ਰਵਨੀਤ ਬਿੱਟੂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਅੱਜ ਹੋਣਗੇ ਪੇਸ਼
LPTV / Chandigarh
ਬਸਪਾ ਦੇ ਗਠਜੋੜ ਉੱਤੇ ਕਥਿਤ ਤੌਰ ਉੱਤੇ ਸੀਟਾਂ ਬਸਪਾ ਨੂੰ ਦਿੱਤੇ ਜਾਣ ਦਾ ਬਿਆਨ ਦੇਣ ਦੇ ਮਾਮਲੇ ਵਿੱਚ ਲੁਧਿਆਣਾ ਦੇ ਸੰਸਦ ਰਵਨੀਤ ਬਿੱਟੂ 21 ਜੂਨ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣਗੇ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਰਵਨੀਤ ਸਿੰਘ ਬਿੱਟੂ ਵਲੋਂ ਕਮਿਸ਼ਨ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ 22 ਜੂਨ 2021ਨੂੰ ਪਹਿਲਾਂ ਤੋਂ ਹੀ ਨਿਸ਼ਚਿਤ ਇਕ ਨਾ ਟਾਲਣਯੋਗ ਕੰਮ ਹੈ। ਇਸ ਲਈ ਉਨ੍ਹਾਂ ਨੂੰ 22-06-2021 ਨੂੰ ਸਵੇਰੇ 11:30 ਵਜੇ ਦੀ ਬਜਾਏ 21-06-2021 ਨੂੰ ਸਵੇਰੇ 11:30 ਵਜੇ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਜਾਵੇ।
ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਰਵਨੀਤ ਸਿੰਘ ਬਿੱਟੂ ਦੀ ਬੇਨਤੀ ਨੂੰ ਕਮਿਸ਼ਨ ਵਲੋਂ ਪ੍ਰਵਾਨ ਕਰਦੇ ਹੋਏ ਉਨ੍ਹਾਂ ਨੂੰ 22 ਜੂਨ 2021 ਦੀ ਥਾਂ 21ਜੂਨ 2021 ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੀ ਆਗਿਆ ਦੇ ਦਿੱਤੀ ਗਈ ਹੈ।
Ravneet Bittu will appear before the Punjab State Scheduled Caste Commission today