ਦਿਵੰਗਤ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲੀਅਨ ਦੀ ਮੌਤ ਨਾਲ ਜੁੜੇ ਵਿਵਾਦ 'ਤੇ ਅਦਾਕਾਰ ਸੂਰਜ ਪੰਚੋਲੀ ਨੇ ਤੋੜੀ ਚੁੱਪੀ ਦਿਲਜੀਤ ਨੇ ਵੈਂਬਲੀ 'ਤੇ 92,000 ਪ੍ਰਸ਼ੰਸਕਾਂ ਨਾਲ ਰਚਿਆ ਇਤਿਹਾਸ; ਐਡ ਸ਼ੀਰਨ, ਟੇਲਰ ਸਵਿਫਟ ਨੂੰ ਪਛਾੜਿਆ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਕੈਦੀ ਦੀ ਮੌਤ, ਕੈਦੀਆਂ ਨੇ ਕੀਤਾ ਜਮਕਰ ਹੰਗਾਮਾ ਜਲੰਧਰ ਵਿੱਚ ਪੁਲਿਸ ਤੋਂ ਬਚਣ ਲਈ ਕੋਰਟ ਬਿਲਡਿੰਗ ਤੋਂ ਕੁੱਦੇ ਗੈਂਗਸਟਰ ਅਮਨ-ਫਤੇਹ, ਦੋਵਾਂ ਦੀਆਂ ਲੱਤਾਂ ਟੁੱਟੀਆਂ ਜਲੰਧਰ ਵਿੱਚ ਬਿਸਕੁਟ-ਨਮਕੀਨ ਫੈਕਟਰੀ ਵਿੱਚ ਭਿਆਨਕ ਅੱਗ, ਲੱਖਾਂ ਦਾ ਸਟਾਕ ਸੜਕੇ ਸੁਆਹ ਮੱਕਾ ਦੇ ਨੇੜੇ ਹੂਤੀ ਡਰੋਨ ਇੰਟਰਸੈਪਟ, ਸਾਊਦੀ ਏਅਰ ਡਿਫੈਂਸ ਨੇ ਕੀਤਾ ਨਸ਼ਟ; ਹੂਤੀਆਂ ਨੇ ਕੀਤਾ ਇਨਕਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 17-09-2026 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਈਰਾਨੀ ਤੇਲ ਰੱਖ ਸਕਦਾ ਹੈ, 'ਵੈਨੇਜ਼ੂਏਲਾ ਵਾਂਗ' ਓਪਨਏਆਈ ਅਤੇ ਐਂਥਰੋਪਿਕ ਮੁਖੀਆਂ ਤੋਂ ਬਾਅਦ, ਚੀਨ ਦੇ ਰਾਜ ਸੁਰੱਖਿਆ ਮੰਤਰੀ ਨੇ AI ਜੋਖਮਾਂ ਬਾਰੇ ਚੇਤਾਵਨੀ ਦਿੱਤੀ IPL 2027 ਨਿਲਾਮੀ ਨੂੰ ਲੈ ਕੇ BCCI ਦਾ ਵੱਡਾ ਫੈਸਲਾ, ਭਾਰਤ ਵਿੱਚ ਹੀ ਲੱਗੇਗੀ ਖਿਡਾਰੀਆਂ 'ਤੇ ਬੋਲੀ, ਜਾਣੋ ਪੂਰੀ ਜਾਣਕਾਰੀ

ਭਾਜਪਾ ਪੰਜਾਬ ਨੇ ਨਵੇਂ ਸੂਬਾ ਅਹੁਦੇਦਾਰਾਂ ਦਾ ਐਲਾਨ ਕੀਤਾ

ਭਾਜਪਾ ਪੰਜਾਬ ਨੇ ਨਵੇਂ ਸੂਬਾ ਅਹੁਦੇਦਾਰਾਂ ਦਾ ਐਲਾਨ ਕੀਤਾ


LPTV Bureau / Chandigarh


ਰਾਸ਼ਟਰੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਦੀ ਮਨਜ਼ੂਰੀ ਨਾਲ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਨਵੀਂ ਟੀਮ ਦਾ ਕੀਤਾ ਗਠਨ

