ਨਾਬਾਲਿਗਾ ਨਾਲ ਜਬਰ-ਜਨਾਹ 'ਤੇ ਜ਼ਿੰਦਾ ਸਾੜਨ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ
LPTV / Chandigarh
ਤੇਰਾਂ ਸਾਲਾ ਨਾਬਾਲਿਗਾ ਨਾਲ ਜਬਰ ਜਨਾਹ ਤੇ ਉਸ ਨੂੰ ਜ਼ਿੰਦਾ ਸਾੜਨ ਦੇ ਮਾਮਲੇ ’ਚ ਦੋਸ਼ੀ ਪਾਏ ਜਾਣ ’ਤੇ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ। ਕਰੀਬ ਢਾਈ ਸਾਲ ਪੁਰਾਣੇ ਕਾਂਡ ’ਚ ਕੋਰਟ ’ਚ ਦੋਸ਼ੀ ’ਤੇ ਇਕ ਲੱਖ 65 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਘਟਨਾ ਯੂਪੀ ਦੇ ਹਾਥਰਸ ਜ਼ਿਲ੍ਹੇ ਦੇ ਇਕ ਪਿੰਡ ਦੀ ਹੈ। ਪੀੜਤਾ ਦੇ ਪਿਤਾ ਨੇ 16 ਅਪ੍ਰੈਲ, 2019 ਨੂੰ ਕੇਸ ਦਰਜ ਕਰਵਾਇਆ ਸੀ। ਦੋਸ਼ ਸੀ ਕਿ 15 ਅਪ੍ਰੈਲ ਨੂੰ ਉਹ ਤੇ ਪਤਨੀ ਬਾਹਰ ਗਏ ਸਨ। ਘਰ ਉਸ ਦੀ ਧੀ ਤੇ ਸੱਸ (ਪੀੜਤਾ ਦੀ ਨਾਨੀ) ਸਨ।
ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 10 ਵਜੇ ਮੋਨੂ ਠਾਕੁਰ ਘਰ ਆ ਗਿਆ ਤੇ ਜਬਰ ਜਨਾਹ ਦੀ ਕੋਸ਼ਿਸ਼ ਕਰਨ ਲੱਗਿਆ। ਵਿਰੋਧ ਕਰਨ ’ਤੇ ਉਸ ’ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਸਾੜ ਦਿੱਤਾ। ਪੀੜਤਾ ਨੂੰ ਗੰਭੀਰ ਹਾਲਤ ’ਚ ਅਲੀਗੜ੍ਹ ਮੈਡੀਕਲ ਕਾਲਜ ’ਚ ਦਾਖ਼ਲ ਕਰਵਾਇਆ ਗਿਆ। ਤਹਿਰੀਰ ਦੇ ਆਧਾਰ ’ਤੇ ਪੁਲਿਸ ਨੇ ਮੋਨੂ ਠਾਕੁਰ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹਸਪਤਾਲ ’ਚ 17 ਦਿਨ ਬਾਅਦ ਕੁੜ ਦੀ ਮੌਤ ਹੋ ਗਈ ਸੀ।
Accused of rape and burning alive of a minor sentenced to death