ਹਿਮਾਚਲ ਵਿਧਾਨ ਸਭਾ ਚੋਣਾਂ - 'ਆਪ' ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ, ਦੋੋਖੋ ਪੂਰੀ ਲਿਸਟ
LPTV / Chandigarh
ਲਾਈਵ ਪੰਜਾਬੀ ਟੀਵੀ: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਚੋਣ ਕਮਿਸ਼ਨ ਨੇ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਕਮਿਸ਼ਨ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਇਕ ਹੀ ਪੜਾਅ ਵਿਚ ਚੋਣਾਂ ਹੋਣਗੀਆਂ। 12 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 8 ਦਸੰਬਰ ਨੂੰ ਗਿਣਤੀ ਕੀਤੀ ਜਾਵੇਗੀ।
ਆਮ ਆਦਮੀ ਪਾਰਟੀ ਨੇ ਆਪਣੀ ਪਹਿਲੀ ਸੂਚੀ ਵਿਚ ਚਾਰ ਸੀਟਾਂ ਤੋਂ ਉਮੀਦਵਾਰ ਐਲਾਨ ਚੁੱਕੀ ਹੈ। ‘ਆਪ’ ਪਾਰਟੀ ਡਾ. ਰਾਜਨ ਸੁਸ਼ਾਂਤ ਨੂੰ ਫਤਿਹਪੁਰ ਸੀਟ ਤੋਂ, ਮਨੀਸ਼ ਠਾਕੁਰ ਨੂੰ ‘ਆਪ’ ਪਾਉਂਟਾ ਸਾਹਿਬ, ਉਮਾਕਾਂਤ ਡੋਗਰਾ ਨੂੰ ਨਗਰੋਟਾ ਬਗਵਾਂ ਤੋਂ ਤੇ ਸੁਦਰਸ਼ਨ ਜਸਪਾ ਨੂੰ ਲਾਹੌਲ-ਸਪੀਤਿ ਤੋਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤਾ ਹੈ।


Himachal Vidhan Sabha Elections AAP has released the second list of candidates release the complete list