ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

ਵਿਰੋਧ ਕਾਰਨ ਰੇਲਵੇ ਨੇ ਰਮਾਇਣ ਐਕਸਪ੍ਰੈਸ ਚ ਸਟਾਫ ਦੀ ਵਰਦੀ ਬਦਲੀ

ਵਿਰੋਧ ਕਾਰਨ ਰੇਲਵੇ ਨੇ ਰਮਾਇਣ ਐਕਸਪ੍ਰੈਸ ਚ ਸਟਾਫ ਦੀ ਵਰਦੀ ਬਦਲੀ


Lptv / Chandigarh

ਭਾਰਤੀ ਰੇਲਵੇ ਨੇ ਰਾਮਾਇਣ ਐਕਸਪ੍ਰੈਸ ਵਿਚ ਆਪਣੇ ਸਟਾਫ ਦੀ ਵਰਦੀ ਬਦਲ ਦਿੱਤੀ ਹੈ। ਇਹ ਸਟਾਫ ਤੇ ਵੇਟਰ ਭਗਵੇਂ ਰੰਗ ਦੀਆਂ ਵਰਦੀਆਂ ਪਾਉਂਦੇ ਸਨ ਜਿਸ ਦਾ ਲੋਕਾਂ ਨੇ ਵੱਡੇ ਪੱਧਰ ਉਤੇ ਵਿਰੋਧ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਆਪਣੇ ਚੋਣ ਨਿਸ਼ਾਨ ਦੇ ਰੰਗ ਦੀ ਵਰਦੀ ਨਿਰਧਾਰਿਤ ਕੀਤੀ ਹੈ ਤਾਂ ਕਿ ਚੋਣਾਂ ਲਈ ਲੋਕਾਂ ਨੂੰ ਭਰਮਾਇਆ ਜਾ ਸਕੇ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਉਜੈਨ ਤੋਂ ਆਉਣ ਵਾਲੇ ਮੁਸਾਫਰਾਂ ਨੇ ਕਿਹਾ ਸੀ ਕਿ ਇਹ ਹਿੰਦੂ ਧਰਮ ਦਾ ਅਪਮਾਨ ਹੈ ਅਤੇ ਜੇਕਰ ਇਹ ਡਰੈੱਸ ਕੋਡ ਵਾਪਸ ਨਾ ਲਿਆ ਗਿਆ ਤਾਂ ਉਹ 12 ਦਸੰਬਰ ਨੂੰ ਦਿੱਲੀ 'ਚ ਰੇਲਗੱਡੀ ਨੂੰ ਰੋਕਣਗੇ।
ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖ ਕੇ ਰਾਮਾਇਣ ਐਕਸਪ੍ਰੈਸ ਵਿੱਚ ਭਗਵੇਂ ਰੰਗ ਵਿੱਚ ਰਿਫਰੈਸ਼ਮੈਂਟ ਅਤੇ ਖਾਣਾ ਪਰੋਸਣ ਵਾਲੇ ਵੇਟਰਾਂ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਜੇਕਰ ਵੇਟਰਾਂ ਦਾ ਭਗਵਾਂ ਡਰੈੱਸ ਕੋਡ ਨਾ ਬਦਲਿਆ ਗਿਆ ਤਾਂ ਸ਼ਰਧਾਲੂ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ 'ਤੇ ਰੇਲਗੱਡੀ ਨੂੰ ਰੋਕਣਗੇ।
ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਰੇਲਵੇ ਨੇ ਭਗਵਾਨ 'ਤੇ ਆਸਥਾ ਰੱਖਣ ਵਾਲੇ ਲੋਕਾਂ ਲਈ 7 ਨਵੰਬਰ ਨੂੰ ਰਾਮਾਇਣ ਸਰਕਟ ਸਪੈਸ਼ਲ ਟਰੇਨ ਚਲਾਈ ਸੀ। ਇਹ ਟਰੇਨ ਮੁਲਾਜ਼ਮਾਂ ਦੇ ਕੱਪੜਿਆਂ ਨੂੰ ਲੈ ਕੇ ਸ਼ੁਰੂ ਤੋਂ ਹੀ ਵਿਵਾਦਾਂ 'ਚ ਰਹੀ ਸੀ।

Due to the protest the railways changed the uniform of the staff in the ramayan express


Popular Posts
Just Now