਾਰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ ਤੇ ਮੁੜ ਵਿਚਾਰ ਕਰੇ: ਸੁਨੀਲ ਜਾਖੜ    ਸੰਸਦ ਦਾ ਭਾਸ਼ਣ ਇੰਸਟਾਗ੍ਰਾਮ ਤੇ ਬੈਨ ਕਰਨ ਤੇ ਮੀਤ ਹੇਅਰ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਬੋਲਿਆ ਹਮਲਾ ਕਿਹਾ- ਇਹ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਤੰਤਰ ਦਾ ਘਾਣ ਤਾਨਾਸ਼ਾਹੀ ਦੀ ਸਭ ਤੋਂ ਵੱਡੀ ਮਿਸਾਲ    ਪੰਜਾਬ ਡ.ਰੱ/ਗ ਮਾਮਲੇ ਦਾ ਵਧਿਆ ਦਾਇਰਾ, SC ਨੇ ਹਰਿਆਣਾ ਤੇ ਹਿਮਾਚਲ ਨੂੰ ਵੀ ਬਣਾਇਆ ਧਿਰ    ਅੰਮ੍ਰਿਤਸਰ ਵਿੱਚ ਪੁਲਿਸ ਚੌਂਕੀ ਚਮਿਆਰੀ ਤੇ ਹੋਏ ਹਮਲੇ ਵਿੱਚ ਸ਼ਾਮਲ ਨਾਬਾਲਗ ਸਮੇਤ ਚਾਰ ਮੁਲਜ਼ਮ ਕਾਬੂ   

ਚੰਨੀ ਵਰਸਿਸ ਵੜਿੰਗ ਵਿਵਾਦ ਹੋਰ ਭਖਿਆ, ਬਠਿੰਡਾ ਮੀਟਿੰਗ ਵਿੱਚ ਹੋਈ ਨਾਅਰੇਬਾਜ਼ੀ ਵੜਿੰਗ ਨੇ ਵੀ ਘੇਰੇ ਵਿਰੋਧੀ..!

August 3, 2026
Raja-warring-vs-charanjit-singh-

ਜਦੋਂ ਵੜਿੰਗ ਨੇ ਚੰਨੀ ਸਮਰਥਕ ਤੋਂ ਲਵਾਏ ਨਾਹਰੇ, ਕਿਹਾ ਲਾ ਚੰਨੀ ਨੂੰ ਫੋਨ, ਅੱਗੋਂ ਚੰਨੀ ਨੇ ਵੀ ਨਾ ਚੱਕਿਆ ਫੋਨ, ਵੜਿੰਗ ਨੇ ਦਿੱਤਾ ਆਪਣਾ ਨੰਬਰ!

ਕਾਂਗਰਸ ਦੇ ਕਲੇਸ਼ ਤੇ ਵੜਿੰਗ ਅਤੇ ਬਘੇਲ ਦਾ ਦਾਅਵਾ, ਸਭ ਕੁਝ ਠੀਕ ਠਾਕ, ਸਵਾਲਾਂ ਤੋਂ ਭੱਜੇ ਵੜਿੰਗ, ਤਲਖੀ ਚ ਕਿਹਾ, ਮੈਂ ਕਿਉਂ ਦੇਵਾਂ ਅਸਤੀਫਾ

