ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

ਕੈਪਟਨ ਠੱਗਾ ਦਾ ਰਾਜਾ ਹੈ, ਹਰਸਿਮਰਤ ਬਾਦਲ ਨੇ ਮੁਖ ਮੰਤਰੀ ਤੇ ਕੱਸੇ ਤੰਜ

ਕੈਪਟਨ ਠੱਗਾ ਦਾ ਰਾਜਾ ਹੈ, ਹਰਸਿਮਰਤ ਬਾਦਲ ਨੇ ਮੁਖ ਮੰਤਰੀ ਤੇ ਕੱਸੇ ਤੰਜ


LPTV / Chandigarh

ਬਿਜਲੀ ਸੰਕਟ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਹੋਏ ਹਨ, ਜਿਸ ਨੂੰ ਲੈ ਅੱਜ ਸ੍ਰੋਮਣੀ ਅਕਾਲੀ ਦਲ ਦੇ ਵੱਲੋਂ ਬਿਜਲੀ ਘਰਾਂ ਬਾਹਰ ਥਾਂ ਥਾਂ ਧਰਨਾ ਦਿੱਤਾ ਜਾ ਰਿਹਾ ਹੈ | ਇਸ ਮੌਕੇ ਹਰਸਿਮਰਤ ਬਾਦਲ ਦੇ ਵੱਲੋਂ ‘ਆਪ’ ਅਤੇ ਕਾਂਗਰਸ ‘ਤੇ ਨਿਸ਼ਾਨੇ ਸਾਧੇ ਗਏ ਹਨ | ਉਨ੍ਹਾਂ ਦਾ ਕਹਿਣਾ ਕਿ ਇਹ ਪ੍ਰਦਰਸ਼ਨ ਸਾਡੇ ਵੱਲੋਂ ਸੁੱਤੀ ਪਈ ਕਾਂਗਰਸ ਸਰਕਾਰ ਨੂੰ ਜਗਾਉਣ ਲਈ ਕੀਤਾ ਜਾ ਰਿਹਾ ਹੈ |

ਹਰਸਿਮਰਤ ਬੋਲੇ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਬੰਦ ਕਰਨ ਨਾਲ ਕੋਈ ਹੱਲ ਨਹੀਂ ਹੋਣਾ ਉਹ ਖ਼ੁਦ ਘਰੋਂ ਬਾਹਰ ਨਿਕਲ ਕੇ ਲੋਕਾਂ ਦਾ ਹਾਲ ਜਾਣਨ ਤਾਂ ਜੋ ਉਨਾਂ ਨੂੰ ਪਤਾ ਲੱਗ ਸਕੇ ਕਿ ਲੋਕ ਕਿੰਨੇ ਪਰੇਸ਼ਾਨ ਹਨ ,ਪਰ ਕੈਪਟਨ ਸਰਕਾਰ ਤਾਂ ਪੈਸਾ ਕਮਾਉਣ ਤੇ ਲੱਗੀ ਹੋਈ ਹੈ ਇਸ ਮਹਾਂਮਾਰੀ ਦੌਰਾਨ ਵੀ ਪੰਜਾਬ ਸਰਕਾਰ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਰਹੀ ਤੇ ਲੋਕਾਂ ਦੀਆਂ ਪੈਨਸ਼ਨਾਂ ਅਤੇ ਸਕਾਲਰਸ਼ਿਪ ਕੈਪਟਨ ਖਾ ਰਿਹਾ ਹੈ |ਇਸ ਦੇ ਨਾਲ ਹੀ ਹਰਸਿਮਰਤ ਦਾ ਕਹਿਣਾ ਕਿ ਕਾਂਗਰਸ ਠੱਗਾਂ ਦੀ ਸਰਕਾਰ ਹੈ ਚੋਰਾਂ ਦੀ ਸਰਕਾਰ ਹੈ | ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਪੈਟਰੋਲ ਡੀਜ਼ਲ ‘ਤੇ ਟੈਕਸ ਘਟਾਵੇ ਜੇਕਰ ਉਹ ਪੰਜਾਬ ਨੂੰ ਬਿਜਲੀ ਨਹੀਂ ਦੇ ਸਕਦੀ | ਪੰਜਾਬ ਸਰਕਾਰ ਲੋਕਾਂ ਦੀ ਮਦਦ ਕਰੇ ਅਸੀਂ ਖਾਲੀ ਖਜਾਣਾ ਆਪੇ ਭਰ ਲਵਾਂਗੇ ਪਹਿਲਾਂ ਵੀ ਕੈਪਟਨ ਸਰਕਾਰ ਸਾਡੇ ਲਈ ਖ਼ਜ਼ਾਨਾ ਖ਼ਾਲੀ ਛੱਡ ਕੇ ਗਈ ਸੀ |

ਇਸ ਮੌਕੇ ਆਮ ਆਦਮੀ ਪਾਰਟੀ ਤੇ ਵੀ ਹਰਸਿਮਰਤ ਬਾਦਲ ਨੇ ਤਿੱਖੇ ਸ਼ਬਦੀ ਹਮਲੇ ਕੀਤੇ ਕਿਹਾ ਦਿੱਲੀ ਦੇ ਵਿੱਚ ਕੋਰੋਨਾ ਕਰਕੇ ਲੋਕਾਂ ਦਾ ਬੁਰਾ ਹਾਲ ਹੈ ਅਤੇ ਕੇਜਰੀਵਾਲ ਇਸਤਿਹਾਰ ਤੇ ਪੈਸੇ ਲਾ ਰਿਹਾ ਹੈ | ਹਰਸਿਮਰਤ ਬਾਦਲ ਨੇ ‘ਆਪ’ ਅਤੇ ਕਾਂਗਰਸ ਦੋਵਾਂ ਨੂੰ ਚੋਰਾਂ ਦੀ ਸਰਕਾਰ ਦੱਸਿਆ |

Captain Thuga is the king of thugs


Popular Posts
Just Now