ਸੰਸਦ ਮੈਂਬਰ Sanjeev Arora ਲੜਨਗੇ ਪੰਜਾਬ ਵਿਧਾਨ ਸਭਾ ਉਪ ਚੋਣਾਂ, AAP ਨੇ ਲੁਧਿਆਣਾ ਪੱਛਮੀ ਤੋਂ ਬਣਾਇਆ Candidate
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਆਮ ਆਦਮੀ ਪਾਰਟੀ ਨੇ ਪੰਜਾਬ 'ਚ ਵੱਡਾ ਦਾਅ ਚੱਲਿਆ ਹੈ। ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਹੋਣ ਵਾਲੀ ਉਪ ਚੋਣ 'ਚ ਪਾਰਟੀ ਨੇ ਆਪਣੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਟਿਕਟ ਦਿੱਤੀ ਹੈ। ਇਹ ਵੀ ਚਰਚਾ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਵਿੱਚ ਜਾ ਸਕਦੇ ਹਨ। ਹਾਲਾਂਕਿ ਪਾਰਟੀ ਸੂਤਰਾਂ ਨੇ ਅਜਿਹੀਆਂ ਅਟਕਲਾਂ ਨੂੰ ਗਲਤ ਕਰਾਰ ਦਿੱਤਾ ਹੈ।
ਸੰਜੀਵ ਅਰੋੜਾ ਸਾਲ 2022 ਵਿੱਚ ਰਾਜ ਸਭਾ ਮੈਂਬਰ ਬਣੇ ਸੀ। ਉਨ੍ਹਾਂ ਦਾ ਅਜੇ ਕਰੀਬ ਤਿੰਨ ਸਾਲ ਦਾ ਕਾਰਜਕਾਲ ਬਾਕੀ ਹੈ। ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਜਨਵਰੀ ਵਿੱਚ ਮੌਤ ਹੋ ਗਈ ਸੀ। ਗੋਗੀ ਦੀ ਪਤਨੀ ਵੀ 'ਆਪ' ਤੋਂ ਇਸ ਸੀਟ 'ਤੇ ਦਾਅਵਾ ਕਰ ਰਹੀ ਸੀ।
ਹਾਲਾਂਕਿ ਚੋਣ ਕਮਿਸ਼ਨ ਨੇ ਅਜੇ ਚੋਣਾਂ ਦਾ ਐਲਾਨ ਨਹੀਂ ਕੀਤਾ ਹੈ ਪਰ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਸਿਆਸੀ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਇਸ ਐਲਾਨ ਦੇ ਕਈ ਅਰਥ ਕੱਢੇ ਜਾ ਰਹੇ ਹਨ। ਇਸ ਸੀਟ ਲਈ ਅਜੇ ਤੱਕ ਕਿਸੇ ਹੋਰ ਸਿਆਸੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।
ਕੌਣ ਹਨ ਸੰਜੀਵ ਅਰੋੜਾ?
ਸੰਜੀਵ ਅਰੋੜਾ ਦਾ ਐਕਸਪੋਰਟ ਇੰਡਸਟਰੀ ਵਿਚ ਪ੍ਰਾਇਮਰੀ ਬਿਜ਼ਨੈੱਸ ਹੈ। ਉਹ ਪਿਛਲੇ ਤਿੰਨ ਦਹਾਕਿਆਂ ਤੋਂ ਰਿਤੇਸ਼ ਇੰਡਸਟਰੀਜ਼ ਲਿਮਟਿਡ ਕੰਪਨੀ ਚਲਾ ਰਿਹਾ ਹੈ। ਉਸਦੀ ਕੰਪਨੀ ਅਮਰੀਕਾ ਨੂੰ ਨਿਰਯਾਤ ਕਰਦੀ ਹੈ ਅਤੇ ਉਸਦਾ ਦਫਤਰ ਵਰਜੀਨੀਆ ਵਿਚ ਹੈ। ਸੰਜੀਵ ਅਰੋੜਾ ਨੇ ਚੰਡੀਗੜ੍ਹ ਰੋਡ 'ਤੇ ਹੈਮਪਟਨ ਬਿਜ਼ਨੈੱਸ ਪਾਰਕ ਅਤੇ ਹੈਮਪਟਨ ਹੋਮਜ਼ ਵੀ ਵਿਕਸਤ ਕੀਤੇ ਹਨ, ਜੋ ਕਿ 70 ਉਦਯੋਗਾਂ ਲਈ ਹੱਬ ਵਜੋਂ ਕੰਮ ਕਰਦੇ ਹਨ।
2018 ਵਿੱਚ, ਉਸਨੇ ਫੇਮੇਲਾ ਫੈਸ਼ਨ ਲਿਮਿਟੇਡ ਕੰਪਨੀ ਲਾਂਚ ਕੀਤੀ ਅਤੇ ਔਰਤਾਂ ਦੇ ਕੱਪੜਿਆਂ ਦੇ ਬ੍ਰਾਂਡ ਫੇਮੇਲਾ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ, ਸਾਲ 2019 ਵਿੱਚ, ਉਸਨੇ ਮੈਟਲ ਕਾਰੋਬਾਰ ਵਿੱਚ ਵੀ ਐਂਟਰੀ ਕੀਤੀ, ਜਿਸਦੀ ਮੇਕ ਇਨ ਇੰਡੀਆ ਸਕੀਮ ਦੇ ਤਹਿਤ ਸੁਜ਼ੂਕੀ ਮੋਟਰਜ਼ ਨਾਲ ਸਾਂਝੇਦਾਰੀ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਵਜੋਂ ਉਨ੍ਹਾਂ ਦਾ ਕਾਰਜਕਾਲ 10 ਅਪ੍ਰੈਲ 2022 ਤੋਂ ਸ਼ੁਰੂ ਹੋਇਆ ਸੀ। ਸੰਜੀਵ ਅਰੋੜਾ ਦਾ ਕਾਰਜਕਾਲ 2028 ਤੱਕ ਹੈ।
MP Sanjeev Arora To Contest Punjab Assembly By elections AAP Names Candidate From Ludhiana West