ਸ਼ੀ ਜਿਨਪਿੰਗ ਭਾਰਤ ਪਹੁੰਚੇ: ਚਾਈਨਾ ਸਦਰਨ ਏਅਰਲਾਈਨਜ਼ ਨੇ 6 ਸਾਲਾਂ ਬਾਅਦ ਦਿੱਲੀ-ਗੁਆਂਗਜ਼ੂ ਸਿੱਧੀ ਉਡਾਣਾਂ ਬਹਾਲ ਕੀਤੀਆਂ ਮੋਦੀ-ਪੂਤਿਨ 'ਕਾਰ ਡਿਪਲੋਮੈਸੀ': BRICS 2026 ਵਿੱਚ ਔਰਸ ਸਵਾਰੀ ਸਾਲਾਂ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਜਾਲੰਧਰ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ, ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸੀ ਚੀਨੀ ਦੀਆਂ ਕੀਮਤਾਂ ’ਤੇ ਸਰਕਾਰੀ ਕਦਮ ਬੇਅਸਰ, ₹5,000 ਪ੍ਰਤੀ ਕੁਇੰਟਲ ਤੋਂ ਪਾਰ ਹੋਏ ਭਾਅ ਆਜ਼ਮ ਖ਼ਾਨ ਖ਼ਿਲਾਫ਼ ਹੱਜ ਕਮੇਟੀ ਦੀ ਜ਼ਮੀਨ ਵੇਚਣ ’ਚ ਕਥਿਤ ਬੇਨਿਯਮੀਆਂ ਦਾ ਕੇਸ ਦਰਜ, ₹2.08 ਕਰੋੜ ਦੇ ਨੁਕਸਾਨ ਦਾ ਦੋਸ਼ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 12-09-2026 ਬੁਰੇ ਫਸੇ ਆਪ ਦੇ ਸਿੱਖਿਆ ਮੰਤਰੀ ਸਰਕਾਰੀ ਖਰਚ 'ਤੇ ਇੱਕੋ ਸਮੇਂ ਵਿਦੇਸ਼ੀ ਅਤੇ ਸਵਦੇਸ਼ੀ ਦੌਰੇ ਕਿਵੇਂ ਕੀਤੇ, ਪੰਜਾਬ ਵਿੱਚ ਕਾਂਗਰਸ ਨਹੀਂ ਘੋਸ਼ਿਤ ਕਰੇਗੀ ਸੀ.ਐੱਮ. ਚਿਹਰਾ, ਪੰਜਾਬ ਪ੍ਰਭਾਰੀ ਬੋਲੇ ਆਪ ਨਾਲ ਮੁੱਖ ਮੁਕਾਬਲਾ ਲੁਧਿਆਣਾ ਵਿੱਚ ਨੌਜਵਾਨ ਨੂੰ ਕੀਤਾ ਕਿਡਨੈਪ, ਬੰਨ੍ਹ ਕੇ ਕੁੱਟਿਆ ਅਤੇ ਫਿਰ ਪੰਜ ਲੱਖ ਦੀ ਮੰਗੀ ਫਿਰੌਤੀ ਢਾਈ ਕਰੋੜ ਦੀ ਸਾਈਬਰ ਧੋਖਾਧੜੀ ਮਾਮਲੇ ’ਚ ਦੂਜਾ ਦੋਸ਼ੀ ਗ੍ਰਿਫਤਾਰ

ਵੋਟਰਾਂ ਲਈ ਸਕੂਲਾਂ ‘ਚ ਅੱਜ ਤੇ ਕੱਲ੍ਹ ਲੱਗਣਗੇ SIR ਕੈਂਪ, ਸਾਰੇ ਬੂਥਾਂ ‘ਤੇ ਵਿਸ਼ੇਸ਼ ਕੈਂਪ

ਵੋਟਰਾਂ ਲਈ ਸਕੂਲਾਂ ‘ਚ ਅੱਜ ਤੇ ਕੱਲ੍ਹ ਲੱਗਣਗੇ SIR ਕੈਂਪ, ਸਾਰੇ ਬੂਥਾਂ


SIR-2026: ਪੰਜਾਬ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਦੋ ਦਿਨਾਂ ਦੇ ਵਿਸ਼ੇਸ਼ ਕੈਂਪ

SIR-2026: ਪੰਜਾਬ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਦੋ ਦਿਨਾਂ ਦੇ ਵਿਸ਼ੇਸ਼ ਕੈਂਪ



 

