Panchayat Elections 2024- ਰਿਟਰਨਿੰਗ ਅਫ਼ਸਰਾਂ ਨੇ ਕਈ ਉਮੀਦਵਾਰਾਂ ਨੂੰ ਦਿੱਤਾ ਝਟਕਾ, ਸਰਪੰਚਾਂ ਦੀਆਂ 3683 ਤੇ ਪੰਚਾਂ ਦੀਆਂ 11734 ਨਾਮਜ਼ਦਗੀਆਂ ਰੱਦ

Panchayat Elections 2024-  ਰਿਟਰਨਿੰਗ ਅਫ਼ਸਰਾਂ ਨੇ ਕਈ ਉਮੀਦਵਾਰਾਂ


Admin / Panchayat Elections

ਲਾਈਵ ਪੰਜਾਬੀ ਟੀਵੀ ਬਿਊਰੋ : ਗ੍ਰਾਮ ਪੰਚਾਇਤ ਚੋਣਾਂ 2024 ਦੌਰਾਨ ਰਿਟਰਨਿੰਗ ਅਫ਼ਸਰਾਂ ਵੱਲੋਂ ਸਰਪੰਚਾਂ ਲਈ ਕੁੱਲ 3683 ਅਤੇ ਪੰਚਾਂ ਦੀਆਂ 11734 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀਪੰਜਾਬ ਰਾਜ ਚੋਣ ਕਮਿਸ਼ਨ ਦੇ ਇਕ ਸਰਕਾਰੀ ਬੁਲਾਰੇ ਨੇ ਦਿੱਤੀ।


ਰੱਦ ਕੀਤੀਆਂ ਨਾਮਜ਼ਦਗੀਆਂ


ਰਿਟਰਨਿੰਗ ਅਫ਼ਸਰਾਂ ਵੱਲੋਂ ਕੀਤੀ ਪੜਤਾਲ ਦੌਰਾਨ ਜ਼ਿਲ੍ਹਾ ਪੱਧਰੀ ਰੱਦ ਕੀਤੀਆਂ ਨਾਮਜ਼ਦਗੀਆਂ ਦੀ ਵਿਸਤ੍ਰਿਤ ਰਿਪੋਰਟ ਇਸ ਪ੍ਰਕਾਰ ਹੈ: ਅੰਮ੍ਰਿਤਸਰ ਵਿਚ ਸਰਪੰਚਾਂ ਲਈ 247 ਅਤੇ ਪੰਚਾਂ ਲਈ 1387 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ। ਬਠਿੰਡਾ ਵਿਚ ਸਰਪੰਚਾਂ ਦੀਆਂ 68 ਅਤੇ ਪੰਚਾਂ ਦੀਆਂ 248 ਨਾਮਜ਼ਦਗੀਆਂ ਰੱਦ ਹੋਈਆਂ ਹਨ। ਬਰਨਾਲਾ ਵਿਚ ਸਰਪੰਚਾਂ ਦੀਆਂ 20 ਅਤੇ ਪੰਚਾਂ ਦੀਆਂ 30 ਨਾਮਜ਼ਦਗੀਆਂ ਰੱਦ ਹੋਈਆਂ ਹਨ। ਫ਼ਤਹਿਗੜ੍ਹ ਸਾਹਿਬ ਵਿਚ ਸਰਪੰਚਾਂ ਲਈ 106 ਅਤੇ ਪੰਚਾਂ ਦੀਆਂ 242 ਨਾਮਜ਼ਦਗੀਆਂ ਰੱਦ ਹੋਈਆਂ ਹਨ। ਫਰੀਦਕੋਟ ਵਿਚ ਸਰਪੰਚਾਂ ਲਈ 70 ਅਤੇ ਪੰਚਾਂ ਦੀਆਂ 209 ਨਾਮਜ਼ਦਗੀਆਂ ਰੱਦ ਹੋਈਆਂ ਹਨ। ਫਾਜ਼ਿਲਕਾ ਵਿੱਚ ਸਰਪੰਚਾਂ ਲਈ 52 ਅਤੇ ਪੰਚਾਂ ਦੀਆਂ 138 ਨਾਮਜ਼ਦਗੀਆਂ ਰੱਦ ਹੋਈਆਂ ਹਨ। ਗੁਰਦਾਸਪੁਰ ਵਿਚ ਸਰਪੰਚਾਂ ਲਈ 1208 ਅਤੇ ਪੰਚਾਂ ਦੀਆਂ 3533 ਨਾਮਜ਼ਦਗੀਆਂ ਰੱਦ ਹੋਈਆਂ ਹਨ। ਹੁਸ਼ਿਆਰਪੁਰ ਵਿਚ ਸਰਪੰਚਾਂ ਲਈ 18 ਅਤੇ ਪੰਚਾਂ ਦੀਆਂ 87 ਨਾਮਜ਼ਦਗੀਆਂ ਰੱਦ ਹੋਈਆਂ ਹਨ। 


