ਏਅਰ ਇੰਡੀਆ ਦੀ Amritsar-Birmingham ਸਿੱਧੀਆਂ ਉਡਾਣਾਂ 3 ਸਤੰਬਰ ਤੋਂ ਸ਼ੁਰੂ
LPTV / Chandigarh
ਏਅਰ ਇੰਡੀਆ ਨੇ ਅੰਮ੍ਰਿਤਸਰ-ਬਰਮਿੰਘਮ ਫਲਾਈਟ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਕੋਰੋਨਾ ਕਾਰਨ ਇਹ ਫਲਾਈਟ ਕਾਫੀ ਸਮੇਂ ਤੋਂ ਬੰਦ ਸੀ। ਬ੍ਰਿਟੇਨ ਵੱਲੋਂ ਭਾਰਤ ਨੂੰ ਲਾਲ ਸੂਚੀ ਵਿਚੋਂ ਹਟਾਉਣ ਤੋਂ ਬਾਅਦ ਏਅਰ ਇੰਡੀਆ ਨੇ ਅੰਮ੍ਰਿਤਸਰ ਲੰਡਨ ਫਲਾਈਟ ਸ਼ੁਰੂ ਕੀਤੀ ਸੀ। ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱਧੀ ਹਫਤਾਵਾਰੀ ਉਡਾਣ ਹੈ। ਏਅਰ ਇੰਡੀਆ ਦੇ ਬੁਲਾਰੇ ਅਨੁਸਾਰ, ਅੰਮ੍ਰਿਤਸਰ-ਬਰਮਿੰਘਮ ਉਡਾਣ 3 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਹਰ ਹਫਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਸ਼ਾਮ 3 ਵਜੇ ਉਡਾਣ ਭਰੇਗੀ। ਬਰਮਿੰਘਮ ਤੋਂ ਇਹ ਉਡਾਣ ਸ਼ਨੀਵਾਰ ਨੂੰ ਪਹੁੰਚੇਗੀ। ਸ਼ਨੀਵਾਰ ਰਾਤ 7.30 ਵਜੇ ਫਲਾਈਟ ਅੰਮ੍ਰਿਤਸਰ ਪਹੁੰਚੇਗੀ।
ਗੌਰਤਲਬ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਕਾਰਨ, ਦੋਵਾਂ ਦੇਸ਼ਾਂ ਦੇ ਵਿੱਚ ਇਹ ਉਡਾਣ ਦਸੰਬਰ 2020 ਵਿੱਚ ਰੱਦ ਕਰ ਦਿੱਤੀ ਗਈ ਸੀ। ਹਾਲਾਤ ਆਮ ਹੋਣ ਤੋਂ ਬਾਅਦ ਹੁਣ ਹਵਾਈ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਸ਼ੁਰੂ ਹੋਣ ਨਾਲ ਖਾਸ ਕਰਕੇ ਪੰਜਾਬੀਆਂ ਨੂੰ ਬਹੁਤ ਲਾਭ ਹੋਵੇਗਾ। ਦਸ ਦੇਈਏ ਕਿ 3 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਫਲਾਈਟ ਬੁਕਿੰਗ ਏਅਰ ਇੰਡੀਆ ਦੀ ਵੈਬਸਾਈਟ 'ਤੇ ਵੀ ਛੇਤੀ ਹੀ ਵੇਖੀ ਜਾ ਸਕਦੀ ਹੈ।
Air India Amritsar Birmingham direct flights starting from September 3