ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

Bigg Boss 18 'ਚ ਬੱਗਾ ਦਾ ਦਾਅਵਾ - ਜੋਤਸ਼ੀ ਨੇ ਮੂਸੇਵਾਲਾ ਦੀ ਮੌਤ ਦੀ ਕੀਤੀ ਸੀ ਭਵਿੱਖਬਾਣੀ, ਦੇਸ਼ ਛੱਡਣ ਦੀ ਦਿੱਤੀ ਸੀ ਸਲਾਹ

Bigg Boss 18 'ਚ ਬੱਗਾ ਦਾ ਦਾਅਵਾ - ਜੋਤਸ਼ੀ ਨੇ ਮੂਸੇਵਾਲਾ ਦੀ ਮੌਤ ਦੀ


Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਟੀਵੀ ਰਿਐਲਿਟੀ ਸ਼ੋਅ 'ਬਿੱਗ ਬੌਸ 18' ਹੁਣੇ-ਹੁਣੇ ਸ਼ੁਰੂ ਹੋਇਆ ਹੈ ਅਤੇ ਹੁਣੇ ਹੀ ਸੁਰਖੀਆਂ ਵਿਚ ਆਉਣਾ ਸ਼ੁਰੂ ਹੋ ਗਿਆ ਹੈ। ਇਸ ਸੀਜ਼ਨ 'ਚ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਵੀ ਪਹੁੰਚੇ ਹਨ, ਜਿਨ੍ਹਾਂ ਨੇ ਹਾਲ ਹੀ 'ਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮੌਤ ਸਬੰਧੀ ਵੱਡਾ ਖੁਲਾਸਾ ਕੀਤਾ ਹੈ।


ਭਾਜਪਾ ਦੇ ਬੁਲਾਰੇ ਅਨੁਸਾਰ ਇਕ ਜੋਤਸ਼ੀ ਨੇ ਉਸਦੀ ਮੌਤ ਤੋਂ 8-9 ਦਿਨ ਪਹਿਲਾਂ ਸਿੱਧੂ ਨੂੰ ਦੇਸ਼ ਛੱਡਣ ਦੀ ਸਲਾਹ ਦਿੱਤੀ ਸੀ। ਗੁਣਰਤਨ ਸਦਾਵਰਤੇ ਨਾਲ ਗੱਲ ਕਰਦੇ ਹੋਏ ਤੇਜਿੰਦਰ ਬੱਗਾ ਨੇ ਇਹ ਵੱਡਾ ਦਾਅਵਾ ਕੀਤਾ ਹੈ ਜੋ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਲਾਈਮਲਾਈਟ ਹੋ ਰਿਹਾ ਹੈ।


ਮੂਸੇਵਾਲਾ ਦੀ ਮੌਤ 'ਤੇ ਬੋਲੇ ਤਜਿੰਦਰ ਪਾਲ ਬੱਗਾ


ਆਪਣੇ ਸਹਿ-ਪ੍ਰਤੀਯੋਗੀ ਨਾਲ ਗੱਲ ਕਰਦੇ ਹੋਏ ਤੇਜਿੰਦਰ ਨੇਜੋਤਸ਼ੀ ਦੋਸਤ ਰੁਦਰ ਬਾਰੇ ਦੱਸਿਆ ਜੋ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਉਸ ਨੂੰ ਨੂੰ ਮਿਲਿਆ ਸੀ। ਭਾਜਪਾ ਨੇਤਾ ਨੇ ਰੁਦਰ ਅਤੇ ਸਿੱਧੂ ਦੀ ਫੋਟੋ ਦੇਖੀ ਸੀ ਜਿਸ ਤੋਂ ਬਾਅਦ ਉਹ ਉਨ੍ਹਾਂ ਦੀ ਮੁਲਾਕਾਤ ਬਾਰੇ ਪੁੱਛਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ।

ਉਸ ਨੇ ਅੱਗੇ ਕਿਹਾ ਕਿ ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਸਿੱਧੂ ਜੋਤਿਸ਼ ਵਿਚ ਵਿਸ਼ਵਾਸ ਕਰਦੇ ਸੀ। ਮੇਰੇ ਦੋਸਤ ਨੇ ਦੱਸਿਆ ਕਿ ਸਿੱਧੂ ਨੇ ਉਸ ਨਾਲ ਚਾਰ ਘੰਟੇ ਬਿਤਾਏ, ਅਤੇ ਇਸ ਦੌਰਾਨ ਉਸ ਨੂੰ ਦੇਸ਼ ਛੱਡਣ ਬਾਰੇ ਵਿਚਾਰ ਕਰਨ ਲਈ ਕਿਹਾ ਗਿਆ ਕਿਉਂਕਿ ਉਸ 'ਤੇ ਖ਼ਤਰਾ ਮੰਡਰਾ ਰਿਹਾ ਸੀ। ਰੁਦਰ ਨੇ ਅੱਗੇ ਦੱਸਿਆ ਕਿ ਜੋਤਿਸ਼ ਕਿਸੇ ਨੂੰ ਸਿੱਧੇ ਤੌਰ 'ਤੇ ਨਹੀਂ ਦੱਸ ਸਕਦਾ ਕਿ ਉਸ ਦੀ ਜਾਨ ਨੂੰ ਖਤਰਾ ਹੈ ਪਰ ਉਸ ਨੇ ਸਿੱਧੂ ਨੂੰ ਦੇਸ਼ ਛੱਡਣ ਦੀ ਸਲਾਹ ਦਿੱਤੀ।


ਦੇਸ਼ ਛੱਡਣ ਵਾਲਾ ਸੀ ਮੂਸੇਵਾਲਾ 

ਬੱਗਾ ਨੇ ਅੱਗੇ ਦੱਸਿਆ ਕਿ ਹੁਣ ਉਹ ਜੋਤਿਸ਼ ਵਿਚ ਵਿਸ਼ਵਾਸ ਕਰਨ ਲੱਗ ਪਿਆ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ, ਉਹ ਹੁਣ ਜੋਤਿਸ਼ ਨੂੰ ਪੂਰੀ ਤਰ੍ਹਾਂ ਅਪਣਾਉਣ ਅਤੇ ਬਿਨਾਂ ਕਿਸੇ ਸਵਾਲ ਦੇ ਇਸ ਵਿੱਚ ਵਿਸ਼ਵਾਸ ਕਰਨ ਲਈ ਪ੍ਰੇਰਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਵੇਂ ਸਿੱਧੂ 8 ਜਾਂ 9 ਤਰੀਕ ਨੂੰ ਕੁਝ ਦਿਨਾਂ ਲਈ ਦੇਸ਼ ਛੱਡਣ ਬਾਰੇ ਸੋਚ ਰਹੇ ਸਨ ਪਰ ਕਿਸੇ ਕਾਰਨ ਨਹੀਂ ਜਾ ਸਕੇ। ਫਿਰ ਠੀਕ 8 ਦਿਨਾਂ ਬਾਅਦ ਜਦੋਂ ਸਿੰਗਰ ਨੂੰ ਗੋਲੀ ਲੱਗੀ ਤਾਂ ਉਹ ਜੋਤਿਸ਼ 'ਤੇ ਵਿਸ਼ਵਾਸ ਕਰਨ ਲੱਗਾ।

Baga Bigg Boss 18 Astrologer Predicted Musewala s Death Advised Him To Leave The Country


Popular Posts
Just Now