ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

Train cancellation-ਰੇਲ ਯਾਤਰੀਆਂ ਲਈ ਅਹਿਮ ਖਬਰ, ਲੁਧਿਆਣਾ 'ਚ 15 ਨਵੰਬਰ ਤੋਂ 14 ਟਰੇਨਾਂ ਰਹਿਣਗੀਆਂ ਰੱਦ, ਜਾਣੋ ਕਾਰਨ

Train cancellation-ਰੇਲ ਯਾਤਰੀਆਂ ਲਈ ਅਹਿਮ ਖਬਰ, ਲੁਧਿਆਣਾ 'ਚ 15 ਨਵ


Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ਤੇ 7 ਕਰੀਬ 47 ਦਿਨਾਂ ਲਈ ਬੰਦ ਰਹਿਣਗੇ। ਲੁਧਿਆਣਾ ਰੇਲਵੇ ਸਟੇਸ਼ਨ 'ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ 15 ਨਵੰਬਰ ਤੋਂ 31 ਦਸੰਬਰ ਤੱਕ 14 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਦੋਵਾਂ ਪਲੇਟਫਾਰਮਾਂ 'ਤੇ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਨਹੀਂ ਹੋਵੇਗੀ। ਯਾਤਰੀਆਂ ਦੇ ਦਾਖਲੇ ਦੀ ਮਨਾਹੀ ਹੋਵੇਗੀ। ਹਾਲਾਂਕਿ 31 ਦਸੰਬਰ ਨੂੰ ਕੰਮ ਪੂਰਾ ਹੋਣ ਤੋਂ ਬਾਅਦ 14 ਟਰੇਨਾਂ ਨੂੰ ਮੁੜ ਚਾਲੂ ਕੀਤਾ ਜਾਵੇਗਾ।


ਪਲੇਟਫਾਰਮ ਨੰਬਰ 6 ਤੇ 7 'ਤੇ  ਚੱਲ ਰਿਹਾ ਹੈ ਉਸਾਰੀ ਦਾ ਕੰਮ


ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਿਰੋਜ਼ਪੁਰ ਡਵੀਜ਼ਨ ਦੇ ਸੀਨੀਅਰ ਡੀਸੀਐੱਮ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਪਹਿਲਾਂ ਜਦੋਂ ਪਲੇਟਫਾਰਮ ਨੰਬਰ 1 'ਤੇ ਕੰਮ ਚੱਲ ਰਿਹਾ ਸੀ ਤਾਂ ਕਰੀਬ 3 ਤੋਂ 4 ਮਹੀਨੇ ਇਹ ਕੰਮ ਚੱਲਦਾ ਸੀ | ਇਸ ਦੌਰਾਨ ਪਲੇਟਫਾਰਮ ਨੰਬਰ ਇਕ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ। ਰੇਲਵੇ ਸਟੇਸ਼ਨ 'ਤੇ ਉਸਾਰੀ ਦਾ ਕੰਮ ਆਪਣੇ ਸਿਖਰ 'ਤੇ ਹੈ। ਇਸ ਕਾਰਨ ਅਧਿਕਾਰੀਆਂ ਨੇ ਹੁਣ ਪਲੇਟਫਾਰਮ ਨੰਬਰ 6 ਅਤੇ 7 'ਤੇ ਕੰਮ ਕਰਨ ਦਾ ਫੈਸਲਾ ਕੀਤਾ ਹੈ।


ਇਨ੍ਹਾਂ ਟਰੇਨਾਂ ਨੂੰ ਕੀਤਾ ਗਿਆ ਰੱਦ 


ਉਸਾਰੀ ਕਾਰਜਾਂ ਬਾਰੇ ਰੇਲਵੇ ਨੇ ਦੱਸਿਆ ਕਿ ਰੇਲ ਗੱਡੀ ਨੰਬਰ 04997/98 ਲੁਧਿਆਣਾ-ਫ਼ਿਰੋਜ਼ਪੁਰ, 14614/13 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14629/30 ਚੰਡੀਗੜ੍ਹ-ਫ਼ਿਰੋਜ਼ਪੁਰ, 04743/44 ਹਿਸਾਰ-ਲੁਧਿਆਣਾ, 04509/10 ਜਾਖਲ-ਲੁਧਿਆਣਾ, ਜਾਖਲ-ਲੁਧਿਆਣਾ/04547, 04745 ਚੁਰੂ-ਲੁਧਿਆਣਾ ਅਤੇ 04746 ਲੁਧਿਆਣਾ-ਹਿਸਾਰ ਨੂੰ 47 ਦਿਨਾਂ ਲਈ ਰੱਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਲੋੜ ਪੈਣ 'ਤੇ ਹੋਰ ਟਰੇਨਾਂ ਨੂੰ ਵੀ ਰੱਦ ਕੀਤਾ ਜਾ ਸਕਦਾ ਹੈ।

14 Trains Will Be Canceled In Ludhiana From November 15


Popular Posts
Just Now