ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

Lok Sabha Elections- ਨੀਟੂ ਸ਼ਟਰਾਂਵਾਲਾ ਵਾਲੇ ਨੇ ਪੀਐੱਮ ਮੋਦੀ ਨੂੰ ਕੀਤਾ ਚੈਲੰਜ, ਉਮੀਦਵਾਰ ਐਲਾਨਣ ਦਾ ਕੀਤਾ ਐਲਾਨ, ਜਾਣੋ ਕਿਸ ਨੂੰ ਕਿੱਥੋ ਦੇਵੇਗਾ ਟਿਕਟ

Lok Sabha Elections- ਨੀਟੂ ਸ਼ਟਰਾਂਵਾਲਾ ਵਾਲੇ ਨੇ ਪੀਐੱਮ ਮੋਦੀ ਨੂੰ ਕ


ਸਟੇਟ ਡੈਸਕ : ਲੋਕ ਸਭਾ ਚੋਣਾਂ ਦੀ ਤਿਆਰੀਆਂ ਲਈ ਸਾਰੀਆਂ ਪਾਰਟੀਆਂ ਆਪਣੇ ਪੱਧਰ 'ਤੇ ਜ਼ੋਰ ਲਹਾ ਰਹੀਆਂ ਹਨ। ਇਸ ਵਾਰ ਚੋਣਾਂ ਬਹੁਤ ਰੋਮਾਂਚਿਕ ਹੋਣ ਵਾਲੀਆਂ ਹਨ। ਇਸ ਵਾਰ ਜੇਕਰ ਸਿਆਸਤ ਦੀ ਗੱਲ ਕਰੀਏ ਤਾਂ ਬਹੁਤ ਉਥਲ ਪੁੱਥਲ ਹੋਈ ਹੈ। ਵੱਡੇ-ਵੱਡੇ ਲੀਡਰ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋਏ ਹਨ। ਜਿਨ੍ਹਾਂ ਤੋਂ ਉਮੀਦ ਵੀ ਨਹੀਂ ਸੀ। ਦੂਜੇ ਪਾਸੇ ਜੇਕਰ ਗੱਲ ਕਰੀਏ ਜਲੰਧਰ ਦੀ ਤਾਂ ਸ਼ਹਿਰ ਦਾ ਇਕ ਸਟਾਰ ਲੀਡਰ ਕਾਫੀ ਸੁਰਖੀਆਂ 'ਚ ਰਹਿੰਦਾ ਹੈ। ਜਿਸ ਨੂੰ ਹਰ ਪਸੰਦ ਤਾਂ ਕਰਦਾ ਹੈ ਪਰ ਵੋਟ ਕੋਈ ਨਹੀਂ ਪਾਉਂਦਾ।  ਆਪਣੇ ਆਪ ਨੂੰ ਆਜ਼ਾਦ ਉਮੀਦਵਾਰ ਕਹਿਣ ਵਾਲਾ ਇਹ ਨੀਟੂ ਸ਼ਟਰਾਂਵਾਲਾ ਇਸ ਵਾਰ ਫਿਰ ਤੋਂ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਖਿੱਚੀ ਬੈਠਾ ਹੈ। ਇੰਨਾ ਹੀ ਨਹੀਂ, ਇਸ ਵਾਰ ਨੀਟੂ ਨੇ ਆਪਣੀ ਪਤਨੀ ਤੇ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਲਈ ਮਸ਼ਹੂਰ ਚੁੰਮੇ ਵਾਲੀ ਭਾਬੀ (ਰਣਜੀਤ ਕੌਰ ਹੰਸ) ਨੂੰ ਵੀ ਲੋਕ ਸਭਾ ਸੀਟ ਲਈ ਚੋਣ ਮੈਦਾਨ ਤੋਂ ਉਤਾਰਨ ਦਾ ਐਲਾਨ ਕਰ ਦਿੱਤਾ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਵਾਰਾਣਸੀ ਤੋਂ ਮੋਦੀ ਸਾਹਮਣੇ ਉਹ ਖੁਦ ਚੋਣ ਲੜੇਗਾ। ਅੰਮ੍ਰਿਤਸਰ ਤੋਂ ਉਸ ਦੀ ਪਤਨੀ ਅਤੇ ਜਲੰਧਰ ਤੋਂ ਵੀ ਉਹ ਖੁਦ ਚੋਣ ਲੜਨ ਜਾ ਰਿਹਾ ਹੈ। ਇਸ ਤੋਂ ਇਲਾਵਾ ਲੁਧਿਆਣਾ ਤੋਂ ਚੁੰਮੇ ਵਾਲੀ ਭਾਬੀ ਯਾਨੀ ਰਣਜੀਤ ਕੌਰ ਹੰਸ ਚੋਣ ਮੈਦਾਨ ਵਿੱਚ ਉਤਰੇਗੀ। ਨੀਟੂ ਨੇ ਕਿਹਾ ਕਿ ਜਿੱਥੇ ਹੰਸਰਾਜ ਹੰਸ ਖੜ੍ਹਾ ਹੋ ਰਿਹਾ ਹੈ, ਉੱਥੋ ਪੱਪੂ ਚਾਹ ਵਾਲਾ ਚੋਣ ਲੜੇਗਾ। ਨੀਟੂ ਸ਼ਟਰਾਂਵਾਲੇ ਨੇ ਦਾਅਵਾ ਕੀਤਾ ਹੈ ਕਿ ਵਾਰਾਣਸੀ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਤੋਂ ਉਨ੍ਹਾਂ ਦੀ ਸੀਟ ਪੱਕੀ ਹੈ। ਨੀਟੂ ਨੇ ਕਿਹਾ ਕਿ ਮੈਂ ਵਾਰਾਣਸੀ ਮੋਦੀ ਦੇ ਸਾਹਮਣੇ ਚੋਣ ਲੜਨ ਜਾ ਰਿਹਾ ਹਾਂ। ਉਹ ਰੱਬ ਨਹੀਂ ਸਾਡਾ ਹੱਕ ਆ ਕਿ ਲੋਕਾਂ ਦੀ ਆਵਾਜ਼ ਬਣ ਕੇ ਇੱਕ ਰਿਕਸ਼ੇ ਵਾਲਾ ਵੀ ਚੋਣ ਲੜ ਸਕਦਾ ਹੈ।

