ਹੁਸ਼ਿਆਰਪੁਰ 'ਚ ਮੁੜ ਐਨਕਾਊਂਟਰ, ਛਾਪੇਮਾਰੀ ਦੌਰਾਨ ਨਸ਼ਾ ਤਸਕਰ ਕੀਤਾ ਢੇਰ
ਸਟੇਟ ਡੈਸਕ : ਅੱਜ ਤੜਕਸਾਰ ਪਿੰਡ ਮੇਵਾ ਮਿਆਣੀ ਵਿਖੇ DSP ਦਸੂਹਾ ਜਗਦੀਸ਼ ਰਾਜ ਅਤਰੀ ਅਤੇ SHO ਹਰਪ੍ਰੇਮ ਸਿੰਘ ਵਲੋਂ ਸੂਚਨਾ ਦੇ ਆਧਾਰ 'ਤੇ ਨਸ਼ਾ ਤਸਕਰ ਦੇ ਘਰ ਛਾਪੇਮਾਰੀ ਕੀਤੀ ਗਈ। ਪਤਾ ਲੱਗਾ ਹੈ ਕਿ ਨਸ਼ਾ ਤਸਕਰ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਤੇ ਦਰਵਾਜੇ ਨਜ਼ਦੀਕ ਪਹੁੰਚੇ ASI ਸਤਨਾਮ ਸਿੰਘ ਦੇ ਸਿਰ 'ਤੇ ਕਹੀ ਮਾਰੀ ਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸੇ ਦੌਰਾਨ ਸਿਪਾਹੀ ਗੁਰਵਿੰਰ ਸਿੰਘ ਵੀ ਜ਼ਖ਼ਮੀ ਹੋ ਗਿਆ। ਸੂਚਨਾ ਅਨੁਸਾਰ ਪੁਲਿਸ ਨੇ ਆਪਣੀ ਸੁਰੱਖਿਆ ਲਈ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੌਰਾਨ ਨਸ਼ਾ ਤਸਕਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਿਸ ਵਲੋਂ ਗੰਭੀਰ ਜ਼ਖਮੀ ਹੋਏ ASI ਸਤਨਾਮ ਸਿੰਘ ਤੇ ਕਾਂਸਟੇਬਲ ਗੁਰਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਗਿਆ ਹੈ। ਇਸ ਘਟਨਾ ਸੰਬੰਧੀ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
Encounter Again Hoshiarpur Drug Smuggler Killed During Raid Livepunjabitv