Ludhiana Snatchers- ਲੁਧਿਆਣਾ 'ਚ ਬੱਸ ਸਟੈਂਡ ਨੇੜੇ ਰਾਤ ਨੂੰ ਘੁੰਮਦੀਆਂ ਨਸ਼ੇੜੀ ਕੁੜੀਆਂ ਨੇ ਮਚਾਇਆ ਆਤੰਕ; ਮੁਸਾਫਰਾਂ ਨਾਲ ਕਰਦੀਆਂ ਹਨ ਲੁੱਟ, ਲੋਕ ਅੱਤ ਦੇ ਪਰੇਸ਼ਾਨ
Admin / Punjab
ਸਟੇਟ ਡੈਸਕ : ਲੁਧਿਆਣਾ ਵਿਚ ਲੋਕ ਨਸ਼ੇੜੀਆਂ ਕੁੜੀਆਂ ਤੋਂ ਪਰੇਸ਼ਾਨ ਹਨ, ਜੋ ਮੁਸਾਫਰਾਂ ਨੂੰ ਰਾਤ ਵੇਲੇ ਲੁੱਟ ਲੈਂਦੀਆਣ ਹਨ। ਜਾਣਕਾਰੀ ਅਨੁਸਾਰ ਲੁਧਿਆਣਾ ਦੇ ਬਸ ਸਟੈਂਡ ਸਟੈਂਡ ਇਲਾਕੇ ਵਿਚ ਅਕਸਰ ਨਸ਼ੇੜੀ ਕੁੜੀਆਂ ਘੁੰਮਦੀਆਂ ਦੇਖੀਆਂ ਜਾਂਦੀਆਂ ਹਨ ਅਤੇ ਬਾਹਰੋਂ ਆਏ ਮੁਸਾਫਰਾਂ ਦੇ ਨਾਲ ਲੁੱਟ ਵੀ ਕਰਦੀਆਂ ਹਨ। ਬੱਸ ਸਟੈਂਡ ਮਾਰਕੀਟ ਦੇ ਲੋਕ ਪਰੇਸ਼ਾਨ ਹੋ ਰਹੇ ਹਨ। ਜਦੋਂ ਇਸ ਸਬੰਧੀ ਮਾਰਕੀਟ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੁੜੀਆਂ ਅਕਸਰ ਨਸ਼ੇ ਕਰਕੇ ਬਾਹਰੋਂ ਆਏ ਮੁਸਾਫਰਾਂ ਦੇ ਨਾਲ ਲੁੱਟ ਕਰਦੀਆਂ ਹਨ।
ਬੱਸ ਸਟੈਂਡ ਨੇੜੇ ਦੇਰ ਰਾਤ ਘੁੰਮ ਰਹੀਆਂ ਕੁੜੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ 10-15 ਦੇ ਕਰੀਬ ਕੁੜੀਆਂ ਨਸ਼ੇ ਕਰਦੀਆਂ ਹਨ ਜਦਕਿ ਇਹ ਜਿਸਮਫਰੋਸ਼ੀ ਦਾ ਧੰਦਾ ਕਰਦੀਆਂ ਹਨ। ਉਹ ਇਸ ਤਰ੍ਹਾਂ ਨਸ਼ੇ ਦੀ ਹਾਲਾਤ ਵਿਚ ਕਰਦੀਆਂ ਹਨ। ਸਰਕਾਰ ਨੂੰ ਅਪੀਲ ਵੀ ਕੀਤੀ ਕਿ ਇਹਨਾਂ ਦਾ ਇਲਾਜ ਕਰਵਾਇਆ ਜਾਵੇ। ਬੱਸ ਸਟੈਂਡ 'ਤੇ ਘੁੰਮ ਰਹੀਆਂ ਕੁੜੀਆਂ ਨੇ ਖੁਲਾਸਾ ਕੀਤਾ ਕਿ ਕਿਸ ਜਗ੍ਹਾ ਦੇ ਉੱਪਰੋਂ ਇਹ ਕੁੜੀਆਂ ਨਸ਼ਾ ਲਿਆਂਦੀਆਂ ਹਨ। ਇਹ ਵੀ ਦੱਸਿਆ ਕੀ 3500 ਰੁਪਏ ਵਿਚ ਸ਼ਰੇਆਮ ਨਸ਼ਾ ਮਿਲਦਾ ਹੈ। ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਕੋਈ ਸ਼ਿਕਾਇਤ ਮਿਲੀ ਤਾਂ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਜਾਵੇਗੀ ਭਾਵੇਂ ਉਹ ਨਸ਼ੇੜੀ ਹੋਵੇ ਜਾਂ ਸਨੈਚਰ।
Ludhiana Snatchers In Ludhiana Drug addicted Girls Roaming Near The Bus Stand At Night Created Terror Passengers Are Robbed People Are Very Upset