ਚੰਡੀਗੜ੍ਹ, 2 ਅਗਸਤ
ਭਾਰਤੀ ਜਨਤਾ ਪਾਰਟੀ ਦੇ ਮਾਣਯੋਗ ਰਾਸ਼ਟਰੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਜੀ ਦੀ ਮਨਜ਼ੂਰੀ ਨਾਲ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਅੱਜ ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਨਵੇਂ ਸੂਬਾ ਅਹੁਦੇਦਾਰਾਂ ਦਾ ਐਲਾਨ ਕੀਤਾ। ਇਨ੍ਹਾਂ ਨਿਯੁਕਤੀਆਂ ਦਾ ਉਦੇਸ਼ ਪੰਜਾਬ ਵਿੱਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਅਤੇ ਆਉਣ ਵਾਲੀਆਂ ਸੰਗਠਨਾਤਮਕ ਅਤੇ ਰਾਜਨੀਤਿਕ ਜ਼ਿੰਮੇਵਾਰੀਆਂ ਲਈ ਪਾਰਟੀ ਨੂੰ ਹੋਰ ਸਮਰੱਥ ਬਣਾਉਣਾ ਹੈ।
ਸੂਬਾ ਉਪ ਪ੍ਰਧਾਨ ਵਜੋਂ ਸ਼੍ਰੀ ਸੁਰਜੀਤ ਕੁਮਾਰ ਜਿਆਣੀ (ਫਾਜ਼ਿਲਕਾ), ਸ਼੍ਰੀ ਰਾਕੇਸ਼ ਰਾਠੌਰ (ਜਲੰਧਰ), ਸ਼੍ਰੀ ਸੁਭਾਸ਼ ਸ਼ਰਮਾ (ਐਸ.ਏ.ਐਸ. ਨਗਰ), ਸਰਦਾਰ ਮਨਜੀਤ ਸਿੰਘ ਰਾਏ (ਫਿਰੋਜ਼ਪੁਰ), ਸ਼੍ਰੀ ਅਸ਼ਵਨੀ ਸੇਖੜੀ (ਬਟਾਲਾ), ਸ਼੍ਰੀ ਸੁਸ਼ੀਲ ਰਿੰਕੂ (ਜਲੰਧਰ), ਸ਼੍ਰੀ ਗੇਜਾ ਰਾਮ ਵਾਲਮੀਕੀ (ਫਤਿਹਗੜ੍ਹ ਸਾਹਿਬ), ਸਰਦਾਰ ਤੇਜਿੰਦਰ ਸਿੰਘ ਬਿੱਟੂ (ਜਲੰਧਰ), ਸ੍ਰੀਮਤੀ ਜੈਸਮੀਨ ਸੰਧਾਵਾਲੀਆ (ਕਪੂਰਥਲਾ), ਸ਼੍ਰੀ ਜਤਿੰਦਰ ਮਿੱਤਲ (ਲੁਧਿਆਣਾ), ਸਰਦਾਰ ਰਵੀ ਕਰਨ ਸਿੰਘ ਕਾਹਲੋਂ (ਗੁਰਦਾਸਪੁਰ) ਅਤੇ ਸਰਦਾਰ ਰਣਜੀਤ ਸਿੰਘ ਗਿੱਲ (ਮੋਹਾਲੀ) ਨੂੰ ਨਿਯੁਕਤ ਕੀਤਾ ਗਿਆ ਹੈ।
ਸੂਬਾ ਜਨਰਲ ਸਕੱਤਰ ਵਜੋਂ ਸ਼੍ਰੀ ਅਨਿਲ ਸਰੀਨ (ਲੁਧਿਆਣਾ), ਸ਼੍ਰੀ ਰਾਜੇਸ਼ ਬੱਗਾ (ਜਲੰਧਰ), ਸ਼੍ਰੀ ਪਰਮਿੰਦਰ ਸਿੰਘ ਬਰਾੜ (ਮੋਹਾਲੀ), ਸ਼੍ਰੀ ਰਜਨੀਸ਼ ਧੀਮਾਨ (ਲੁਧਿਆਣਾ) ਅਤੇ ਸ਼੍ਰੀ ਜੀਵਨ ਗਰਗ (ਸੰਗਰੂਰ) ਨੂੰ ਨਿਯੁਕਤ ਕੀਤਾ ਗਿਆ ਹੈ।
