ਪੰਜਾਬ ਚੋਣ: ਆਪ ਉਮੀਦਵਾਰਾਂ ਦੀ ਪਹਿਲੀ ਸੂਚੀ ਕੱਲ੍ਹ ਦੁਪਹਿਰ 12 ਵਜੇ ਜਾਰੀ ਹੋਵੇਗੀ
/ politics
Live Punjabi TV /
Chandigarh
ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਪੱਤਰਕਾਰਾਂ ਨੂੰ ਦਿੱਤੀ
ਅੰਦਾਜ਼ਾ ਹੈ ਕਿ 30 ਤੋਂ 40 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ
ਚੰਡੀਗੜ੍ਹ: ਪੰਜਾਬ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੱਲ੍ਹ ਦੁਪਹਿਰ 12 ਵਜੇ ਜਾਰੀ ਹੋਵੇਗੀ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਪੱਤਰਕਾਰਾਂ ਨੂੰ ਦਿੱਤੀ।
ਆਪ ਨੇ ਉਮੀਦਵਾਰਾਂ ਦੇ ਨਾਵਾਂ ’ਤੇ ਵਿਚਾਰ ਲਈ ਦਿੱਲੀ ਵਿੱਚ ਬੈਠਕ ਰੱਖੀ ਸੀ, ਜਿਸ ਵਿੱਚ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ। ਆਪ ਸੂਤਰਾਂ ਮੁਤਾਬਕ ਕੱਲ੍ਹ ਫਿਰ ਦਿੱਲੀ ਵਿੱਚ ਬੈਠਕ ਹੋਵੇਗੀ, ਜਿਸ ਤੋਂ ਬਾਅਦ ਸੂਚੀ ਸਾਰਵਜਨਿਕ ਕੀਤੀ ਜਾਵੇਗੀ।
ਮੰਨਿਆ ਜਾ ਰਿਹਾ ਹੈ ਕਿ ਆਪ ਪੰਜਾਬ ਵਿੱਚ ਚੋਣ ਆਚਾਰ ਸੰਹਿਤਾ ਲੱਗਣ ਤੋਂ ਪਹਿਲਾਂ, ਯਾਨੀ ਸਰਕਾਰ ਦੇ ਰਹਿੰਦਿਆਂ ਹੀ ਉਮੀਦਵਾਰਾਂ ਦਾ ਐਲਾਨ ਕਰਨਾ ਚਾਹੁੰਦੀ ਹੈ, ਤਾਂ ਜੋ ਚੋਣਾਂ ਦਾ ਐਲਾਨ ਹੋਣ ਤੱਕ ਉਹ ਆਪਣੇ ਹਲਕਿਆਂ ਵਿੱਚ ਕੰਮ ਕਰਵਾ ਸਕਣ। ਇਸ ਤੋਂ ਇਲਾਵਾ ਆਪ ਆਪਣੇ ਉਮੀਦਵਾਰਾਂ ਨੂੰ ਜ਼ਮੀਨੀ ਪੱਧਰ ’ਤੇ ਕੰਮ ਕਰਨ ਲਈ ਪੂਰਾ ਸਮਾਂ ਦੇਣਾ ਚਾਹੁੰਦੀ ਹੈ।
ਆਪ ਵੱਲੋਂ ਅਜੇ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਉਮੀਦਵਾਰਾਂ ਦੇ ਨਾਮ ਐਲਾਨੇ ਜਾਣਗੇ। ਹਾਲਾਂਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਿਨ੍ਹਾਂ ਮੌਜੂਦਾ ਵਿਧਾਇਕਾਂ ਜਾਂ ਹਲਕਾ ਇੰਚਾਰਜਾਂ ਦੇ ਨਾਵਾਂ ’ਤੇ ਕੋਈ ਵਿਰੋਧ ਨਹੀਂ ਹੈ, ਉਨ੍ਹਾਂ ਦੇ ਨਾਮ ਪਹਿਲੀ ਸੂਚੀ ਵਿੱਚ ਆ ਸਕਦੇ ਹਨ।
ਪਹਿਲੀ ਸੂਚੀ ਵਿੱਚ ਕਰੀਬ 20 ਨਾਮ ਹੋ ਸਕਦੇ ਹਨ। ਇਹ ਵੀ ਅੰਦਾਜ਼ਾ ਹੈ ਕਿ 30 ਤੋਂ 40 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ। ਕੱਲ੍ਹ ਪੋਲੀਟੀਕਲ ਅਫੇਅਰਜ਼ ਕਮੇਟੀ ਦੀ ਬੈਠਕ ਵਿੱਚ ਫ਼ੈਸਲੇ ’ਤੇ ਅੰਤਿਮ ਮੋਹਰ ਲੱਗੇਗੀ।
Punjab Elections AAP s First List Of Candidates Will Be Released Tomorrow At 12 PM