Jalandhar Cyber Fraud- ਬਜ਼ੁਰਗ ਹੋਇਆ ਸਾਈਬਰ ਠੱਗੀ ਦਾ ਸ਼ਿਕਾਰ, ਖਾਤੇ 'ਚੋਂ 1.37 ਕਰੋੜ 'ਗਾਇਬ'
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਦੇਸ਼ 'ਚ ਅੱਜਕਲ ਸਾਈਬਰ ਫਰਾਡ ਦੇ ਮਾਮਲੇ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿੱਥੇ ਸਾਈਬਰ ਠੱਗਾਂ ਨੇ ਇਕ ਬਜ਼ੁਰਗ ਵਿਅਕਤੀ ਦੇ ਖਾਤੇ ਨਾਲ ਉਸਦਾ ਨੰਬਰ ਲਿੰਕ ਕਰਕੇ 1.37 ਕਰੋੜ ਰੁਪਏ ਚੋਰੀ ਕਰ ਲਏ। ਜਾਣਕਾਰੀ ਮੁਤਾਬਕ ਪੰਜਾਬ ਦੇ ਜਲੰਧਰ 'ਚ ਇਕ 56 ਸਾਲਾ ਵਿਅਕਤੀ ਨਾਲ ਕਰੀਬ 1.37 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੀੜਤਾ ਦਾ ਖਾਤਾ ਗੁਜਰਾਲ ਨਗਰ ਸਥਿਤ ਐਕਸਿਸ ਬੈਂਕ ਦੀ ਸ਼ਾਖਾ ਵਿੱਚ ਸੀ। ਲੁਧਿਆਣਾ ਦੇ ਇੱਕ ਵਿਅਕਤੀ ਨੇ ਆਪਣਾ ਮੋਬਾਈਲ ਨੰਬਰ ਇੱਕ ਬਜ਼ੁਰਗ ਵਿਅਕਤੀ ਦੇ ਖਾਤੇ ਨਾਲ ਲਿੰਕ ਕਰਕੇ ਉਸ ਦੇ ਖਾਤੇ ਵਿੱਚੋਂ 1.37 ਕਰੋੜ ਰੁਪਏ ਕਢਵਾ ਲਏ। ਪੀੜਤ ਸੁਦੇਸ਼ ਕੁਮਾਰ ਪੁੱਤਰ ਜਗਨਨਾਥ ਵਾਸੀ ਵਿਰਕ ਐਨਕਲੇਵ ਨੇੜੇ ਵਡਾਲਾ ਚੌਕ ਦੇ ਬਿਆਨਾਂ ’ਤੇ ਥਾਣਾ ਡਵੀਜ਼ਨ ਨੰਬਰ 4 ਦੀ ਪੁਲੀਸ ਨੇ ਗੁਰਸੇਵਕ ਸਿੰਘ ਪੁੱਤਰ ਅਮਰ ਜੀਤ ਸਿੰਘ ਵਾਸੀ ਗੋਬਿੰਦ ਨਗਰ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Jalandhar Cyber Fraud Elderly Victim Of Cyber Fraud