ਜਲੰਧਰ ਸਮੇਤ ਇਨ੍ਹਾਂ ਸ਼ਹਿਰਾਂ 'ਚ ਰਾਤ ਨੂੰ ਰਿਹਾ ਬਲੈਕਆਊਟ
May 8, 2025 / punjab
ਜਲੰਧਰ, 08 ਮਈ 2025: ਜਲੰਧਰ ਸ਼ਹਿਰ ਦੇ ਨਾਲ-ਨਾਲ ਪੰਜਾਬ ਦੇ ਕਈ ਇਲਾਕਿਆਂ ਵਿੱਚ ਰਾਤ 8 ਵਜੇ ਤੋਂ ਹੀ ਬਲੈਕਆਊਟ ਹੋਇਆ। ਇਸਦੇ ਨਾਲ ਹੀ ਮੋਹਾਲੀ, ਲੁਧਿਆਣਾ, ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਸਪੂਰ, ਫਾਜਲਿਕਾ, ਟਾਂਡਾ, ਚੰਡੀਗੜ੍ਹ ਆਦਿ ਥਾਵਾਂ 'ਤੇ ਬਲੈਕਆਊਟ ਰਿਹਾ |
ਸ਼ਹਿਰ ਦੀ ਹਰ ਗਲੀ, ਮੁਹੱਲੇ ਅਤੇ ਸੜਕ 'ਤੇ ਹਨੇਰਾ ਫੈਲ ਗਿਆ ਹੈ। ਲੋਕ ਪੂਰੀ ਤਰ੍ਹਾਂ ਆਪਣੇ ਘਰਾਂ ਵਿੱਚ ਲੁਕੇ ਹੋਏ ਹਨ। ਭਾਵੇਂ ਕੁਝ ਲੋਕ ਸੜਕਾਂ 'ਤੇ ਮੌਜੂਦ ਹਨ, ਪਰ ਸ਼ਹਿਰ ਪੂਰੀ ਤਰ੍ਹਾਂ ਹਨੇਰੇ ਵਿੱਚ ਰਹੀ। ਬਿਜਲੀ ਵਿਭਾਗ ਨੇ ਪੂਰੇ ਸ਼ਹਿਰ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਤਾਂ ਜੋ ਪੂਰੀ ਤਰ੍ਹਾਂ ਬਲੈਕਆਊਟ ਲਾਗੂ ਕੀਤਾ ਜਾ ਸਕੇ।
ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ, ਰਾਤ 8 ਤੋਂ 9 ਵਜੇ ਤੱਕ ਬਲੈਕਆਊਟ ਦੇ ਨਿਰਦੇਸ਼ ਸਨ, ਜਿਸ ਤਹਿਤ ਲੋਕਾਂ ਨੂੰ ਆਪਣੇ ਘਰਾਂ ਵਿੱਚ ਇਨਵਰਟਰਾਂ ਤੋਂ ਲੈ ਕੇ ਜਨਰੇਟਰਾਂ ਤੱਕ ਸਭ ਕੁਝ ਬੰਦ ਰੱਖਣ ਦੇ ਹੁਕਮ ਦਿੱਤੇ ਗਏ । ਹਾਲਾਂਕਿ, ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਇਸ ਬਲੈਕਆਊਟ ਕਾਰਨ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਹ ਸਿਰਫ਼ ਇੱਕ ਰਿਹਰਸਲ ਹੈ, ਤਾਂ ਜੋ ਜੇਕਰ ਪੰਜਾਬ ਵਿੱਚ ਜੰਗ ਦੀ ਸਥਿਤੀ ਪੈਦਾ ਹੁੰਦੀ ਹੈ, ਤਾਂ ਸ਼ਹਿਰ ਨੂੰ ਨਿਸ਼ਾਨਾ ਬਣਨ ਤੋਂ ਬਚਾਇਆ ਜਾ ਸਕੇ।
Read More:
Blackout in these cities including jalandhar at night