ਸੂਬਾ ਸਕੱਤਰ ਵਜੋਂ ਸਰਦਾਰ ਮਨਜੀਤ ਸਿੰਘ ਮੰਨਾ (ਅੰਮ੍ਰਿਤਸਰ), ਸ਼੍ਰੀ ਮੰਗਤ ਰਾਏ ਬਾਂਸਲ (ਮਾਨਸਾ), ਸ਼੍ਰੀ ਰਾਕੇਸ਼ ਸ਼ਰਮਾ (ਪਠਾਨਕੋਟ), ਸ਼੍ਰੀ ਸੂਰਜ ਭਾਰਦਵਾਜ (ਅੰਮ੍ਰਿਤਸਰ), ਸ੍ਰੀਮਤੀ ਵੰਦਨਾ ਸਾਂਗਵਾਲ (ਫਾਜ਼ਿਲਕਾ), ਸ੍ਰੀਮਤੀ ਮੀਨੂ ਸੇਠੀ (ਹੁਸ਼ਿਆਰਪੁਰ), ਸ਼੍ਰੀ ਰੰਜਮ ਕਮਰਾ (ਫਾਜ਼ਿਲਕਾ), ਸਰਦਾਰ ਚਰਨਜੀਤ ਸਿੰਘ ਬਰਾੜ (ਫਾਜ਼ਿਲਕਾ), ਸ੍ਰੀਮਤੀ ਕਮਲਪ੍ਰੀਤ ਕੌਰ ਚੌਧਰੀ (ਜਲੰਧਰ), ਸ੍ਰੀਮਤੀ ਮੀਨਾ ਤਰਨੈਚ (ਪਠਾਨਕੋਟ), ਸਰਦਾਰ ਅਮਰਜੀਤ ਸਿੰਘ ਅਮਰੀ (ਲੁਧਿਆਣਾ) ਅਤੇ ਸ੍ਰੀਮਤੀ ਏਕਤਾ ਨਾਗਪਾਲ (ਮੋਹਾਲੀ) ਨੂੰ ਨਿਯੁਕਤ ਕੀਤਾ ਗਿਆ ਹੈ।
ਸੰਗਠਨਾਤਮਕ ਜ਼ਿੰਮੇਵਾਰੀਆਂ ਤਹਿਤ ਸ਼੍ਰੀ ਗੁਰਦੇਵ ਸ਼ਰਮਾ (ਦੇਬੀ) (ਲੁਧਿਆਣਾ) ਨੂੰ ਸੂਬਾ ਖਜ਼ਾਨਚੀ, ਸਰਦਾਰ ਸੁਖਵਿੰਦਰ ਸਿੰਘ ਗੋਲਡੀ (ਮੋਹਾਲੀ) ਨੂੰ ਸੂਬਾ ਸਹਿ-ਖਜ਼ਾਨਚੀ, ਸ਼੍ਰੀ ਖੁਸ਼ਵੰਤ ਰਾਏ ਗੀਗਾ (ਮੋਹਾਲੀ) ਅਤੇ ਸ਼੍ਰੀ ਸੰਜੀਵ ਖੰਨਾ (ਮੋਹਾਲੀ) ਨੂੰ ਸੂਬਾ ਪ੍ਰੋਟੋਕੋਲ ਸਕੱਤਰ, ਜਦਕਿ ਸ਼੍ਰੀ ਸੁਖਵਿੰਦਰ ਸਿੰਘ ਪਰਮਾਰ (ਮੋਹਾਲੀ) ਨੂੰ ਸੂਬਾ ਦਫ਼ਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਡਿਜ਼ੀਟਲ ਅਤੇ ਸੰਚਾਰ ਵਿਭਾਗ ਨੂੰ ਮਜ਼ਬੂਤ ਕਰਨ ਲਈ ਸ਼੍ਰੀ ਕਨਵਰ ਇੰਦਰਜੀਤ ਸਿੰਘ (ਮੋਹਾਲੀ) ਨੂੰ ਸੂਬਾ ਆਈ.ਟੀ. ਕਨਵੀਨਰ ਅਤੇ ਸ਼੍ਰੀ ਅਜੈ ਅਰੋੜਾ (ਅੰਮ੍ਰਿਤਸਰ) ਨੂੰ ਸੂਬਾ ਸੋਸ਼ਲ ਮੀਡੀਆ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਦੇ ਵੱਖ-ਵੱਖ ਮੋਰਚਿਆਂ ਲਈ ਵੀ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸ਼੍ਰੀ ਅਨੁਜ ਖੋਸਲਾ (ਪਟਿਆਲਾ) ਨੂੰ ਸੂਬਾ ਪ੍ਰਧਾਨ, ਯੁਵਾ ਮੋਰਚਾ, ਸ੍ਰੀਮਤੀ ਬੀਬਾ ਜੈ ਇੰਦਰ ਕੌਰ (ਪਟਿਆਲਾ) ਨੂੰ ਸੂਬਾ ਪ੍ਰਧਾਨ, ਮਹਿਲਾ ਮੋਰਚਾ, ਸਰਦਾਰ ਲਖਵਿੰਦਰ ਸਿੰਘ (ਫਿਰੋਜ਼ਪੁਰ) ਨੂੰ ਸੂਬਾ ਪ੍ਰਧਾਨ, ਕਿਸਾਨ ਮੋਰਚਾ, ਸ਼੍ਰੀ ਸ਼ੀਤਲ ਅੰਗੂਰਾਲ (ਜਲੰਧਰ) ਨੂੰ ਸੂਬਾ ਪ੍ਰਧਾਨ, ਐੱਸ.ਸੀ. ਮੋਰਚਾ ਅਤੇ ਸ਼੍ਰੀ ਸ਼ਿਵਰਾਜ ਚੌਧਰੀ (ਫਾਜ਼ਿਲਕਾ) ਨੂੰ ਸੂਬਾ ਪ੍ਰਧਾਨ, ਓ.ਬੀ.ਸੀ. ਮੋਰਚਾ ਨਿਯੁਕਤ ਕੀਤਾ ਗਿਆ ਹੈ।
