ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

ਨਵਜੋਤ ਸਿੰਧੂ ਤੋ ਬਾਅਦ ਲੱਗੇ ਸਨੀ ਦਿਓਲ ਦੇ ਗਾਇਬ ਹੋਣ ਦੇ ਪੋਸਟਰ

ਨਵਜੋਤ ਸਿੰਧੂ ਤੋ ਬਾਅਦ ਲੱਗੇ ਸਨੀ ਦਿਓਲ ਦੇ ਗਾਇਬ ਹੋਣ ਦੇ ਪੋਸਟਰ


LPTV / Chandigarh

ਪਠਾਨਕੋਟ, 2 ਜੂਨ 2021- ਨਵਜੋਤ ਸਿੰਘ ਸਿੱਧੂ ਤੋਂ ਬਾਅਦ ਸਾਂਸਦ ਮੈਂਬਰ ਸਨੀ ਦਿਓਲ ਦੀ ਗੁੰਮਸ਼ੁਦੀ ਦੇ ਲੱਗੇ ਪੋਸਟਰ। ਲੋਕਸਭਾ ਹਲਕਾ ਮੈਂਬਰ  ਸਨੀ ਦਿਓਲ ਅਕਸਰ ਹੀ ਵਿਵਾਦਾਂ ਚ ਘਿਰੇ ਰਹਿੰਦੇ ਹਨ। ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਗਾਇਬ ਹੋਏ ਸਨੀ ਦਿਓਲ ਇਕ ਵਾਰ ਆਪਣੇ ਹਲਕੇ ਦੇ ਹਾਲਾਤ ਜਾਣਨ ਨਹੀਂ ਪਹੁੰਚੇ। ਜਿਸ ਕਾਰਨ ਨਰਾਜ ਹੋਏ ਸਥਾਨਕ ਲੋਕਾਂ ਨੇ ਉਨ੍ਹਾਂ ਦੀ ਗੁੰਮਸ਼ੁਦੀ ਦੇ ਪੋਸਟਰ ਰੇਲਵੇ ਸਟੇਸ਼ਨ ਅਤੇ ਬਸ ਸਟੈਂਡ ਤੇ ਲਗਾ ਦਿੱਤੇ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਹਲਕੇ ਦੇ ਲੋਕਾਂ ਨੇ ਅਜਿਹੇ ਪੋਸਟਰ ਲਗਾਏ ਗਏ ਸਨ। ਕਿਉਂਕਿ ਲੋਕਾਂ ਦਾ ਕਹਿਣਾ ਸੀ ਕਿ  ਪਿਛਲੇ ਸਾਲ ਕੋਰੋਨਾ ਕਾਲ ਚ ਉਨ੍ਹਾਂ ਦੀ ਸਾਰ ਲੈਣ ਦਿਓਲ ਨਹੀਂ ਆਏ ਜਿਸ ਤੋਂ  ਬਾਅਦ ਸਨੀ ਦਿਓਲ ਆਪ ਤਾਂ ਨਹੀਂ ਆਏ ਬਲਕਿ ਉਨ੍ਹਾਂ ਵਲੋਂ ਜਰੂਰੀ ਚੀਜਾਂ ਭੇਜੀਆਂ ਗਈਆਂ। ਹੁਣ ਇਕ ਵਾਰ ਫਿਰ ਤੋਂ ਭੜਕੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਿਸ ਨੂੰ ਆਪਣੇ ਲਈ ਚੁਣਿਆ ਉਸ ਨੇ ਹੀ ਕੋਈ ਸਾਰ ਨਹੀਂ ਲਈ ਜਿਸ ਕਾਰਨ ਗੁੱਸੇ ਚ ਆ ਕੇ ਉਨ੍ਹਾਂ ਨੇ ਪਠਾਨਕੋਟ ਬਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਗੁੰਮਸ਼ੁਦੀ ਦੇ ਪੋਸਟਰ ਲਗਾਏ। ਇਸ ਮੌਕੇ ਇੱਕਠੇ ਹੋਏ ਯੂਥ ਕਾਂਗਰਸੀਆਂ ਨੇ ਕਿਹਾ ਕਿ ਜਿਹੜੇ ਮੰਤਰੀ ਉਨ੍ਹਾਂ ਦੇ ਲਈ ਕੰਮ ਕਰ ਸਕਦੇ ਉਨ੍ਹਾਂ ਦਾ ਹੋਣਾ ਨਾ ਹੋਣਾ ਇਕ ਬਰਾਬਰ ਹੈ।

ਜ਼ਿਕਰਯੋਗ ਹੈ ਕਿ ਅਜ ਸਵੇਰੇ ਨਵਜੋਤ ਸਿੱਧੂ ਦੇ ਗਾਇਬ ਹੋਣ ਦੇ ਪੋਸਟਰ ਅੰਮ੍ਰਿਤਸਰ ਚ ਲਗਾਏ ਗਏ ਸਨ ਅਤੇ ਥੱਲੇ ਇਹ ਵੀ ਲਿਖਿਆ ਸੀ ਕਿ ਉਨ੍ਹਾਂ ਦੀ ਭਾਲ ਕਰਨ ਵਾਲੇ ਨੂੰ 5000 ਰੁਪਏ ਇਨਾਮ ਦਿੱਤਾ ਜਾਏਗਾ। ਦਸ ਦੇਈਏ ਕਿ ਪਿਛਲੇ ਇਕ ਸਾਲ ਤੋਂ ਨਵਜੋਤ ਸਿੱਧੂ ਸਿਆਸੀ ਤਲਖੀ ਕਾਰਨ ਲੋਕਾਂ ਚ ਨਹੀਂ ਆਏ ਤੇ ਹੁਣ ਵੀ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਵਲੋਂ ਜਿਆਦਾਤਾਰ ਟਵੀਟ ਕਰਕੇ ਹੀ ਜਵਾਬ ਦਿੱਤੇ ਗਏ।

After Navjot Sindhu Sunny Deols disappearance posters


Popular Posts
Just Now