ਉਦਯੋਗਪਤੀ ਗੋਪਾਲ ਖੇਮਕਾ ਮਾਮਲੇ 'ਚ ਪੁਲਿਸ ਨੇ ਦੂਜੇ ਮੁਲਜ਼ਮ ਨੂੰ ਐਨਕਾਊਂਟਰ 'ਚ ਮਾਰਿਆ
July 8, 2025 / national
ਬਿਹਾਰ, 08 ਜੁਲਾਈ 2025: ਬਿਹਾਰ ਦੇ ਵੱਡੇ ਉਦਯੋਗਪਤੀ ਗੋਪਾਲ ਖੇਮਕਾ ਦੇ ਕਤਲ ਦੇ ਦੂਜੇ ਮੁਲਜ਼ਮ ਨੂੰ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰਨ ਗਈ ਸੀ ਪਰ ਉਸਨੇ ਪੁਲਿਸ ਵਾਲਿਆਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਗੋਲੀਬਾਰੀ ਦੌਰਾਨ ਉਸਨੂੰ ਪੁਲਿਸ ਦੀ ਗੋਲੀ ਲੱਗ ਗਈ। ਜਿਸ ਕਾਰਨ ਉਸਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਟਨਾ ਵਿੱਚ ਹਫੜਾ-ਦਫੜੀ ਮਚ ਗਈ। ਪੁਲਿਸ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕਰ ਰਹੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਵਿਕਾਸ ਵੀ ਉਮੇਸ਼ ਦੇ ਨਾਲ ਮੌਜੂਦ ਸੀ। ਇਸ ਦੇ ਨਾਲ ਹੀ ਉਸ 'ਤੇ ਵਿਕਾਸ ਨੂੰ ਹਥਿਆਰ ਮੁਹੱਈਆ ਕਰਵਾਉਣ ਦਾ ਵੀ ਦੋਸ਼ ਹੈ।
ਜਿਕਰਯੋਗ ਹੈ ਕਿ 4 ਜੁਲਾਈ ਨੂੰ ਗੋਪਾਲ ਖੇਮਕਾ ਦਾ ਮੁਲਜਮਾਂ ਨੇ ਗਾਂਧੀ ਮੈਦਾਨ ਇਲਾਕੇ ਦੇ ਰਾਮਗੁਲਮ ਚੌਕ ਸਥਿਤ ਉਸਦੇ ਘਰ ਦੇ ਸਾਹਮਣੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਪਟਨਾ ਪੁਲਿਸ ਦੀ ਕਾਫ਼ੀ ਆਲੋਚਨਾ ਹੋਈ। ਵਿਰੋਧੀ ਧਿਰ ਨੇ ਵੀ ਨਿਤੀਸ਼ ਕੁਮਾਰ ਦੀ ਸਰਕਾਰ ਨੂੰ ਕੋਸਿਆ ਅਤੇ ਇਸਦੀ ਸਖ਼ਤ ਆਲੋਚਨਾ ਕੀਤੀ। ਇਸ ਘਟਨਾ ਕਾਰਨ ਬਿਹਾਰ ਸਰਕਾਰ ਦੀ ਵੀ ਕਾਫ਼ੀ ਆਲੋਚਨਾ ਹੋ ਰਹੀ ਸੀ।
Read More :
In the case of industrialist gopal khemka the police killed another accused in an encounter