ਅਦਾਕਾਰ ਸੋਨੂੰ ਸੂਦ ਦੇ ਘਰ ਤੀਜੇ ਦਿਨ ਵੀ Income Tax ਦੀ ਛਾਪੇਮਾਰੀ
LPTV / Chandigarh
ਆਮਦਨ ਕਰ ਵਿਭਾਗ ਨੇ ਸੋਨੂੰ ਸੂਦ ਦੇ ਘਰ ਤੇ ਦਫ਼ਤਰ ਸਮੇਤ 6 ਥਾਵਾਂ 'ਤੇ ਲਗਾਤਾਰ ਤੀਜੇ ਦਿਨ ਛਾਪੇਮਾਰੀ ਕੀਤੀ ਹੈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਵਿਭਾਗ ਨੂੰ ਇਸ ਛਾਪੇਮਾਰੀ ਦੌਰਾਨ ਟੈਕਸ ਚੋਰੀ ਦੇ ਮਜ਼ਬੂਤ ਸਬੂਤ ਮਿਲੇ ਹਨ। ਇਹ ਟੈਕਸ ਹੇਰਾਫੇਰੀ ਸੋਨੂੰ ਸੂਦ ਦੇ ਨਿੱਜੀ ਵਿੱਤ ਨਾਲ ਸਬੰਧਤ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦੀਆਂ ਫਿਲਮਾਂ ਤੋਂ ਪ੍ਰਾਪਤ ਫੀਸਾਂ 'ਚ ਟੈਕਸ ਬੇਨਿਯਮੀਆਂ ਦੇਖੀਆਂ ਗਈਆਂ ਹਨ। ਇਨ੍ਹਾਂ ਬੇਨਿਯਮੀਆਂ ਤੋਂ ਬਾਅਦ ਹੁਣ ਆਮਦਨ ਕਰ ਵਿਭਾਗ ਸੋਨੂੰ ਸੂਦ ਦੇ ਚੈਰਿਟੀ ਫਾਂਡੇਸ਼ਨ ਦੇ ਖਾਤਿਆਂ ਦੀ ਵੀ ਜਾਂਚ ਕਰੇਗਾ। ਦੱਸਿਆ ਗਿਆ ਹੈ ਕਿ ਆਮਦਨ ਕਰ ਵਿਭਾਗ ਇਸ ਮਾਮਲੇ ਨਾਲ ਜੁੜੇ ਸਾਰੇ ਪ੍ਰਸ਼ਨਾਂ ਦੀ ਜਾਣਕਾਰੀ ਦੇਣ ਲਈ ਅੱਜ ਸ਼ਾਮ ਪ੍ਰੈਸ ਕਾਨਫਰੰਸ ਕਰ ਸਕਦਾ ਹੈ।
ਗੌਰਤਲਬ ਹੈ ਕਿ ਤੀਜੇ ਦਿਨ ਆਮਦਨ ਕਰ ਵਿਭਾਗ ਨੇ ਸੋਨੂੰ ਸੂਦ ਦੇ ਘਰ ਅਤੇ ਦਫਤਰ 'ਤੇ ਕਾਰਵਾਈ ਕੀਤੀ ਹੈ। ਇਹ ਦੇਰੀ ਇਸ ਲਈ ਹੋਈ ਹੈ ਕਿਉਂਕਿ ਉਸ ਦਾ ਲੇਖਾਕਾਰ ਯਾਤਰਾ ਕਰ ਰਿਹਾ ਸੀ। ਸੋਨੂੰ 'ਤੇ ਇਹ ਕਾਰਵਾਈ ਬੁੱਧਵਾਰ ਤੋਂ ਸ਼ੁਰੂ ਹੋ ਗਈ ਹੈ ਤੇ ਮੁੰਬਈ ਤੇ ਲਖਨਊ ਦੀਆਂ 6 ਸੰਪਤੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਸੋਨੂੰ ਦੇ ਖਾਤਿਆਂ 'ਚ ਭਾਰੀ ਟੈਕਸ ਹੇਰਾਫੇਰੀ ਦੇ ਸਬੂਤ ਮਿਲੇ ਹਨ।
Income Tax raid on actor Sonu Soods house on the third day