ਪੰਜਾਬ ਵਿੱਚ ਵੋਟਰ ਸੂਚੀ ਦੀ ਚੱਲ ਰਹੀ ਵਿਸ਼ੇਸ਼ ਸੁਧਾਈ ਦੇ ਕੰਮ ਦੀ ਰਫਤਾਰ ਤੇਜ਼ ਕਰਨ ਲਈ ਸੂਬਾ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਇਸ ਪਹਿਲਕਦਮੀ ਤਹਿਤ 11 ਅਤੇ 12 ਜੁਲਾਈ ਨੂੰ ਪੰਜਾਬ ਦੇ ਹਰੇਕ ਪੋਲਿੰਗ ਸਟੇਸ਼ਨ ‘ਤੇ ਵਿਸ਼ੇਸ਼ ਕੈਂਪ ਲਗਾਏ ਗਏ ਹਨ। ਵੋਟਰ ਆਪਣੇ ਭਰੇ ਹੋਏ ਫਾਰਮ ਜਮ੍ਹਾ ਕਰਨ ਲਈ ਇਨ੍ਹਾਂ ਕੈਂਪਾਂ ‘ਤੇ ਜਾ ਸਕਦੇ ਹਨ ਜਾਂ ਆਪਣੇ ਭਰੇ ਹੋਏ ਫਾਰਮ ਇਕੱਠੇ ਕਰਕੇ ਉੱਥੇ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਬੂਥਾਂ ‘ਤੇ ਜਾ ਕੇ ਬੀਐੱਲਓ ਤੋਂ ਵੋਟਰ ਸੂਚੀ ਵਿਚ ਜੁੜਵਾਉਣ ਲਈ ਜਾਣਕਾਰੀ ਲੈ ਸਕਣਗੇ। ਇਹ ਵਿਸ਼ੇਸ਼ ਕੈਂਪ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਏ ਜਾਣਗੇ।

ਦੂਜੇ ਪਾਸੇ ਜਿਨ੍ਹਾਂ ਬੀਐੱਲਓ ਨੇ ਫਾਰਮ ਇਕੱਠੇ ਕਰ ਲਏ ਹਨ, ਉਹ ਇਨ੍ਹਾਂ ਦੋ ਦਿਨਾਂ ਦੌਰਾਨ ਉਨ੍ਹਾਂ ਦੇ ਡਿਜੀਟਲਾਈਜ਼ੇਸ਼ਨ ਅਤੇ ਫਾਰਮਾਂ ਵਿਚ ਰਹਿ ਗਈਆਂ ਕਮੀਆਂ ਨੂੰ ਦੂਰ ਕਰਨ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਨਗੇ। ਇਸ ਦੇ ਲਈ ਸਰਕਾਰੀ ਛੁੱਟੀ ਦੇ ਦਿਨ ਵੀ ਸੂਬੇ ਦੇ ਸਾਰੇ ਸਰਕਾਰੀ ਤੇ ਸਹਾਇਤਾ ਪ੍ਰਾਪਤ (ਏਡਡ) ਸਕੂਲਾਂ ਨੂੰ ਆਮ ਦਿਨਾਂ ਵਾਂਗ ਪੂਰੀ ਤਰ੍ਹਾਂ ਤੋਂ ਖੁੱਲ੍ਹੇ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਚੋਣ ਅਧਿਕਾਰੀ ਨੇ ਸਾਰੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਇਨ੍ਹਾਂ ਕੈਂਪਾਂ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।


ਸਿੱਖਿਆ ਵਿਭਾਗ ਵੱਲੋਂ ਜਾਰੀ ਅਧਿਕਾਰਤ ਹੁਕਮਾਂ ਅਨੁਸਾਰ ਸਾਰੇ ਸਕੂਲ ਸਟਾਫ ਨੂੰ 11 ਅਤੇ 12 ਜੁਲਾਈ ਨੂੰ ਆਪਣੀਆਂ ਡਿਊਟੀਆਂ ‘ਤੇ ਹਾਜ਼ਰ ਹੋਣਾ ਪਵੇਗਾ। ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਨਿਰਦੇਸ਼ਾਂ ‘ਤੇ ਇਹ ਸਟਾਫ SIR-2026 ਨਾਲ ਸਬੰਧਤ ਕੰਮ ਵਿੱਚ ਚੋਣ ਸਟਾਫ ਦੀ ਪੂਰੀ ਸਹਾਇਤਾ ਕਰੇਗਾ।

ਦੱਸ ਦੇਈਏ ਕਿ ਸੂਬੇ ਵਿੱਚ 25 ਜੂਨ ਨੂੰ ਸ਼ੁਰੂ ਹੋਇਆ ਹਾਊਸ ਟੂ ਹਾਊਸ ਸਰਵੇਅ 24 ਜੁਲਾਈ ਤੱਕ ਚੱਲਣਾ ਹੈ। ਟੀਚਾ ਇਨ੍ਹਾਂ ਵਿਸ਼ੇਸ਼ ਕੈਂਪਾਂ ਰਾਹੀਂ ਇਸ ਪੂਰੀ ਪ੍ਰਕਿਰਿਆ ਨੂੰ ਤੈਅ ਸਮੇਂ ‘ਤੇ ਪੂਰਾ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ। ਕੈਂਪਾਂ ਦੇ ਸਫਲ ਸੰਚਾਲਨ ਲਈ ਸਿਰਫ ਸਕੂਲ ਸਟਾਫ ਹੀ ਨਹੀਂ, ਬਲਕਿ ਮਾਲੀਆ ਪਟਵਾਰੀ, ਆਂਗਨਵਾੜੀ ਵਰਕਰ ਅਤੇ ਸਥਾਨਕ ਸੰਸਥਾਵਾਂ ਦੇ ਸਟਾਫ ਦੀਆਂ ਵੀ ਵਿਸ਼ੇਸ਼ ਡਿਊਟੀਆਂ ਲਾਈਆਂ ਗਈਆਂ ਹਨ

Sir camps


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now