Lptv News / Bathinda

ਬਠਿੰਡਾ 3ਅਗਸਤ (ਪਰਵਿੰਦਰ ਜੀਤ ਸਿੰਘ ):-ਪੰਜਾਬ ਪ੍ਰਧਾਨ ਦੀ ਦਾਅਵੇਦਾਰੀ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿੱਚ ਚੱਲ ਰਿਹਾ ਵਿਵਾਦ ਦਿਨ ਬਾ ਦਿਨ ਭਖਦਾ ਜਾ ਰਿਹਾ ਹੈ । ਅੱਜ ਪੰਜਾਬ ਇੰਚਾਰਜ ਭੁਪੇਸ਼ ਬਘੇਲ ਵੱਲੋਂ ਜ਼ਿਲ੍ਾ ਪੱਧਰੀ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੀ ਲੜੀ ਤਹਿਤ ਜ਼ਿਲਾ ਬਠਿੰਡਾ ਦੀ ਮੀਟਿੰਗ ਗੋਨਿਆਣਾ ਵਿਖੇ ਇੱਕ ਪੈਲਸ ਵਿੱਚ ਹੋਈ ਜਿਸ ਵਿੱਚ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਪ੍ਰਧਾਨ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਸੰਬੋਧਨ ਕਰਦਿਆਂ ਵਰਕਰਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ ਅਤੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਵੜਿੰਗ ਅਤੇ ਬਘੇਲ ਨੇ ਕਾਂਗਰਸ ਦੇ ਕਲੇਸ਼ ਤੇ ਜਵਾਬ ਦਿੰਦਿਆਂ ਕਿਹਾ ਕਿ ਸਭ ਕੁਝ ਠੀਕ ਠਾਕ ਹੈ ਅਤੇ ਸਾਰੀ ਲੀਡਰਸ਼ਿਪ ਇੱਕਜੁੱਟ ਹੋ ਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਹੈ। 

ਮੀਟਿੰਗ ਵਿੱਚ ਮਾਹੌਲ ਉਸ ਸਮੇਂ ਤਲਖੀ ਵਾਲਾ ਬਣ ਗਿਆ ਜਦੋਂ ਚੰਨੀ ਸਮਰਥਕ ਨੌਜਵਾਨਾਂ ਵੱਲੋਂ ਚੰਨੀ ਜਿੰਦਾਬਾਦ ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ ,ਹਾਲਾਤ ਉਸ ਸਮੇਂ ਹੋਰ ਵਿਗੜ ਗਏ ਜਦੋਂ ਨਾਹਰੇ ਲਾਉਣ ਵਾਲੇ ਨੌਜਵਾਨ ਨੂੰ ਵੜਿੰਗ ਨੇ ਸਟੇਜ ਤੇ ਸੱਦ ਲਿਆ ਤੇ ਚੰਨੀ ਦੇ ਹੱਕ ਵਿੱਚ ਨਾਅਰੇ ਲਾਉਣ ਲਈ ਉਕਸਾਇਆ, ਜਿਸ ਤੇ ਉਕਤ ਵਰਕਰ ਨੇ ਚੰਨੀ ਜਿੰਦਾਬਾਦ ਅਤੇ ਰਾਹੁਲ ਗਾਂਧੀ ਜਿੰਦਾਬਾਦ ਦੇ ਨਾਹਰੇ ਲਾਏ, ਫਿਰ ਵੜਿੰਗ ਨੇ ਉਕਤ ਸਮਰਥਕ ਨੂੰ ਚੰਨੀ ਨੂੰ ਫੋਨ ਲਾਉਣ ਲਈ ਕਹਿ ਦਿੱਤਾ, ਉਕਤ ਸਮਰਥਕ ਨੇ ਵੀ ਚੰਨੀ ਨੂੰ ਫੋਨ ਲਾ ਲਿਆ ਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਸਮਰਥਕ ਦਾ ਫੋਨ ਨਾ ਚੱਕਿਆ ,ਜਿਸ ਤੇ ਵੜਿੰਗ ਨੇ ਚੁਟਕੀ ਲੈਂਦਿਆਂ ਕਿਹਾ ਕਿ ਕੁਲਬੀਰ ਜੀਰਾ ਸਾਹਿਬ ਇਹਨੂੰ ਮੇਰਾ ਨੰਬਰ ਦੇ ਦਿਓ ਅਤੇ ਉਕਤ ਸਮਰਥਕ ਨੂੰ ਵੜਿੰਗ ਨੇ ਕਿਹਾ ਜਦੋਂ ਮਰਜ਼ੀ ਫੋਨ ਲਾ ਲਈ ਮੈਂ ਫੋਨ ਜਰੂਰ ਚੱਕੂਗਾ। ਇਸ ਮੌਕੇ ਵੜਿੰਗ ਨੇ ਰੌਲਾ ਪਾਉਣ ਵਾਲੇ ਵਰਕਰਾਂ ਨੂੰ ਵਿਰੋਧੀਆਂ ਦੀ ਚਾਲ ਦੱਸਿਆ ਤੇ ਕਿਹਾ ਕਿ ਚੰਨੀ ਕਦੇ ਨਹੀਂ ਕਾਂਗਰਸ ਦੇ ਪ੍ਰੋਗਰਾਮ ਵਿੱਚ ਵਿਘਨ ਪਾਉਣ ਲਈ ਕਹਿ ਸਕਦੇ, ਇਹ ਰੌਲਾ ਵਿਰੋਧੀ ਪਵਾ ਰਹੇ ਹਨ। ਵੜਿੰਗ ਨੇ ਤਲਖੀ ਵਾਲੇ ਅੰਦਾਜ਼ ਵਿੱਚ ਚੰਨੀ ਸਮਰਥਕਾਂ ਨੂੰ ਕਰੜੇ ਹੱਥੀ ਵੀ ਲਿਆ ਅਤੇ ਗੰਭੀਰ ਇਲਜ਼ਾਮ ਲਾਉਂਦਿਆਂ ਨਵੇਂ ਚਿਹਰੇ ਦੇ ਨੌਜਵਾਨਾਂ ਨੂੰ ਟਿਕਟਾਂ ਦਵਾਉਣ ਦੀ ਗੱਲ ਕਹੀ। ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋਸ਼ ਲਾਏ ਕਿ ਪੰਜਾਬ ਦੇ ਹਾਲਾਤ ਸਰਕਾਰ ਦੇ ਹੱਥੋਂ ਨਿਕਲ ਚੁੱਕੇ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਧਿਆਨ ਨਹੀਂ। 

