ਜਲੰਧਰ ਲੈਕਚਰਾਰ ਨੇਹਾ ਕਤਲ ਕਾਂਡ ਦੀ ਜਾਂਚ ਵਿੱਚ ਪੁਲਿਸ ਨੂੰ ਮੁਲਜ਼ਮ ਅਤੇ ਉਸਦੀ ਕਥਿਤ ਗਰਲਫ੍ਰੈਂਡ ਦੀ ਵਟਸਐਪ ਚੈਟ ਜਲੰਧਰ ਵਿੱਚ ਡੀ.ਸੀ. ਦਫ਼ਤਰ ਦੇ ਬਾਹਰ ਗਰਜੇ ਸਰਕਾਰੀ ਕਰਮਚਾਰੀ, ਸਰਕਾਰ ਨੂੰ ਦਿੱਤੀ ਚੇਤਾਵਨੀ CM ਮਾਨ ਦਾ ਸਰਕਾਰੀ ਕਰਮਚਾਰੀਆਂ ਨੂੰ ਅਲਟੀਮੇਟਮ! ਹੜਤਾਲ ਖਤਮ ਕਰੋ ਤਾਂ ਹੀ ਗੱਲਬਾਤ ਹੋਵੇਗੀ ਨੇਪਾਲ-ਤਿੱਬਤ ਸਰਹੱਦ 'ਤੇ ਇੱਕ ਵਿਸ਼ਾਲ ਗਲੇਸ਼ੀਅਰ ਢਹਿ ਣ ਕਾਰਨ ਉੱਤਰ-ਮੱਧ ਨੇਪਾਲ ਵਿੱਚ ਵਿਨਾਸ਼ਕਾਰੀ ਅਚਾਨਕ ਹੜ੍ਹ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 27-08-2026 ਸ਼ੰਭੂ ਖਨੌਰੀ ਬਾਰਡਰ ਸਾਮਾਨ ਨੂੰ ਲੈ ਕੇ ਕਿਸਾਨਾਂ ਨੇ ਖੋਲ੍ਹਿਆ ਮੋਰਚਾ ਭਾਜਪਾ-ਅਕਾਲੀ-ਦਲ-ਗਠਜੋੜ-ਪੰਜਾਬ-ਵਿੱਚ-ਆਖ਼ਿਰੀ-ਪੜਾਅ-ਤੇ:-ਭਾਜਪਾ-ਵੱਧ-ਸੀਟਾਂ-ਤੇ-ਲੜ-ਸਕਦੀ-ਚੋਣ,-ਸ਼ਿਅਦ-ਨੇ-ਪੇਂਡੂ-ਹਲਕਿਆਂ-ਦੀ-ਜ਼ਿਦ-ਛੱਡੀ ਆਈਆਈਟੀ ਦਿੱਲੀ ਦੇ ਵਿਦਿਆਰਥੀ ਦਾ ਦਿਹਾਂਤ ਦੁਖਦਾਈ, ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ - ਕੇਜਰੀਵਾਲ Dmch ਦੇ ਪੁਰਾਣੇ ਵਿਦਿਆਰਥੀ ਅਤੇ ਸਾਬਕਾ ਫੈਕਲਟੀ ਮੈਂਬਰ ਡਾ. ਰਾਜਿੰਦਰ ਕੁਮਾਰ ਬਾਂਸਲ ਨੂੰ Bfuhs ਦਾ ਵਾਈਸ ਚਾਂਸਲਰ ਨਿਯੁਕਤ ਕੀਤੇ ਜਾਣ ’ਤੇ ਵਧਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ 120 ਫੀਸਦੀ ਤੋਂ ਵੱਧ ਦਾ ਵਾਧਾ ਕਰਨ ਦੀ ਮਨਜ਼ੂਰੀ

ਸ਼ੇਰ-ਏ-ਪੰਜਾਬ ਕ੍ਰਿਕਟ ਲੀਗ ਦਿਲਚਸਪ ਮੁਕਾਬਲੇ ਨਾਲ 30 ਤੋਂ ਸ਼ੁਰੂ ਪੜ੍ਹੋ ਟੂਰਨਾਮੈਂਟ ਦਾ ਪੂਰਾ ਸ਼ਡਿਊਲ