ਚੋਣ ਲੜਨ ਲਈ ਬਜਟ ਵਧਿਆ 
ਨੀਟੂ ਨੇ ਦੱਸਿਆ ਕਿ ਇਸ ਵਾਰ ਉਸ ਦਾ ਚੋਣ ਲੜਨ ਲਈ ਬਜਟ ਵਧਿਆ ਹੈ, ਕਿਉਂਕਿ ਉਹ ਮੋਦੀ ਖਿਲਾਫ ਵਾਰਾਣਸੀ ਤੋਂ ਚੋਣ ਲੜਨ ਜਾ ਰਿਹਾ ਹੈ। ਇਸ ਲਈ ਇਸ ਵਾਰ ਲੱਖ ਰੁਪਏ ਬਜਟ ਰੱਖਿਆ ਹੈ। ਇਹ ਲੱਖ ਰੁਪਏ ਉਸ ਨੇ 10 ਹਜ਼ਾਰ ਘਾਟੇ ਉੱਤੇ 90 ਹਜ਼ਾਰ ਰੁਪਏ ਚੁੱਕੀ ਹੈ, ਸਗੋਂ 10 ਹਜ਼ਾਰ ਉਹ ਲੋਕਾਂ ਤੋਂ ਚੰਦਾ ਇੱਕਠਾ ਕਰਕੇ ਲੱਖ ਰੁਪਏ ਪੂਰੇ ਕਰ ਕੇ ਚਾਰ ਥਾਵਾਂ ਤੋਂ ਚੋਣ ਲੜੇਗਾ।
ਨੀਟੂ ਨੇ ਕਿਹਾ ਕਿ ਪਿਛਲੀ ਵਾਰ 4,599 ਹੱਕ ਸੱਚ ਦੀਆਂ ਵੋਟਾਂ ਪਈਆਂ ਸਨ, ਨਾ ਮੈਂ ਦਾਰੂ ਵੰਡੀ ਸੀ ਤੇ ਨਾ ਹੀ ਮੈਂ ਨਸ਼ਾ ਵੰਡਿਆ ਸੀ। ਨੀਟੂ ਨੇ ਕਿਹਾ ਕਿ ਮੋਦੀ ਦੇ ਅੱਗੇ ਖੜ੍ਹਾ ਹੋਣਾ ਬਹੁਤ ਹਿੰਮਤ ਦੀ ਗੱਲ ਹੈ, ਮੈਂ ਆਪਣੇ ਦਮ ਤੇ ਹਿੰਮਤ ਕਰ ਕੇ ਖੜ੍ਹਾ ਹੋ ਰਿਹਾ। ਅੱਜ ਮੈਂ ਅੰਮ੍ਰਿਤਸਰ ਆ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਮੱਥਾ ਟੇਕਣ ਲਈ ਕਿਸੇ ਬੰਦੇ ਨੇ ਮੈਨੂੰ ਕਿਹਾ ਨੀਟੂ ਨੇ ਕਿਹਾ ਕਿ ਹੀਰਾ ਪਨੀਰ ਵਾਲਾ ਲੋਕ ਸਭਾ ਚੋਣ ਹਰ ਜਾਵੇਗਾ। ਉਸ ਨੂੰ ਵੋਟਾਂ ਨਹੀਂ ਪੈਣੀਆਂ।

Lok Sabha Elections Neetu Shatranwala Challenged PM Modi Announced Announce Candidate Livepunjabitv


Popular Posts
Just Now