ਇਸ ਮੌਕੇ ਕਾਂਗਰਸ ਦੇ ਘਮਸਾਨ ਤੇ ਵੜਿੰਗ ਨੇ ਪੱਤਰਕਾਰਾਂ ਨਾਲ ਉਲਝਦੇ ਹੋਏ ਕਿਹਾ ਕਿ ਹਾਈ ਕਮਾਂਡ ਉਹਨਾਂ ਦੇ ਨਾਲ ਹੈ ਮੈਂ ਅਸਤੀਫਾ ਕਿਉਂ ਦੇਵਾਂ ਪਰ ਦੂਜਾ ਧੜਾ ਬਿਨਾਂ ਮਤਲਬ ਦੀ ਵਿਵਾਦਤ ਕਾਰਗੁਜ਼ਾਰੀ ਕਰ ਰਿਹਾ ਹੈ ਜਿਸ ਦੇ ਹਾਈ ਕਮਾਂਡ ਨਿਗਹਾ ਰੱਖ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਆਉਂਦੇ ਸਮੇਂ ਵਿੱਚ ਪੰਜਾਬ ਇੰਚਾਰਜ ਕਾਂਗਰਸ ਦੀ ਗੁੱਟਬਾਜੀ ਅਤੇ ਦੋ ਧੜਿਆਂ ਵਿੱਚ ਵੰਡੀ ਕਾਂਗਰਸ ਨੂੰ ਖਤਮ ਕਰਨ ਵਿੱਚ ਕਾਮਯਾਬ ਹੁੰਦੇ ਹਨ ਜਾਂ ਨਹੀਂ ? ਇਸ ਮੌਕੇ ਜ਼ਿਲ੍ਾ ਪ੍ਰਧਾਨ ਦਿਹਾਤੀ ਪ੍ਰੀਤਮ ਸਿੰਘ ਕੋਟਭਾਈ ਅਤੇ ਜ਼ਿਲ੍ਾ ਪ੍ਰਧਾਨ ਸ਼ਹਿਰੀ ਰਾਜਨ ਗਰਗ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