The-sher-e-punjab-cricket-league


Lptv Bureau / Panjab

ਅੰਮ੍ਰਿਤਸਰ ਸੂਰਮਾਜ਼ ਅਤੇ ਮੁਹਾਲੀ ਕਿੰਗਜ਼ ਵਿਚਕਾਰ ਇੱਕ ਦਿਲਚਸਪ ਮੁਕਾਬਲੇ ਨਾਲ ਸ਼ੁਰੂ ਹੋਵੇਗਾ

12 ਸਤੰਬਰ ਨੂੰ ਆਪਣੇ ਆਖ਼ਰੀ ਪੜਾਅ ਤੇ ਪਹੁੰਚੇਗੀ, ਜਦੋਂ 2 ਸੈਮੀਫਾਈਨਲ ਇੱਕੋ ਦਿਨ ਖੇਡੇ ਜਾਣਗੇ

ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਆਯੋਜਿਤ ਸ਼ੇਰ-ਏ-ਪੰਜਾਬ ਟੀ-20 ਲੀਗ 2026 ਆਈ.ਐਸ. ਬਿੰਦਰਾ ਸਟੇਡੀਅਮ ਮੁਹਾਲੀ ਵਿਚ 30 ਅਗਸਤ ਤੋਂ 13 ਸਤੰਬਰ ਤੱਕ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਸ਼ਡਿਊਲ ਬੁੱਧਵਾਰ ਨੂੰ ਪੀਸੀਏ ਦੇ ਅਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਜਾਰੀ ਕੀਤਾ ਗਿਆ ਜਿਸ ਵਿੱਚ ਟੀਮਾਂ ਨੂੰ 2 ਗਰੁੱਪਾਂ, ਗਰੁੱਪ ਏ ਅਤੇ ਗਰੁੱਪ ਬੀ ਵਿਚ ਵੰਡਿਆ ਗਿਆ ਹੈ। ਗਰੁੱਪ ਏ ਵਿਚ ਮੁਹਾਲੀ ਕਿੰਗਜ਼, ਫ਼ਾਜ਼ਿਲਕਾ ਫਾਲਕਨਜ਼ ਅਤੇ ਜਲੰਧਰ ਵਾਰੀਅਰਜ਼ ਸ਼ਾਮਲ ਹਨ, ਜਦੋਂ ਕਿ ਗਰੁੱਪ ਬੀ ਵਿਚ ਬਠਿੰਡਾ ਰਾਇਲਜ਼, ਅੰਮ੍ਰਿਤਸਰ ਸੂਰਮਾਜ਼ ਅਤੇ ਲੁਧਿਆਣਾ ਲਾਇਨਜ਼ ਸ਼ਾਮਲ ਹਨ। ਇਹ ਟੂਰਨਾਮੈਂਟ 30 ਅਗਸਤ ਨੂੰ ਰਾਤ 8 ਵਜੇ ਅੰਮ੍ਰਿਤਸਰ ਸੂਰਮਾਜ਼ ਅਤੇ ਮੁਹਾਲੀ ਕਿੰਗਜ਼ ਵਿਚਕਾਰ ਇੱਕ ਦਿਲਚਸਪ ਮੁਕਾਬਲੇ ਨਾਲ ਸ਼ੁਰੂ ਹੋਵੇਗਾ। 

