ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026

ਅਗਲੇ ਮਹੀਨੇ ਹੋਵੇਗਾ ਪੰਜਾਬ ਕੈਬਨਿਟ ਦਾ ਵਿਸਤਾਰ, ਦੇਖੋ ਕਿੰਨਾ ਨੂੰ ਮਿਲ ਸਕਦਾ ਮੌਕਾ

ਅਗਲੇ ਮਹੀਨੇ ਹੋਵੇਗਾ ਪੰਜਾਬ ਕੈਬਨਿਟ ਦਾ ਵਿਸਤਾਰ, ਦੇਖੋ ਕਿੰਨਾ ਨੂੰ ਮਿਲ


LPTV / Chandigarh

ਪੰਜਾਬ ਵਿਚ ਕੈਬਨਿਟ ਦਾ ਵਿਸਤਾਰ ਅਗਲੇ ਮਹੀਨੇ ਹੋਵੇਗਾ। ਇਸ ਮਹੀਨੇ ਦੇ ਅਖੀਰ ਵਿਚ ਬਜਟ ਸੈਸ਼ਨ ਹੈ। ਉਸ ਦੇ ਬਾਅਦ ਜੁਲਾਈ ਦੇ ਪਹਿਲੇ ਹਫਤੇ ਵਿਚ ਕੈਬਨਿਟ ਵਿਚ ਨਵੇਂ ਮੰਤਰੀ ਸ਼ਾਮਲ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵਿਚ ਅਜੇ 8 ਮੰਤਰੀਆਂ ਦੇ ਅਹੁਦੇ ਖਾਲੀ ਹਨ। ਨਵੇਂ ਮੰਤਰੀ ਮੰਡਲ ਚ ਮਹਿਲਾਵਾਂ ਅਤੇ ਸੈਕੰਡ ਟਰਮ ਵਾਲੇ ਵਿਧਾਇਕਾਂ ਨੂੰ ਮੌਕਾ ਦਿੱਤਾ ਜਾਏਗਾ। ਹਾਲਾਂਕਿ ਅਜੇ ਮੰਤਰੀ ਮੰਡਲ ਨੂੰ ਪੂਰਾ ਨਹੀਂ ਭਰਿਆ ਜਾਵੇਗਾ। ਫਿਲਹਾਲ 4 ਤੋਂ 5 ਮੰਤਰੀ ਹੀ ਸ਼ਾਮਲ ਕੀਤੇ ਜਾਣਗੇ।

ਪੰਜਾਬ ਸਰਕਾਰ ਵਿਚ ਮੁੱਖ ਮੰਤਰੀ ਸਣੇ 18 ਮੰਤਰੀ ਬਣਾਏ ਜਾ ਸਕਦੇ ਹਨ। ‘ਆਪ’ ਸਰਕਾਰ ਬਣਨ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਅਦ 10 ਮੰਤਰੀਆਂ ਨੇ ਸਹੁ ਚੁੱਕੀ ਸੀ ਜਿਸ ਦੇ ਬਾਅਦ ਸਰਕਾਰ ਵਿਚ ਇੱਕ ਸੀਐੱਮ ਤੇ 10 ਮੰਤਰੀ ਸਨ। 8 ਮੰਤਰੀ ਅਹੁਦੇ ਖਾਲੀ ਸਨ। ਹਾਲਾਂਕਿ ਹੁਣੇ ਜਿਹੇ ਸੀਐੱਮ ਮਾਨ ਨੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਜਿਸ ਦੇ ਬਾਅਦ 8 ਮੰਤਰੀ ਅਹੁਦੇ ਖਾਲੀ ਹੋ ਚੁੱਕੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਇਸ ਸਮੇਂ 18 ਵਿਭਾਗ ਹਨ। ਨਵੇਂ ਮੰਤਰੀਆਂ ਨੂੰ ਵਿਭਾਗ ਦੀ ਅਲਾਟਮੈਂਟ ਦੇ ਸਮੇਂ ਉਨ੍ਹਾਂ ਨੇ 27 ਵਿਭਾਗ ਆਪਣੇ ਕੋਲ ਰੱਖੇ ਸਨ। ਫਿਰ ਸਿਹਤ ਮੰਤਰੀ ਨੂੰ ਬਰਖਾਸਤ ਕੀਤਾ ਤਾਂ ਸਿਹਤ ਵਿਭਾਗ ਵੀ ਆਪਣੇ ਕੋਲ ਰੱਖ ਲਿਆ। ਨਵੇਂ ਮੰਤਰੀਆਂ ਨੂੰ ਸਹੁੰ ਦਿਵਾ ਕੇ ਉਨ੍ਹਾਂ ਨੂੰ ਮਾਨ ਤੋਂ ਵਿਭਾਗ ਦਿੱਤੇ ਜਾਣਗੇ ਜਿਨ੍ਹਾਂ ਵਿਚ ਸਿਹਤ ਤੋਂ ਇਲਾਵਾ ਲੋਕਲ ਗਵਰਨਮੈਂਟ, ਖੇਤੀ ਤੇ ਇੰਡਸਟਰੀ ਸ਼ਾਮਲ ਹਨ। ਗ੍ਰਹਿ ਵਿਭਾਗ ਮੁੱਖ ਮੰਤਰੀ ਮਾਨ ਕੋਲ ਹੀ ਰਹੇਗਾ।

The expansion of the Punjab cabinet will take place next month see how many can get a chance


Popular Posts
Just Now