-ਵੜਿੰਗ ਨੇ ਚੰਨੀ ਸਮਰਥਕ ਸਾਬਕਾ ਮੰਤਰੀ ਕਾਂਗੜ ਅਤੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦਾ ਨਾਮ ਲਏ ਬਿਨਾ ਕੀਤੇ ਤਿੱਖੇ ਹਮਲੇ, ਹਿੱਕ ਥਾਪੜ ਕੇ ਕਿਹਾ ਨਹੀਂ ਲੈਣ ਦੇਵਾਂਗਾ ਟਿਕਟਾਂ
-ਜਿਲਾ ਬਠਿੰਡਾ ਵਿੱਚ ਕਾਂਗਰਸ ਹੋਈ ਪਾਟੋ ਧਾੜ, ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਸਮੇਤ ਵੱਡੀ ਗਿਣਤੀ ਵਿੱਚ ਲੀਡਰ ਤੇ ਵਰਕਰ ਨਾ ਹੋਏ ਮੀਟਿੰਗ ਵਿੱਚ ਸ਼ਾਮਿਲ

ਬਠਿੰਡਾ 3 ਅਗਸਤ (ਪਰਵਿੰਦਰ ਜੀਤ ਸਿੰਘ ):- ਪੰਜਾਬ ਇੰਚਾਰਜ ਭੁਪੇਸ਼ ਬਘੇਲ ਦੀ ਅਗਵਾਈ ਵਿੱਚ ਹਰ ਬੂਥ ਕਾਂਗਰਸ ਮਜਬੂਤ ਮੁਹਿੰਮ ਤਹਿਤ ਅੱਜ ਬਠਿੰਡਾ ਵਿਖੇ ਜਿਲਾ ਪੱਧਰੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਇੰਚਾਰਜ ਭਪੇਸ਼ ਬਘੇਲ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਸਮੁੱਚੀ ਲੀਡਰਸ਼ਿਪ ਸੰਬੋਧਨ ਕਰਨ ਲਈ ਪਹੁੰਚੀ। ਇਸ ਮੌਕੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਤਲਖੀ ਵਾਲੇ ਅੰਦਾਜ਼ ਵਿੱਚ ਨਜ਼ਰ ਆਏ, ਭਾਵੇਂ ਉਹ ਪੱਤਰਕਾਰਾਂ ਨਾਲ ਵੀ ਉਲਝਦੇ ਰਹੇ ਅਤੇ ਕਿਸੇ ਵੀ ਸਵਾਲ ਦਾ ਸਿੱਧਾ ਜਵਾਬ ਨਾ ਦਿੱਤਾ ਬਲਕਿ ਪੱਤਰਕਾਰਾਂ ਤੇ ਹੀ ਮੋੜਵੇ ਜਵਾਬ ਅਤੇ ਸਵਾਲ ਕਰਦੇ ਰਹੇ ਪਰੰਤੂ ਵੜਿੰਗ ਨੇ ਆਪਣੇ ਭਾਸ਼ਣ ਦੌਰਾਨ ਚੰਨੀ ਸਮਰਥਕਾਂ ਨੂੰ ਵੀ ਕਰੜੇ ਹੱਥੀ ਲਿਆ, ਖਾਸ ਕਰਕੇ ਨਾਮ ਲਏ ਬਿਨਾ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਤਿੱਖਾ ਹਮਲਾ ਕੀਤਾ । 

