Punjab - ਪਰਾਲੀ ਸਾੜਨ 'ਤੇ 3 ਕਿਸਾਨਾਂ ਵਿਰੁੱਧ ਕੇਸ ਦਰਜ

Punjab - ਪਰਾਲੀ ਸਾੜਨ 'ਤੇ 3 ਕਿਸਾਨਾਂ ਵਿਰੁੱਧ ਕੇਸ ਦਰਜ


Punjab

Punjab : ਪਰਾਲੀ ਸਾੜਨ 'ਤੇ 3 ਕਿਸਾਨਾਂ ਵਿਰੁੱਧ ਕੇਸ ਦਰਜ
ਫਾਜ਼ਿਲਕਾ (ਨਾਗਪਾਲ/ਲੀਲਾਧਰ) : ਫਾਜ਼ਿਲਕਾ ਜ਼ਿਲ੍ਹੇ 'ਚ ਪਰਾਲੀ ਸਾੜਨ ਦੇ ਮਾਮਲਿਆਂ 'ਤੇ ਸਖ਼ਤੀ ਕਰਦਿਆਂ, ਥਾਣਾ ਸਦਰ ਫਾਜ਼ਿਲਕਾ ਅਤੇ ਥਾਣਾ ਅਰਨੀਵਾਲਾ ਪੁਲਿਸ ਨੇ ਤਿੰਨ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ FIRs ਨੋਡਲ ਅਧਿਕਾਰੀਆਂ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਦੇ ਆਧਾਰ 'ਤੇ ਦਰਜ ਕੀਤੀਆਂ ਗਈਆਂ ਹਨ।
ਥਾਣਾ ਸਦਰ ਫਾਜ਼ਿਲਕਾ ਵਿੱਚ ਮੁਕੱਦਮਾ
ਨੋਡਲ ਅਫ਼ਸਰ ਛਿੰਦਰ ਸਿੰਘ ਦੀ ