ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

Accident in Punjab- ਓਵਰਲੋਡ ਗੰਨਾ ਟਰੈਕਟਰ ਦਾ ਵਿਗੜਿਆ ਸੰਤੁਲਨ, ਗੰਨਿਆਂ ਦੇ ਹੇਠਾਂ ਦੱਬ ਕੇ ਦੋ ਵਿਅਕਤੀਆਂ ਦੀ ਮੌਤ

Accident in Punjab- ਓਵਰਲੋਡ ਗੰਨਾ ਟਰੈਕਟਰ ਦਾ ਵਿਗੜਿਆ ਸੰਤੁਲਨ, ਗੰਨ


Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਖੰਨਾ ਦੇ ਪਿੰਡ ਬਾਹੋਮਾਜਰਾ ਨੇੜੇ ਦੇਰ ਰਾਤ ਗੰਨੇ ਨਾਲ ਭਰੀ ਇੱਕ ਓਵਰਲੋਡ ਟਰਾਲੀ ਦੀ ਰੱਸੀ ਟੁੱਟਣ ਕਾਰਨ ਵਾਪਰੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ ਅਤੇ ਦੀਦਾਰ ਸਿੰਘ ਵਾਸੀ ਮਾਜਰੀ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਆਪਣੇ ਗੁਆਂਢੀ ਦੀਦਾਰ ਸਿੰਘ ਵਾਸੀ ਮਾਜਰੀ ਨਾਲ ਗੰਨਾ ਭਰ ਕੇ ਅਮਲੋਹ ਜਾ ਰਿਹਾ ਸੀ। ਜਿਉਂ ਹੀ ਦੋਵੇਂ ਬਾਹੋਮਾਜਰਾ ਪਹੁੰਚੇ ਤਾਂ ਗੰਨੇ 'ਤੇ ਬੰਨ੍ਹੀ ਰੱਸੀ ਟੁੱਟ ਗਈ। ਇਸ ਕਾਰਨ ਟਰੈਕਟਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਟਰੈਕਟਰ ਪਲਟ ਕੇ ਰੇਲਿੰਗ 'ਤੇ ਚੜ੍ਹ ਗਿਆ। ਢਲਾਣ ਕਾਰਨ ਦੋਵਾਂ ਵਿਅਕਤੀਆਂ ’ਤੇ ਗੰਨਾ ਡਿੱਗ ਪਿਆ। ਆਸ-ਪਾਸ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਦੋਹਾਂ ਨੂੰ ਗੰਨਿਆਂ ਹੇਠੋਂ ਬਾਹਰ ਕੱਢਿਆ। ਉਦੋਂ ਤੱਕ ਗੁਰਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ। ਜਦੋਂ ਦੀਦਾਰ ਸਿੰਘ ਨੂੰ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਸੀ ਤਾਂ ਉਸ ਦੀ ਵੀ ਰਸਤੇ ਵਿੱਚ ਮੌਤ ਹੋ ਗਈ।


Accident In Punjab Overloaded Sugarcane Tractor Loses Balance Two People Die After Being Crushed Under Sugarcane


Popular Posts
Just Now