 31 ਅਗਸਤ ਨੂੰ ਦੁਪਹਿਰ 1 ਵਜੇ ਜਲੰਧਰ ਵਾਰੀਅਰਜ਼ ਅਤੇ ਫ਼ਾਜ਼ਿਲਕਾ ਫਾਲਕਨਜ਼ ਵਿਚਕਾਰ ਮੁਕਾਬਲਾ ਹੋਵੇਗਾ ਜਦਕਿ ਬਾਅਦ ਵਿਚ ਸ਼ਾਮ ਨੂੰ 7 ਵਜੇ ਮੁਹਾਲੀ ਕਿੰਗਜ਼ ਬਠਿੰਡਾ ਰਾਇਲਜ਼ ਨਾਲ ਭਿੜੇਗੀ। ਇਸੇ ਤਰਾਂ 1 ਸਤੰਬਰ ਨੂੰ ਦੁਪਹਿਰ 1 ਵਜੇ ਲੁਧਿਆਣਾ ਲਾਇਨਜ਼ ਬਠਿੰਡਾ ਰਾਇਲਜ਼ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਜਦਕਿ ਸ਼ਾਮ 7 ਵਜੇ ਜਲੰਧਰ ਵਾਰੀਅਰਜ਼ ਤੇ ਅੰਮ੍ਰਿਤਸਰ ਸੂਰਮਾਜ਼ ਵਿਚਕਾਰ ਮੁਕਾਬਲਾ ਹੋਵੇਗਾ। ਇਸੇ ਤਰਾਂ 2 ਸਤੰਬਰ ਨੂੰ ਦੁਪਹਿਰ 1 ਵਜੇ ਮੁਹਾਲੀ ਕਿੰਗਜ਼ ਤੇ ਲੁਧਿਆਣਾ ਲਾਇਨਜ਼ ਜਦਕਿ ਸ਼ਾਮ 7 ਫ਼ਾਜ਼ਿਲਕਾ ਫਾਲਕਨਜ਼ ਤੇ ਅੰਮ੍ਰਿਤਸਰ ਸੂਰਮਾਸ ਆਹਮੋ ਸਾਹਮਣੇ ਹੋਣਗੀਆਂ। ਇਸੇ ਤਰਾਂ 3 ਸਤੰਬਰ ਦਿਨ ਵੀਰਵਾਰ ਨੂੰ ਦੁਪਹਿਰ 1ਵਜੇ ਬਠਿੰਡਾ ਰਾਇਲਜ਼ ਤੇ ਜਲੰਧਰ ਵਾਰੀਅਰਜ਼ ਜਦਕਿ ਸ਼ਾਮ 7 ਫ਼ਾਜ਼ਿਲਕਾ ਫਾਲਕਨਜ਼ ਤੇ ਮੁਹਾਲੀ ਕਿੰਗਜ਼ ਵਿਚਕਾਰ ਮੈਚ ਖੇਡਿਆ ਜਾਵੇਗਾ। ਇਸੇ ਤਰਾਂ 4 ਸਤੰਬਰ ਨੂੰ ਦੁਪਹਿਰ 1 ਵਜੇ ਬਠਿੰਡਾ ਰਾਇਲਜ਼ ਤੇ ਅੰਮ੍ਰਿਤਸਰ ਸੂਰਮਾਜ਼ ਵਿਚਕਾਰ ਅਤੇ ਸ਼ਾਮ 7 ਲੁਧਿਆਣਾ ਲਾਇਨਜ਼ ਤੇ ਜਲੰਧਰ ਵਾਰੀਅਰਜ਼ ਵਿਚਕਾਰ ਮੈਚ ਖੇਡਿਆ ਜਾਵੇਗਾ। 

