ਪਾਣੀ ਦੇ ਰੋਲੇ ਵਿੱਚ ਭਿੜੇ ਦੁਰਗਾ ਪੁਰ ਦੇ ਅਕਾਲੀ-ਕਾਂਗਰਸੀ

ਪਾਣੀ ਦੇ ਰੋਲੇ ਵਿੱਚ ਭਿੜੇ ਦੁਰਗਾ ਪੁਰ ਦੇ ਅਕਾਲੀ-ਕਾਂਗਰਸੀ


LPTV / Chandigarh

ਸੁਲਤਾਨਪੁਰ ਲੋਧੀ/ਚੰਦਰ ਮੜੀਆ

ਪਾਣੀ ਤੇ ਵੱਟ ਦੀ ਲੜਾਈ ਵਿੱਚ ਨਾ ਜਾਨੇ ਕਿੰਨੇ ਲੋਕ ਜਾਨ ਗੁਆ ਚੁੱਕੇ ਹਨ ਤੇ ਪੀੜੀ ਦਰ ਪੀੜੀ ਇਹ ਰੋਲਾ ਮੁੱਕਦਾ ਹੀ ਨਹੀਂ ਹੈ।


ਤਾਜਾ ਮਾਮਲੇ ਵਿੱਚ ਸੁਲਤਾਨਪੁਰ ਲੋਧੀ ਦੇ ਥਾਣਾ ਫੱਤੂ ਢੀਗਾ ਦੇ ਅਧੀਨ ਆਉਂਦੇ ਪਿੰਡ ਦੁਰਗਾਪੁਰ ਵਿੱਚ ਪਾਣੀ ਦੇ ਰੋਲੇ ਨੂੰ ਲੈ ਕੇ ਪਿੰਡ ਦੀਆ ਦੋ ਧਿਰਾਂ ਆਪਸ ਵਿੱਚ ਭਿੜ ਗਈਆਂ। ਦੋਨਾ ਧਿਰਾਂ ਵਿੱਚ ਇੱਕ ਕਾਂਗਰਸੀ ਤੇ ਦੂਸਰੀ ਅਕਾਲੀ ਦੱਸੀ ਜਾ ਰਹੀ ਹੈ। ਪਾਣੀ ਦਾ ਮਾਮੂਲੀ ਰੋਲਾ ਇੰਨਾਂ ਵਧਿਆ ਕਿ ਕਈ ਕਾਰਾ ਤੋੜ ਦਿੱਤੀਆਂ ਗਈਆਂ , ਮੋਟਰ ਸਾਈਕਲ ਭੰਨ ਦਿੱਤੇ ਗਏ, ਝਗੜੇ ਵਿੱਚ ਤਲਵਾਰਾਂ ਚੱਲੀਆ ਤੇ ਚਾਰ ਲੋਕਾ ਜਖਮੀ ਹੋਏ।


ਦੱਸਿਆ ਤਾ ਇਹ ਵੀ ਜਾ ਰਿਹਾ ਹੈ ਕਿ 8-10 ਦੇ ਕਰੀਬ ਗੋਲ਼ੀਆਂ ਵੀ ਚੱਲੀਆ ਲੇਕਿਨ ਇਸ ਦੀ ਪੁਸ਼ਟੀ ਨਹੀਂ ਹੈ।
ਇਸ ਮਾਮਲੇ ਵਿੱਚ ਦੋਨਾ ਪੱਖਾ ਦੇ ਕੁਝ ਲੋਕ ਅਲੱਗ ਅਲੱਗ ਹਸਪਤਾਲ ਵਿੱਚ ਦਾਖਲ ਹੋਏ ਹਨ।


ਫ਼ਿਲਹਾਲ ਪੁਲਿਸ ਇਸ ਮਾਮਲੇ ਵਿੱਚ ਮਾਮਲਾ ਦਰਜ ਕਰਨ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਪੁਲਿਸ ਵੱਲੋ ਕੁਝ ਲੋਕਾ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਜਾਣਕਾਰੀ ਹੈ।

Akali Congress of Durgapur in a watershed


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now