ਲੁਧਿਆਣਾ ਵਾਸੀਆਂ ਦਾ ਸੁਪਨਾ ਹੋਵੇਗਾ ਸਾਕਾਰ, ਹਲਵਾਰਾ ਹਵਾਈ ਅੱਡੇ ਨੂੰ ਜਲਦ ਮਿਲੇਗੀ ਮਨਜ਼ੂਰੀ, ਬੋਲੇ ਰਵਨੀਤ ਬਿੱਟੂ
Punjab
ਲੁਧਿਆਣਾ ਵਾਸੀਆਂ ਦਾ ਸੁਪਨਾ ਹੋਵੇਗਾ ਸਾਕਾਰ, ਹਲਵਾਰਾ ਹਵਾਈ ਅੱਡੇ ਨੂੰ ਜਲਦ ਮਿਲੇਗੀ ਮਨਜ਼ੂਰੀ, ਬੋਲੇ ਰਵਨੀਤ ਬਿੱਟੂ
ਲੁਧਿਆਣਾ/ਨਵੀਂ ਦਿੱਲੀ, 6 ਅਕਤੂਬਰ, 2025: ਪੰਜਾਬ ਦੇ ਉਦਯੋਗਿਕ ਕੇਂਦਰ, ਲੁਧਿਆਣਾ ਤੋਂ ਹਵਾਈ ਉਡਾਣਾਂ ਦਾ ਸਫ਼ਰ ਜਲਦੀ ਹੀ ਹਕੀਕਤ ਬਣ ਸਕਦਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਵਾਰਾ ਹਵਾਈ ਅੱਡੇ ਦੇ ਸੰਚਾਲਨ ਦੀ ਪ੍ਰਕਿਰਿਆ ਆਖਰੀ ਪੜਾਅ 'ਤੇ ਹੈ ਅਤੇ ਜਲਦੀ ਹੀ ਇੱਥੋਂ ਉਡਾਣਾਂ ਸ਼ੁਰੂ ਹੋਣ ਦੀ ਉਮੀਦ ਹੈ।
ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਖੁਸ਼ਖਬਰੀ
ਕੇਂਦਰੀ ਮੰਤਰੀ ਨੇ 'X' (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਲੁਧਿਆਣਾ ਵਾਸੀਆਂ ਦਾ ਲੰਬਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਉਨ੍ਹਾਂ ਲਿਖਿਆ, "ਲੰਬੀ ਮਿਹਨਤ ਤੋਂ ਬਾਅਦ, ਨਾਗਰਿਕ ਹਵਾਬਾਜ਼ੀ ਸੁਰੱਖਿਆ ਬਿਊਰੋ (BCAS) ਦੀ ਟੀਮ ਹਲਵਾਰਾ ਹਵਾਈ ਅੱਡੇ ਦੀ ਇਮਾਰਤ ਨੂੰ ਅੰਤਿਮ ਕਲੀਅਰੈਂਸ ਦੇਣ ਲਈ ਜਾਂਚ ਕਰਨ ਪਹੁੰਚ ਰਹੀ ਹੈ। ਇਹ ਮੇਰਾ ਸੁਪਨਾ ਸੀ ਕਿ ਲੁਧਿਆਣਾ ਨੂੰ ਇਹ ਸੌਗਾਤ ਮਿਲੇ, ਜੋ ਹੁਣ ਪੂਰਾ ਹੋਣ ਜਾ ਰਿਹਾ ਹੈ।"
ਇਹ ਪ੍ਰੋਜੈਕਟ ਲੁਧਿਆਣਾ ਵਾਸੀਆਂ ਦੀ ਇੱਕ ਦਹਾਕਿਆਂ ਪੁਰਾਣੀ ਮੰਗ ਸੀ, ਜੋ ਹੁਣ ਪੂਰੀ ਹੁੰਦੀ ਨਜ਼ਰ ਆ ਰਹੀ ਹੈ। ਪਹਿਲਾਂ ਹੀ ਇਸ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਦੀ ਮੰਗ ਵੀ ਉੱਠ ਚੁੱਕੀ ਹੈ.
The Dream Of Ludhiana Residents Will Come True Halwara Airport Will Get Approval Soon Said Ravneet Bittu