ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

Haryana IPS ਸੁਸਾਈਡ ਮਾਮਲਾ - ਜਾਂਚ 'ਚ ਨਵਾਂ ਖੁਲਾਸਾ, ਪਰਿਵਾਰ ਨੇ ਜ਼ਤਾਈ ਨਾਰਾਜ਼ਗੀ

Haryana IPS ਸੁਸਾਈਡ ਮਾਮਲਾ - ਜਾਂਚ 'ਚ ਨਵਾਂ ਖੁਲਾਸਾ, ਪਰਿਵਾਰ ਨੇ ਜ਼


Haryana

Haryana IPS ਸੁਸਾਈਡ ਮਾਮਲਾ : ਜਾਂਚ 'ਚ ਨਵਾਂ ਖੁਲਾਸਾ, ਪਰਿਵਾਰ ਨੇ ਜ਼ਤਾਈ ਨਾਰਾਜ਼ਗੀ
Live Punjabi TV ਬਿਊਰੋ
ਚੰਡੀਗੜ੍ਹ, 8 ਨਵੰਬਰ 2025 – ਹਰਿਆਣਾ ਦੇ ਸੀਨੀਅਰ IPS ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਚੰਡੀਗੜ੍ਹ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਤਾਜ਼ਾ ਖੁਲਾਸਾ ਕੀਤਾ ਹੈ ਕਿ ਪੂਰਨ ਕੁਮਾਰ ਨੇ 7 ਅਕਤੂਬਰ ਨੂੰ ਜੋ ਗੋਲੀ ਮਾਰੀ ਸੀ, ਉਹ ਉਨ੍ਹਾਂ ਦੇ ਨਿੱਜੀ ਸੁਰੱਖਿਆ ਅਧਿਕਾਰੀ (PSO) ਸੁਸ਼ੀਲ ਕੁਮਾਰ ਦੀ ਰਿਵਾਲਵਰ ਨਾਲ ਨਹੀਂ, ਸਗੋਂ ਉਨ੍ਹਾਂ ਦੇ ਗੰਨਮੈਨ ਸੁਨੀਲ ਕੁਮਾਰ ਦੇ ਹਥਿਆਰ ਨਾਲ ਚਲਾਈ ਗਈ ਸੀ।

SIT ਨੇ ਖੋਲ੍ਹਿਆ ਨਵਾਂ ਰਾਜ਼

ਇਸ ਖੁਲਾਸੇ ਤੋਂ ਬਾਅਦ SIT ਹੁਣ ਇਸ ਗੱਲ ਦੀ ਜਾਂਚ 'ਚ ਜੁੱਟੀ ਹੈ ਕਿ ਗੰਨਮੈਨ ਸੁਨੀਲ ਕੁਮਾਰ ਦੀ ਰਿਵਾਲਵਰ ਪੂਰਨ ਕੁਮਾਰ ਦੇ ਕਬਜ਼ੇ 'ਚ ਕਿਵੇਂ ਆਈ। ਹਥਿਆਰ ਨੂੰ ਫੋਰੈਨਸਿਕ ਜਾਂਚ ਲਈ ਭੇਜਿਆ ਗਿਆ ਹੈ, ਹਾਲਾਂਕਿ ਉਸਦੀ ਰਿਪੋਰਟ ਅਜੇ ਤੱਕ ਨਹੀਂ ਮਿਲੀ।

ਇੱਕ ਮਹੀਨੇ ਬਾਅਦ ਵੀ ਧੀਮੀ ਜਾਂਚ

ਖੁਦਕੁਸ਼ੀ ਨੂੰ ਇੱਕ ਮਹੀਨਾ ਪੂਰਾ ਹੋ ਚੁੱਕਿਆ ਹੈ, ਪਰ ਜਾਂਚ ਦੀ ਗਤੀ 'ਤੇ ਪਰਿਵਾਰ ਨੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ। ਮ੍ਰਿਤਕ ਅਧਿਕਾਰੀ ਦੇ ਪਰਿਵਾਰ ਨੇ ਸ਼ੁੱਕਰਵਾਰ, 7 ਨਵੰਬਰ ਨੂੰ SIT ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਜਾਂਚ ਵਿੱਚ ਹੋ ਰਹੀ ਦੇਰੀ 'ਤੇ ਚਿੰਤਾ ਜਤਾਈ।

ਪੋਸਟਮਾਰਟਮ ਤੋਂ ਬਾਅਦ ਵੀ ਰਿਪੋਰਟ ਨਾ ਮਿਲਣ 'ਤੇ ਸਵਾਲ

ਪਰਿਵਾਰ ਦਾ ਕਹਿਣਾ ਹੈ ਕਿ ਪੋਸਟਮਾਰਟਮ ਨੂੰ ਤਿੰਨ ਹਫ਼ਤੇ ਹੋ ਚੁੱਕੇ ਹਨ, ਪਰ ਅਜੇ ਤੱਕ ਨਾ ਤਾਂ SIT ਨੇ ਰਿਪੋਰਟ ਦਿੱਤੀ ਹੈ ਤੇ ਨਾ ਹੀ ਕੋਈ ਨਤੀਜੇ ਸਾਂਝੇ ਕੀਤੇ ਹਨ। ਹਾਲਾਂਕਿ, ਪ੍ਰਾਰੰਭਿਕ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਸਾਈਡ ਨੋਟ ਪੂਰਨ ਕੁਮਾਰ ਨੇ ਖੁਦ ਆਪਣੇ ਲੈਪਟਾਪ 'ਤੇ ਉਸੇ ਦਿਨ ਟਾਈਪ ਕੀਤਾ ਸੀ, ਜਿਸ ਦਿਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਖਤਮ ਕੀਤੀ।

ਮੁੱਖ ਗਵਾਹਾਂ ਦੇ ਬਿਆਨ ਅਜੇ ਬਾਕੀ

ਜਾਂਚ ਅਧਿਕਾਰੀਆਂ ਦੇ ਅਨੁਸਾਰ ਮਾਮਲੇ ਦੇ ਦੋ ਮੁੱਖ ਗਵਾਹਾਂ — ਮ੍ਰਿਤਕ ਦੀ ਧੀ, ਜਿਸਨੇ ਸਭ ਤੋਂ ਪਹਿਲਾਂ ਲਾਸ਼ ਦੇਖੀ ਸੀ, ਅਤੇ ਤਤਕਾਲੀ ਰੋਹਤਕ SP ਨਰਿੰਦਰ ਬਿਜਾਰਨੀਆ — ਦੇ ਬਿਆਨ ਹਾਲੇ ਦਰਜ ਨਹੀਂ ਹੋਏ ਹਨ। ਇਹ ਦੋਵੇਂ ਮਾਮਲੇ ਦੇ ਮਹੱਤਵਪੂਰਨ ਕੜੀਆਂ ਮੰਣੀਆਂ ਜਾ ਰਹੀਆਂ ਹਨ।

ਧੀ ਦਾ ਬਿਆਨ ਐਗਜ਼ਾਮ ਤੋਂ ਬਾਅਦ

ਪਰਿਵਾਰ ਦੀ ਬੇਨਤੀ 'ਤੇ SIT ਨੇ ਫੈਸਲਾ ਕੀਤਾ ਹੈ ਕਿ ਮ੍ਰਿਤਕ ਦੀ ਧੀ ਦਾ ਬਿਆਨ ਉਸਦੇ ਸਕੂਲ ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਹੀ ਲਿਆ ਜਾਵੇਗਾ। ਅਧਿਕਾਰੀਆਂ ਦੀ ਉਮੀਦ ਹੈ ਕਿ ਇਹ ਬਿਆਨ ਜਾਂਚ ਦੇ ਅਗਲੇ ਪੜਾਅ ਲਈ ਮਹੱਤਵਪੂਰਨ ਜਾਣਕਾਰੀਆਂ ਦੇਵੇਗਾ।

Haryana IPS Suicide Case New Revelation In Investigation Family Expresses Displeasure


Popular Posts
Just Now