ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ, ਲਗਾਤਾਰ ਚੌਥੀ ਜਿੱਤ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਪੱਤਰਕਾਰ ਨਿਧੀ ਰਾਜਦਾਨ ਨੇ ਕੀਤੀ ਸ਼ਾਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਡਰਾਫਟਿੰਗ ਕਮੇਟੀ ਨੇ 23 ਜ਼ਿਲ੍ਹਾ ਇਕਾਈਆਂ ਭੰਗ ਕਰਨ ਦਾ ਫ਼ੈਸਲਾ ਰੱਦ ਕੀਤਾ ਗੋਰਾਇਆ ਅਤੇ ਫਿਲੌਰ ਵਿੱਚ ਅਕਾਲੀ ਦਲ ਟਰੇਡ ਵਿੰਗ ਦੀਆਂ ਨਿਯੁਕਤੀਆਂ ਸੁਨੀਲ ਜਾਖੜ ਨੇ ਮਾਨ ਸਰਕਾਰ ’ਤੇ ਕੀਤਾ ਹਮਲਾ ਲੁਧਿਆਣਾ ਵਿੱਚ ਇੱਕਤਰਫ਼ਾ ਪਿਆਰ ਕਾਰਨ ਨੌਜਵਾਨ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਇਲਾਜ ਜਾਰੀ ਆਪ ਦੀ ਸੂਚੀ ਜਾਰੀ ਹੋਣ ਮਗਰੋਂ ਦੋ ਵਿਧਾਇਕਾਂ ਨੇ ਪਾਰਟੀ ਛੱਡੀ, ਲੁਧਿਆਣਾ ਵਿੱਚ ਐਨਆਰਆਈ ਮਹਿਲਾ ਦੀ ਚਾਕੂ ਮਾਰ ਕੇ ਹੱਤਿਆ ਮੋਹਾਲੀ ਵਿੱਚ ਨਸ਼ਾ ਤਸਕਰੀ ਨੈੱਟਵਰਕ ਦੀਆਂ 20.10 ਕਰੋੜ ਰੁਪਏ ਦੀਆਂ 25 ਜਾਇਦਾਦਾਂ ਫ੍ਰੀਜ਼ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-11-2026 05:30 AM

ਚੰਡੀਗੜ੍ਹ ਗੈਸਟ ਹਾਊਸ ਚ ਨਕਲੀ ਪੀ ਸੀ ਐਸ ਅਫਸਰ ਦਾ ਹਾਈਵੋਲਟੇਜ ਡਰਾਮਾ, ਗੰਨਮੈਨ ਨੂੰ ਕਿਹਾ—ਗੱਡੀ ਤਿਆਰ ਕਰੋ, ਰੇਡ ’ਤੇ ਜਾਣਾ

ਚੰਡੀਗੜ੍ਹ ਗੈਸਟ ਹਾਊਸ ਚ ਨਕਲੀ ਪੀ ਸੀ ਐਸ ਅਫਸਰ ਦਾ ਹਾਈਵੋਲਟੇਜ ਡਰਾਮਾ,


Lptv Bureau / Chandigarh

ਪ੍ਰਾਈਵੇਟ ਇਨੋਵਾ ਤੇ ਗਵਰਨਮੈਂਟ ਆਫ ਪੰਜਾਬ ਦਾ ਸਟੀਕਰ ਤੇ ਲਾਲਬੱਤੀ 5 ਹਜ਼ਾਰ ਉਧਾਰ ਮੰਗਣ ਤੇ ਕਰਮਚਾਰੀਆਂ ਨੂੰ ਹੋਇਆ ਸ਼ੱਕ

ਪਾਂਡੇ ਪ੍ਰਾਈਵੇਟ ਇਨੋਵਾ ਤੇ ਗਵਰਨਮੈਂਟ ਆਫ ਪੰਜਾਬ ਲਿਖਵਾ ਕੇ ਅਤੇ ਲਾਲਬੱਤੀ ਲਗਾ ਕੇ ਘੁੰਮ ਰਿਹਾ ਸੀ

ਪ੍ਰਾਈਵੇਟ ਇਨੋਵਾ ਤੇ ਗਵਰਨਮੈਂਟ ਆਫ ਪੰਜਾਬ ਦਾ ਸਟੀਕਰ ਤੇ ਲਾਲਬੱਤੀ 5 ਹਜ਼ਾਰ ਉਧਾਰ ਮੰਗਣ ਤੇ ਕਰਮਚਾਰੀਆਂ ਨੂੰ ਹੋਇਆ ਸ਼ੱਕ ਚੰਡੀਗੜ੍ਹ, 28 ਅਗਸਤ — ਗੁਰਵਿੰਦਰ ਸਿੰਘ ਚੰਡੀਗੜ੍ਹ ਦੇ ਸੈਕਟਰ-6 ਸਥਿਤ ਯੂਟੀ ਗੈਸਟ ਹਾਊਸ ਵਿੱਚ ਖੁਦ ਨੂੰ ਪੰਜਾਬ ਤੋਂ ਡੈਪੂਟੇਸ਼ਨ ਤੇ ਆਇਆ PCS ਅਫਸਰ ਦੱਸਣ ਵਾਲੇ ਕੇਡੀ ਪਾਂਡੇ ਨੂੰ ਲੈ ਕੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਗੈਸਟ ਹਾਊਸ ਕਰਮਚਾਰੀਆਂ ਨੂੰ ਉਸ ਦੀ ਪਛਾਣ ਤੇ ਸ਼ੱਕ ਹੋਇਆ। 