ਜਲੰਧਰ ਵਿਚ ਸਰਪੰਚਾਂ ਲਈ 68 ਅਤੇ ਪੰਚਾਂ ਦੀਆਂ 214 ਨਾਮਜ਼ਦਗੀਆਂ ਰੱਦ ਹੋਈਆਂ ਹਨ। ਕਪੂਰਥਲਾ ਵਿਚ ਸਰਪੰਚਾਂ ਦੀਆਂ 45 ਅਤੇ ਪੰਚਾਂ ਦੀਆਂ 190 ਨਾਮਜ਼ਦਗੀਆਂ ਰੱਦ ਹੋਈਆਂ ਹਨ। ਲੁਧਿਆਣਾ ਵਿਚ ਸਰਪੰਚਾਂ ਲਈ 134 ਅਤੇ ਪੰਚਾਂ ਦੀਆਂ 537 ਨਾਮਜ਼ਦਗੀਆਂ ਰੱਦ ਹੋਈਆਂ ਹਨ। ਮਾਨਸਾ ਵਿਚ ਸਰਪੰਚਾਂ ਦੀਆਂ 15 ਅਤੇ ਪੰਚਾਂ ਦੀਆਂ 45 ਨਾਮਜ਼ਦਗੀਆਂ ਰੱਦ ਹੋਈਆਂ ਹਨ। ਮਾਲੇਰਕੋਟਲਾ ਵਿਚ ਸਰਪੰਚਾਂ ਦੀਆਂ 4 ਅਤੇ ਪੰਚਾਂ ਦੀਆਂ 23 ਨਾਮਜ਼ਦਗੀਆਂ ਰੱਦ ਹੋ ਗਈਆਂ। ਮੋਗਾ ਵਿਚ ਸਰਪੰਚਾਂ ਲਈ 115 ਅਤੇ ਪੰਚਾਂ ਲਈ 376 ਨਾਮਜ਼ਦਗੀਆਂ ਰੱਦ ਹੋਈਆਂ ਹਨ। ਐਸ.ਏ.ਐਸ. ਨਗਰ ਵਿਚ ਸਰਪੰਚਾਂ ਲਈ 122 ਅਤੇ ਪੰਚਾਂ ਲਈ 389 ਨਾਮਜ਼ਦਗੀਆਂ ਰੱਦ ਹੋਈਆਂ ਹਨ। ਸ੍ਰੀ ਮੁਕਤਸਰ ਸਾਹਿਬ ਵਿਚ ਸਰਪੰਚਾਂ ਲਈ 98 ਅਤੇ ਪੰਚਾਂ ਦੀਆਂ 303 ਨਾਮਜ਼ਦਗੀਆਂ ਰੱਦ ਹੋਈਆਂ ਹਨ। ਐੱਸਬੀਐੱਸ ਨਗਰ ਵਿਚ ਸਰਪੰਚਾਂ ਲਈ 22 ਅਤੇ ਪੰਚਾਂ ਲਈ 59 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਪਟਿਆਲਾ ਵਿਚ ਸਰਪੰਚਾਂ ਲਈ 384 ਅਤੇ ਪੰਚਾਂ ਦੀਆਂ 713 ਨਾਮਜ਼ਦਗੀਆਂ ਰੱਦ ਹੋਈਆਂ ਹਨ। ਪਠਾਨਕੋਟ ਵਿਚ ਸਰਪੰਚਾਂ ਲਈ 19 ਅਤੇ ਪੰਚਾਂ ਦੀਆਂ 65 ਨਾਮਜ਼ਦਗੀਆਂ ਰੱਦ ਹੋਈਆਂ ਹਨ। ਰੋਪੜ ਵਿਚ ਸਰਪੰਚਾਂ ਲਈ 27 ਅਤੇ ਪੰਚਾਂ ਦੀਆਂ 106 ਨਾਮਜ਼ਦਗੀਆਂ ਰੱਦ ਹੋਈਆਂ ਹਨ। ਸੰਗਰੂਰ ਵਿਚ ਸਰਪੰਚਾਂ ਦੀਆਂ 48 ਅਤੇ ਪੰਚਾਂ ਦੀਆਂ 109 ਨਾਮਜ਼ਦਗੀਆਂ ਰੱਦ ਹੋਈਆਂ ਹਨ। ਤਰਨਤਾਰਨ ਵਿਚ ਸਰਪੰਚਾਂ ਲਈ 362 ਅਤੇ ਪੰਚਾਂ ਦੀਆਂ 1485 ਨਾਮਜ਼ਦਗੀਆਂ ਰੱਦ ਹੋਈਆਂ ਹਨ।

3683 Nominations Of Sarpanchs And 11734 Nominations Of Panchas Were Rejected


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now