RBI ਦਾ ਤਿਉਹਾਰੀ ਤੋਹਫ਼ਾ- Repo Rate 'ਚ ਕੋਈ ਬਦਲਾਅ ਨਹੀਂ, ਪੜ੍ਹੋ...
New Delhi
RBI ਦਾ ਤਿਉਹਾਰੀ ਤੋਹਫ਼ਾ: Repo Rate 'ਚ ਕੋਈ ਬਦਲਾਅ ਨਹੀਂ, ਪੜ੍ਹੋ...
ਨਵੀਂ ਦਿੱਲੀ, 1 ਅਕਤੂਬਰ, 2025: ਤਿਉਹਾਰੀ ਸੀਜ਼ਨ ਤੋਂ ਪਹਿਲਾਂ, ਭਾਰਤੀ ਰਿਜ਼ਰਵ ਬੈਂਕ (RBI) ਨੇ ਆਮ ਆਦਮੀ ਨੂੰ ਵੱਡੀ ਰਾਹਤ ਦਿੱਤੀ ਹੈ. RBI ਨੇ ਲਗਾਤਾਰ ਦੂਜੀ ਵਾਰ ਵਿਆਜ ਦਰਾਂ ਨੂੰ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ. ਬੁੱਧਵਾਰ ਨੂੰ ਮੁਦਰਾ ਨੀਤੀ ਕਮੇਟੀ (MPC) ਦੀ ਮੀਟਿੰਗ ਤੋਂ ਬਾਅਦ, RBI ਗਵਰਨਰ ਸੰਜੇ ਮਲਹੋਤਰਾ ਨੇ ਐਲਾਨ ਕੀਤਾ ਕਿ ਰੈਪੋ ਰੇਟ ਨੂੰ 5.5% 'ਤੇ ਬਰਕਰਾਰ ਰੱਖਿਆ ਜਾਵੇਗਾ.
ਆਮ ਆਦਮੀ ਲਈ ਇਸਦਾ ਕੀ ਮਤਲਬ ਹੈ?
ਰੈਪੋ ਰੇਟ ਉਹ ਦਰ ਹੈ ਜਿਸ 'ਤੇ RBI ਬੈਂਕਾਂ ਨੂੰ ਕਰਜ਼ਾ ਦਿੰਦਾ ਹੈ। ਇਸਦੇ ਸਥਿਰ ਰਹਿਣ ਦਾ ਸਿੱਧਾ ਅਰਥ ਹੈ ਕਿ ਬੈਂਕਾਂ 'ਤੇ ਕਰਜ਼ੇ ਦਾ ਬੋਝ ਨਹੀਂ ਵਧੇਗਾ। ਇਸ ਲਈ, ਤੁਹਾਡੇ ਹੋਮ ਲੋਨ, ਕਾਰ ਲੋਨ ਜਾਂ ਪਰਸਨਲ ਲੋਨ ਦੀ EMI (ਕਿਸ਼ਤ) ਫਿਲਹਾਲ ਨਹੀਂ ਵਧੇਗੀ.
RBI ਨੇ ਇਹ ਫੈਸਲਾ ਕਿਉਂ ਲਿਆ?
ਗਵਰਨਰ ਸੰਜੇ ਮਲਹੋਤਰਾ ਨੇ ਦੱਸਿਆ ਕਿ ਇਹ ਫੈਸਲਾ ਦੋ ਮੁੱਖ ਕਾਰਨਾਂ ਕਰਕੇ ਲਿਆ ਗਿਆ ਹੈ:
ਮਹਿੰਗਾਈ 'ਚ ਕਮੀ: ਦੇਸ਼ ਵਿੱਚ ਮਹਿੰਗਾਈ ਕਾਬੂ ਵਿੱਚ ਹੈ, ਜਿਸ ਨਾਲ RBI ਨੂੰ ਦਰਾਂ ਨਾ ਵਧਾਉਣ ਦੀ ਰਾਹਤ ਮਿਲੀ ਹੈ.
ਮਜ਼ਬੂਤ ਅਰਥਵਿਵਸਥਾ: ਭਾਰਤੀ ਅਰਥਵਿਵਸਥਾ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ। RBI ਨੇ ਵਿੱਤੀ ਸਾਲ 2026 ਲਈ GDP ਵਿਕਾਸ ਦਰ ਦਾ ਅਨੁਮਾਨ ਵਧਾ ਕੇ 6.8% ਕਰ ਦਿੱਤਾ ਹੈ.
ਹੋਰ ਮੁੱਖ ਦਰਾਂ ਵੀ ਸਥਿਰ
ਸਟੈਂਡਿੰਗ ਡਿਪਾਜ਼ਿਟ ਫੈਸਿਲਿਟੀ (SDF) ਰੇਟ: 5.25% 'ਤੇ ਸਥਿਰ.
ਮਾਰਜਿਨਲ ਸਟੈਂਡਿੰਗ ਫੈਸਿਲਿਟੀ (MSF) ਅਤੇ ਬੈਂਕ ਰੇਟ: 5.75% 'ਤੇ ਸਥਿਰ.
ਕਮੇਟੀ ਦੇ ਸਾਰੇ ਛੇ ਮੈਂਬਰਾਂ ਨੇ ਸਰਬਸੰਮਤੀ ਨਾਲ ਦਰਾਂ ਨੂੰ ਸਥਿਰ ਰੱਖਣ ਦੇ ਪੱਖ ਵਿੱਚ ਵੋਟ ਦਿੱਤਾ. ਇਹ ਫੈਸਲਾ 29, 30 ਸਤੰਬਰ ਅਤੇ 1 ਅਕਤੂਬਰ ਨੂੰ ਹੋਈ ਤਿੰਨ ਦਿਨਾਂ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ।
RBI s Festive Gift No Change In Repo Rate Read