ਮੀਡੀਆ ਅਤੇ ਸੰਚਾਰ ਵਿਭਾਗ ਵਿੱਚ ਸਰਦਾਰ ਐੱਸ.ਐੱਸ. ਚੰਨੀ (ਮੋਹਾਲੀ) ਨੂੰ ਮੁੱਖ ਬੁਲਾਰਾ, ਸ਼੍ਰੀ ਵਿਨੀਤ ਜੋਸ਼ੀ (ਮੋਹਾਲੀ) ਨੂੰ ਸੂਬਾ ਮੀਡੀਆ ਮੁਖੀ, ਸਰਦਾਰ ਪ੍ਰੀਤਪਾਲ ਸਿੰਘ ਬਲਿਆਵਾਲ (ਲੁਧਿਆਣਾ) ਅਤੇ ਸ੍ਰੀਮਤੀ ਪਰਮਪਾਲ ਕੌਰ ਸਿੱਧੂ (ਬਠਿੰਡਾ ਦਿਹਾਤੀ) ਨੂੰ ਸੂਬਾ ਮੀਡੀਆ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਸੈੱਲਾਂ ਦੇ ਤਾਲਮੇਲ ਲਈ ਸਰਦਾਰ ਬਿਕਰਮਜੀਤ ਸਿੰਘ ਚੀਮਾ (ਖੰਨਾ) ਨੂੰ ਸੂਬਾ ਸੈੱਲ ਕੋਆਰਡੀਨੇਟਰ, ਜਦਕਿ ਸਰਦਾਰ ਹਰਵਿੰਦਰ ਸਿੰਘ ਸੰਧੂ (ਅੰਮ੍ਰਿਤਸਰ), ਸ਼੍ਰੀ ਭਾਨੂ ਪ੍ਰਤਾਪ ਸਿੰਘ (ਮੋਹਾਲੀ) ਅਤੇ ਇੰਜੀਨੀਅਰ ਕਨਵਰਵੀਰ ਸਿੰਘ ਤੋਹੜਾ (ਫਤਿਹਗੜ੍ਹ ਸਾਹਿਬ) ਨੂੰ ਸੂਬਾ ਸੈੱਲ ਸਹਿ-ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਨਵੀਂ ਟੀਮ ਪੂਰੀ ਨਿਸ਼ਠਾ, ਸਮਰਪਣ ਅਤੇ ਸੰਗਠਨਾਤਮਕ ਭਾਵਨਾ ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਨਵੇਂ ਅਹੁਦੇਦਾਰ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ, ਨੀਤੀਆਂ ਅਤੇ ਲੋਕ-ਹਿਤੈਸ਼ੀ ਯੋਜਨਾਵਾਂ ਨੂੰ ਪੰਜਾਬ ਦੇ ਹਰ ਵਰਗ ਅਤੇ ਹਰ ਖੇਤਰ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਆਉਣ ਵਾਲੀਆਂ ਚੋਣਾਂ ਅਤੇ ਚੁਣੌਤੀਆਂ ਲਈ ਪਾਰਟੀ ਨੂੰ ਤਿਆਰ ਕਰਨ ਵਿੱਚ ਅਹਿਮ ਯੋਗਦਾਨ ਪਾਉਣਗੇ।

Bjp Punjab Announces New State Office Bearers


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now