ਵੜਿੰਗ ਨੇ ਤਲਕੀ ਵਾਲੇ ਅੰਦਾਜ਼ ਵਿੱਚ ਭਾਸ਼ਣ ਦੌਰਾਨ ਕਿਹਾ ਕਿ ਰਾਮਪੁਰਾ ਵਾਲਿਆਂ ਦੀ ਹਾਲਤ ਇਹ ਹੈ ਕਿ ਕਦੇ ਕਾਂਗਰਸ ,ਕਦੇ ਬੀਜੇਪੀ, ਫਿਰ ਕਾਂਗਰਸ ਕਦੇ ਅਕਾਲੀ ਦਲ ਵਿੱਚ ਜਾਣ ਵਾਲੇ ਹੁਣ 50 ਲੱਖ ਰੁਪਏ ਵਿੱਚ ਟਿਕਟ ਖਰੀਦਣ ਦੀਆਂ ਗੱਲਾਂ ਕਰਦੇ ਹਨ ਪਰ ਉਹ ਟਿਕਟ ਨਹੀਂ ਲੈਣ ਦੇਣਗੇ। ਫਿਰ ਵੀੜਿੰਗ ਨੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦਾ ਨਾਮ ਲਏ ਬਿਨਾਂ ਕਿਹਾ ਕਿ ਇੱਕ ਮੇਰਾ ਭਰਾ ਕਦੇ ਅਕਾਲੀ ਦਲ ਚ, ਕਦੇ ਆਜ਼ਾਦ ਜਿੱਤਿਆ, ਫਿਰ ਕਾਂਗਰਸ ਵਿੱਚ ਕਦੇ ਮੌੜ, ਕਦੇ ਤਲਵੰਡੀ ਫਿਰਦਾ ਹੈ, ਪਰ ਅੱਜ ਹਿੱਕ ਥਾਪੜ ਕੇ ਕਹਿੰਦਾ ਹਾਂ ਕਿ ਇਹਨਾਂ ਨੂੰ ਮੈਂ ਟਿਕਟਾਂ ਨਹੀਂ ਲੈਣ ਦੇਵਾਂਗਾ ਅਤੇ ਨਵੇਂ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਜ਼ਿਕਰ ਯੋਗ ਹੈ ਕਿ ਗੁਰਪ੍ਰੀਤ ਸਿੰਘ ਕਾਂਗੜ ਅਤੇ ਜੀਤ ਮਹਿੰਦਰ ਸਿੰਘ ਸਿੱਧੂ ਚੰਨੀ ਧੜੇ ਦੀਆਂ ਮੀਟਿੰਗਾਂ ਵਿੱਚ ਸ਼ਾਮਿਲ ਹੁੰਦੇ ਆਏ ਹਨ ਅਤੇ ਅੱਜ ਵੀ ਉਹਨਾਂ ਦੀ ਇਸ ਮੀਟਿੰਗ ਵਿੱਚ ਸਮੂਲੀਅਤ ਨਜ਼ਰ ਨਹੀਂ ਆਈ। ਦਸ ਦਈਏ ਕਾਂਗੜ ਅਤੇ ਜੀਤ ਮਹਿੰਦਰ ਸਿੰਘ ਸਿੱਧੂ ਨੇ ਮੀਟਿੰਗ ਦਾ ਸੱਦਾ ਨਾ ਆਉਣ ਦੀ ਵੀ ਗੱਲ ਕਹੀ ਸੀ ਪਰ ਅੱਜ ਕਾਂਗਰਸ ਦੀ ਮੀਟਿੰਗ ਦੌਰਾਨ ਧੜਿਆਂ ਵਿੱਚ ਵੰਡੀ ਕਾਂਗਰਸ ਦਾ ਕਲੇਸ਼ ਇੱਕ ਵਾਰ ਫਿਰ ਜੱਗ ਜਾਹਰ ਹੋਇਆ ਜਿਸ ਕਰਕੇ ਜਿਲਾ ਬਠਿੰਡਾ ਵਿਚ ਕਾਂਗਰਸ ਦੀ ਪਾਟੋ ਧਾੜ ਵਾਲੀ ਸਥਿਤੀ ਨਜ਼ਰ ਆਈ।

Raja warring vs charanjit singh channi har booth majboot bathinda congress meeting

Recommended News
Popular Posts
Just Now