ਪਾਂਡੇ ਨਾਲ ਇੱਕ ਵਿਅਕਤੀ ਗਨਮੈਨ ਵਜੋਂ ਮੌਜੂਦ ਸੀ। ਪਾਂਡੇ ਪ੍ਰਾਈਵੇਟ ਇਨੋਵਾ ਤੇ ਗਵਰਨਮੈਂਟ ਆਫ ਪੰਜਾਬ ਲਿਖਵਾ ਕੇ ਅਤੇ ਲਾਲਬੱਤੀ ਲਗਾ ਕੇ ਘੁੰਮ ਰਿਹਾ ਸੀ। ਉਸ ਨੇ ਗੈਸਟ ਹਾਊਸ ਕਰਮਚਾਰੀਆਂ ਤੋਂ ਕਰੀਬ 5 ਹਜ਼ਾਰ ਰੁਪਏ ਉਧਾਰ ਵੀ ਮੰਗੇ। ਸ਼ੱਕ ਵਧਣ ਤੇ ਜਦੋਂ ਉਸ ਤੋਂ ਅਹੁਦੇ ਅਤੇ ਡਿਊਟੀ ਬਾਰੇ ਪੁੱਛਗਿੱਛ ਹੋਈ ਤਾਂ ਉਸ ਨੇ ਗਨਮੈਨ ਨੂੰ ਫੋਨ ਕਰਕੇ ਕਿਹਾ—“ਜਲਦੀ ਆਓ, ਗੱਡੀ ਤਿਆਰ ਕਰੋ, ਰੇਡ ਤੇ ਜਾਣਾ ਹੈ।” 

ਪੁਲਿਸ ਮੁਤਾਬਕ, ਪਾਂਡੇ ਕੋਲ PCS ਅਫਸਰ ਹੋਣ ਦਾ ਕੋਈ ਪਛਾਣ ਪੱਤਰ ਜਾਂ ਦਸਤਾਵੇਜ਼ ਨਹੀਂ ਮਿਲਿਆ। ਉਸ ਕੋਲੋਂ ਪੰਜਾਬ ਕੋਆਪਰੇਟਿਵ ਸੋਸਾਇਟੀ ਨਾਲ ਸਬੰਧਤ ਕਾਰਡ ਮਿਲਿਆ। ਉਸ ਨੇ ਆਪਣੇ ਪਿਤਾ ਜੀਡੀ ਪਾਂਡੇ ਨੂੰ ਪੰਜਾਬ ਪੁਲਿਸ ਦਾ ਰਿਟਾਇਰਡ DGP ਦੱਸਿਆ ਅਤੇ ਨਾਲ ਮੌਜੂਦ ਵਿਅਕਤੀ ਨੂੰ ਪਿਤਾ ਦਾ ਗਨਮੈਨ ਦੱਸਿਆ। ਜਾਂਚ ਵਿੱਚ ਇਨੋਵਾ ਵੀ ਸਰਕਾਰੀ ਗੱਡੀ ਨਹੀਂ, ਸਗੋਂ ਉਸ ਦੀ ਮਾਂ ਦੇ ਨਾਂ ਤੇ ਰਜਿਸਟਰਡ ਪ੍ਰਾਈਵੇਟ ਵਾਹਨ ਨਿਕਲੀ। ਪੁਲਿਸ ਨੇ ਲਾਲਬੱਤੀ ਅਤੇ ਗਵਰਨਮੈਂਟ ਆਫ ਪੰਜਾਬ ਸਟੀਕਰ ਹਟਵਾ ਕੇ ਕ੍ਰਮਵਾਰ 1,000 ਅਤੇ 500 ਰੁਪਏ ਦੇ ਚਲਾਨ ਕੀਤੇ। ਮਾਮਲੇ ਵਿੱਚ ਡੀਡੀਆਰ ਦਰਜ ਕੀਤੀ ਗਈ। ਪੁਲਿਸ ਅਨੁਸਾਰ ਪਾਂਡੇ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ।

chandigarh fakepcsofficer kdpandey utguesthouse punjabpolice fakegovernmentvehicle punjabnews


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now