ਇਸ। ਤਰਾਂ 5 ਸਤੰਬਰ ਨੂੰ ਦੁਪਹਿਰ 1 ਵਜੇ ਫ਼ਾਜ਼ਿਲਕਾ ਫਾਲਕਨਜ਼ ਤੇ ਬਠਿੰਡਾ ਰਾਇਲਜ਼ ਵਿਚਕਾਰ ਜਦਕਿ ਸ਼ਾਮ 7 ਜਲੰਧਰ ਵਾਰੀਅਰਜ਼ ਤੇ ਮੁਹਾਲੀ ਕਿੰਗਜ਼ ਵਿਚਕਾਰ ਮੈਚ ਖੇਡਿਆ ਜਾਵੇਗਾ। 6 ਸਤੰਬਰ ਨੂੰ ਦੁਪਹਿਰ 1 ਵਜੇ ਬਠਿੰਡਾ ਰਾਇਲਜ਼ ਤੇ ਜਲੰਧਰ ਵਾਰੀਅਰਜ਼ ਵਿਚਕਾਰ ਜਦਕਿ ਸ਼ਾਮ 7 ਵਜੇ ਲੁਧਿਆਣਾ ਲਾਇਨਜ਼ ਤੇ ਫ਼ਾਜ਼ਿਲਕਾ ਫਾਲਕਨਜ਼ ਵਿਚਕਾਰ ਮੈਚ ਖੇਡਿਆ ਜਾਵੇਗਾ। ਇਸੇ ਤਰਾਂ 7 ਸਤੰਬਰ ਨੂੰ ਦੁਪਹਿਰ 1 ਵਜੇ ਮੁਹਾਲੀ ਕਿੰਗਜ਼ ਤੇ ਲੁਧਿਆਣਾ ਲਾਇਨਜ਼ ਵਿਚਕਾਰ ਜਦਕਿ ਸ਼ਾਮ 7 ਵਜੇ ਜਲੰਧਰ ਵਾਰੀਅਰਜ਼ ਤੇ ਅੰਮ੍ਰਿਤਸਰ ਸੂਰਮਾਸ ਵਿਚਕਾਰ ਮੈਚ ਖੇਡਿਆ ਜਾਵੇਗਾ। 8 ਸਤੰਬਰ ਨੂੰ ਦੁਪਹਿਰ 1 ਅੰਮ੍ਰਿਤਸਰ ਸੂਰਮਾਜ਼ ਤੇ ਮੁਹਾਲੀ ਕਿੰਗਜ਼ ਵਿਚਕਾਰ ਜਦਕਿ ਸ਼ਾਮ 7 ਵਜੇ ਫ਼ਾਜ਼ਿਲਕਾ ਫਾਲਕਨਜ਼ ਤੇ ਬਠਿੰਡਾ ਰਾਇਲਜ਼ ਵਿਚਕਾਰ ਮੈਚ ਖੇਡਿਆ ਜਾਵੇਗਾ। ਇਸੇ ਤਰਾਂ 9 ਸਤੰਬਰ ਨੂੰ ਦੁਪਹਿਰ 1 ਲੁਧਿਆਣਾ ਲਾਇਨਜ਼ ਤੇ ਫ਼ਾਜ਼ਿਲਕਾ ਫਾਲਕਨਜ਼ ਵਿਚਕਾਰ ਜਦਕਿ ਸ਼ਾਮ 7 ਵਜੇ ਮੁਹਾਲੀ ਕਿੰਗਜ਼ ਤੇ ਬਠਿੰਡਾ ਰਾਇਲਜ਼ ਵਿਚਕਾਰ ਮੈਚ ਖੇਡਿਆ ਜਾਵੇਗਾ। 

ਇਸੇ ਤਰਾਂ 10 ਸਤੰਬਰ ਨੂੰ ਦੁਪਹਿਰ 1 ਵਜੇ ਅੰਮ੍ਰਿਤਸਰ ਸੂਰਮਾਸ ਤੇ ਫ਼ਾਜ਼ਿਲਕਾ ਫਾਲਕਨਜ਼ ਵਿਚਕਾਰ ਜਦਕਿ ਸ਼ਾਮ 7 ਵਜੇ ਲੁਧਿਆਣਾ ਲਾਇਨਜ਼ ਤੇ ਜਲੰਧਰ ਵਾਰੀਅਰਜ਼ ਵਿਚਕਾਰ ਮੈਚ ਖੇਡਿਆ ਜਾਵੇਗਾ। 11ਸਤੰਬਰ ਨੂੰ ਸ਼ਾਮ 7ਵਜੇ ਅੰਮ੍ਰਿਤਸਰ ਸੂਰਮਾਸ ਤੇ ਲੁਧਿਆਣਾ ਲਾਇਨਜ਼ ਵਿਚਕਾਰ ਮੈਚ ਖੇਡਿਆ ਜਾਵੇਗਾ। ਇਹ ਲੀਗ ਟਰਾਫ਼ੀ ਦੀ ਦੌੜ ਵਿਚ 12 ਸਤੰਬਰ ਨੂੰ ਆਪਣੇ ਆਖ਼ਰੀ ਪੜਾਅ ਤੇ ਪਹੁੰਚੇਗੀ, ਜਦੋਂ 2 ਸੈਮੀਫਾਈਨਲ ਇੱਕੋ ਦਿਨ ਖੇਡੇ ਜਾਣਗੇ। ਪਹਿਲਾ ਸੈਮੀਫਾਈਨਲ ਦੁਪਹਿਰ 1 ਵਜੇ ਹੋਵੇਗਾ, ਉਸ ਤੋਂ ਬਾਅਦ ਦੂਜਾ ਸੈਮੀਫਾਈਨਲ ਸ਼ਾਮ 7 ਵਜੇ ਖੇਡਿਆ ਜਾਵੇਗਾ।

The sher e punjab cricket league will kick off on the 30th read the full tournament schedule


Popular Posts
Just Now