ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

PM ਮੋਦੀ ਨਾਲ ਮਿਲੀਆਂ ਵਿਸ਼ਵ ਚੈਂਪੀਅਨ ਧੀਆਂ - ਜਾਣੋ ਕੀ-ਕੀ ਹੋਈ ਗੱਲਬਾਤ

PM ਮੋਦੀ ਨਾਲ ਮਿਲੀਆਂ ਵਿਸ਼ਵ ਚੈਂਪੀਅਨ ਧੀਆਂ - ਜਾਣੋ ਕੀ-ਕੀ ਹੋਈ ਗੱਲਬਾ


New Delhi

PM ਮੋਦੀ ਨਾਲ ਮਿਲੀਆਂ ਵਿਸ਼ਵ ਚੈਂਪੀਅਨ ਧੀਆਂ : ਜਾਣੋ ਕੀ-ਕੀ ਹੋਈ ਗੱਲਬਾਤ 

ਲਾਈਵ ਪੰਜਾਬੀ ਟੀਵੀ ਬਿਊਰੋ
ਨਵੀਂ ਦਿੱਲੀ, 6 ਨਵੰਬਰ 2025: ਵਿਸ਼ਵ ਕੱਪ ਜਿੱਤ ਕੇ ਵਤਨ ਵਾਪਸੀ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 7, ਲੋਕ ਕਲਿਆਣ ਮਾਰਗ ਸਥਿਤ ਨਿਵਾਸ 'ਤੇ ਮੁਲਾਕਾਤ ਕੀਤੀ। ਕਰੀਬ ਦੋ ਘੰਟਿਆਂ ਚੱਲੀ ਇਸ ਖਾਸ ਮੁਲਾਕਾਤ 'ਚ ਖਿਡਾਰਨਾਂ ਨੇ ਆਪਣੀ ਜਿੱਤ ਦੇ ਤਜ਼ਰਬੇ ਅਤੇ ਭਾਵਨਾਵਾਂ ਸਾਂਝੀਆਂ ਕੀਤੀਆਂ।

ਟੀਮ ਇੰਡੀਆ ਦੀਆਂ ਖਿਡਾਰਨਾਵਾਂ ਨੇ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਨਾਂ ਵਾਲੀ ਜਰਸੀ ਤੋਹਫੇ ਵਜੋਂ ਦਿੱਤੀ, ਜਿਸ 'ਤੇ ਸਾਰੇ ਟੀਮ ਮੈਂਬਰਾਂ ਦੇ ਦਸਤਖ਼ਤ ਸਨ।

ਪ੍ਰਧਾਨ ਮੰਤਰੀ ਵੱਲੋਂ "ਨਵਾਂ ਟਾਸਕ"

ਪ੍ਰਧਾਨ ਮੰਤਰੀ ਮੋਦੀ ਨੇ ਟੀਮ ਦੀ ਇਸ ਇਤਿਹਾਸਿਕ ਜਿੱਤ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਇੱਕ “ਨਵਾਂ ਟਾਸਕ” ਵੀ ਦਿੱਤਾ। ਉਨ੍ਹਾਂ ਨੇ ਖਿਡਾਰਨਾਂ ਨੂੰ ਕਿਹਾ ਕਿ ਉਹ ਦੇਸ਼ ਭਰ 'ਚ, ਖ਼ਾਸ ਕਰਕੇ ਲੜਕੀਆਂ ਨੂੰ “Fit India” ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕਰਨ।
ਮੋਦੀ ਨੇ ਮੋਟਾਪੇ ਦੀ ਵੱਧ ਰਹੀ ਸਮੱਸਿਆ 'ਤੇ ਚਿੰਤਾ ਜਤਾਈ ਅਤੇ ਖਿਡਾਰਨਾਂ ਨੂੰ ਸਕੂਲਾਂ ਵਿੱਚ ਜਾ ਕੇ ਨੌਜਵਾਨ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨ ਦੀ ਅਪੀਲ ਕੀਤੀ।

ਮੁਲਾਕਾਤ ਦੇ ਖਾਸ ਪਲ

ਦੋ ਘੰਟਿਆਂ ਦੀ ਇਹ ਬੈਠਕ ਬਹੁਤ ਹੀ ਮਿੱਤਰਤਾ ਭਰੇ ਮਾਹੌਲ 'ਚ ਹੋਈ।

  • ਪ੍ਰਧਾਨ ਮੰਤਰੀ ਨੇ ਫਾਈਨਲ ਮੈਚ ਦੇ ਜ਼ਿਕਰ ਦੌਰਾਨ ਹਰਮਨਪ੍ਰੀਤ ਕੌਰ ਅਤੇ ਅਮਨਜੋਤ ਕੌਰ ਦੇ ਸ਼ਾਨਦਾਰ ਕੈਚਾਂ ਦੀ ਖੂਬ ਤਾਰੀਫ਼ ਕੀਤੀ।

  • ਉਨ੍ਹਾਂ ਨੇ ਦੀਪਤੀ ਸ਼ਰਮਾ ਦੇ ਹੱਥ 'ਤੇ ਬਣੇ ਹਨੂਮਾਨ ਟੈਟੂ ਬਾਰੇ ਦਿਲਚਸਪੀ ਨਾਲ ਸਵਾਲ ਵੀ ਕੀਤਾ।

  • ਜਦੋਂ ਕ੍ਰਾਂਤੀ ਗੌੜ ਨੇ ਦੱਸਿਆ ਕਿ ਉਸ ਦਾ ਭਰਾ ਮੋਦੀ ਦਾ ਵੱਡਾ ਚਾਹਵਾਨ ਹੈ, ਤਾਂ ਪ੍ਰਧਾਨ ਮੰਤਰੀ ਨੇ ਉਸਨੂੰ ਮਿਲਣ ਦਾ ਸੱਦਾ ਵੀ ਦੇ ਦਿੱਤਾ।

“2017 ਵਿੱਚ ਟਰਾਫੀ ਨਹੀਂ ਸੀ, ਅੱਜ ਹੈ” – ਹਰਮਨਪ੍ਰੀਤ

ਟੀਮ ਕਪਤਾਨ ਹਰਮਨਪ੍ਰੀਤ ਕੌਰ ਨੇ ਮੋਦੀ ਨਾਲ ਆਪਣੀ 2017 ਦੀ ਪਹਿਲੀ ਮੁਲਾਕਾਤ ਨੂੰ ਯਾਦ ਕੀਤਾ। ਉਸਨੇ ਕਿਹਾ ਕਿ ਉਸ ਸਮੇਂ ਟੀਮ ਫਾਈਨਲ ਹਾਰ ਗਈ ਸੀ, ਪਰ ਇਸ ਵਾਰ ਟਰਾਫੀ ਦੇ ਨਾਲ ਵਾਪਸ ਆਉਣ 'ਤੇ ਮਾਣ ਮਹਿਸੂਸ ਕਰ ਰਹੀ ਹੈ। ਸਮ੍ਰਿਤੀ ਮੰਧਾਨਾ ਨੇ ਵੀ ਕਿਹਾ ਕਿ ਮੋਦੀ ਤੋਂ 2017 ਵਿੱਚ ਮਿਲੀ ਪ੍ਰੇਰਣਾ ਟੀਮ ਲਈ ਉਸ ਸਮੇਂ ਬਹੁਤ ਮਾਇਨੇ ਰੱਖਦੀ ਸੀ।

"ਟਰੋਲ ਆਰਮੀ" ਨੂੰ ਜਵਾਬ

ਬੈਠਕ ਦੌਰਾਨ PM ਮੋਦੀ ਨੇ ਖਿਡਾਰਨਾਂ ਦੀ ਹਿੰਮਤ ਦੀ ਵੀ ਖੂਬ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਟੀਮ ਤਿੰਨ ਮੈਚ ਹਾਰ ਗਈ ਸੀ, ਉਸ ਵੇਲੇ ਆਨਲਾਈਨ ਟਿੱਪਣੀਆਂ ਅਤੇ ਟਰੋਲਿੰਗ ਦੇ ਬਾਵਜੂਦ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਦੇਸ਼ ਦਾ ਸਿਰ ਉੱਚਾ ਕੀਤਾ।

ਪ੍ਰਤਿਕਾ ਰਾਵਲ ਵ੍ਹੀਲਚੇਅਰ 'ਤੇ ਪਹੁੰਚੀ

ਟੀਮ ਇੰਡੀਆ ਮੰਗਲਵਾਰ ਨੂੰ ਦਿੱਲੀ ਆਈ ਸੀ, ਜਿੱਥੇ Taj Palace ਹੋਟਲ ਵਿੱਚ ਢੋਲ-ਨਗਾਰਿਆਂ ਤੇ ਗੁਲਾਬ ਦੇ ਪੱਤਿਆਂ ਨਾਲ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਤਿਕਾ ਰਾਵਲ, ਜੋ ਸੈਮੀਫਾਈਨਲ ਦੌਰਾਨ ਸੱਟ ਕਾਰਨ ਬਾਹਰ ਹੋ ਗਈ ਸੀ, ਵ੍ਹੀਲਚੇਅਰ 'ਤੇ PM ਮੋਦੀ ਦੀ ਰਿਹਾਇਸ਼ 'ਤੇ ਪਹੁੰਚੀ।
ਮੁਲਾਕਾਤ ਤੋਂ ਬਾਅਦ ਟੀਮ ਦੀਆਂ ਸਭ ਖਿਡਾਰਨਾਵਾਂ ਆਪਣੇ-ਆਪਣੇ ਘਰਾਂ ਵੱਲ ਰਵਾਨਾ ਹੋ ਗਈਆਂ। ਸ਼ੈਫਾਲੀ ਵਰਮਾ ਹੁਣ ਨਾਰਥ ਜ਼ੋਨ ਦੀ ਕੈਪਟਨ ਵਜੋਂ ਨਾਗਾਲੈਂਡ ਵਿੱਚ ਹੋਣ ਵਾਲੇ ਇੰਟਰਜ਼ੋਨ T20 ਵਿੱਚ ਖੇਡੇਗੀ।

ਇਸ ਦੌਰਾਨ, ਟੀਮ ਦੇ ਕੋਚ ਅਮੋਲ ਮਜ਼ੂਮਦਾਰ ਅਤੇ BCCI ਪ੍ਰਧਾਨ ਮਿਥੁਨ ਮਨਹਾਸ ਵੀ ਮੌਜੂਦ ਸਨ।

World Champion Daughters Meet PM Modi Know What Was Discussed


Popular Posts
Just Now