Mohali 'ਚ 2 ਹਮਲਾਵਰਾਂ ਵੱਲੋਂ ਘਰ 'ਤੇ ਫਾਇਰਿੰਗ, 35 ਗੋਲੀਆਂ ਦਾਗੀਆਂ, ਗੱਡੀਆਂ ਤੇ ਸ਼ੀਸ਼ੇ ਤੋੜੇ
Mohali
Mohali 'ਚ 2 ਹਮਲਾਵਰਾਂ ਵੱਲੋਂ ਘਰ 'ਤੇ ਫਾਇਰਿੰਗ, 35 ਗੋਲੀਆਂ ਦਾਗੀਆਂ, ਗੱਡੀਆਂ ਤੇ ਸ਼ੀਸ਼ੇ ਤੋੜੇ
ਮੋਹਾਲੀ, 7 ਨਵੰਬਰ 2025: : ਮੋਹਾਲੀ ਦੇ ਫੇਜ਼ 7 ਖੇਤਰ ਵਿੱਚ ਵੀਰਵਾਰ ਦੀ ਰਾਤ ਦੋ ਬਦਮਾਸ਼ਾਂ ਨੇ ਇੱਕ ਘਰ 'ਤੇ ਤਾਬੜਤੋੜ ਫਾਇਰਿੰਗ ਕਰਕੇ ਦਹਿਸ਼ਤ ਪੈਦਾ ਕਰ ਦਿੱਤੀ। ਜਾਣਕਾਰੀ ਅਨੁਸਾਰ, ਘਰ ਦੇ ਬਾਹਰ ਦੋ ਅਣਪਛਾਤੇ ਹਮਲਾਵਰਾਂ ਨੇ ਪਹੁੰਚ ਕੇ ਲਗਾਤਾਰ ਗੋਲੀਆਂ ਚਲਾਈਆਂ, ਜਿਨ੍ਹਾਂ ਦੀ ਗਿਣਤੀ ਤਕਰੀਬਨ 35 ਦੇ ਨੇੜੇ ਦੱਸੀ ਜਾ ਰਹੀ ਹੈ।
ਫਾਇਰਿੰਗ ਦੌਰਾਨ ਹਮਲਾਵਰਾਂ ਨੇ ਨਾ ਸਿਰਫ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ 'ਤੇ ਨਿਸ਼ਾਨਾ ਲਗਾਇਆ, ਬਲਕਿ ਖਿੜਕੀਆਂ ਅਤੇ ਹੋਰ ਸ਼ੀਸ਼ੇ ਤੋੜ ਕੇ ਵੀ ਤੋੜਫੋੜ ਕੀਤੀ। ਗੋਲੀਆਂ ਦੀ ਆਵਾਜ਼ ਨਾਲ ਇਲਾਕੇ ਵਿੱਚ ਖੌਫ ਅਤੇ ਸਨਸਨੀ ਦਾ ਮਾਹੌਲ ਬਣ ਗਿਆ।
ਸੂਚਨਾ ਮਿਲਦਿਆਂ ਹੀ ਮੋਹਾਲੀ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਪੂਰੇ ਖੇਤਰ ਨੂੰ ਘੇਰਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਵਾਰਦਾਤ ਦੀ ਇੱਕ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋਵੇਂ ਹਮਲਾਵਰ ਸਪੱਸ਼ਟ ਤੌਰ 'ਤੇ ਕੈਮਰੇ ਵਿੱਚ ਕੈਦ ਹੋਏ ਹਨ। ਪੁਲਿਸ ਨੇ ਫੁਟੇਜ ਦੇ ਆਧਾਰ 'ਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਕੋਣਾਂ ਤੋਂ ਜਾਂਚ ਚਲ ਰਹੀ ਹੈ। ਹਾਲਾਂਕਿ ਹਮਲਾਵਰਾਂ ਦੇ ਮਕਸਦ ਦਾ ਖੁਲਾਸਾ ਹਾਲੇ ਤੱਕ ਨਹੀਂ ਹੋਇਆ।
Two Assailants Opened Fire On A House In Mohali Firing 35 Bullets Breaking Vehicles And Windows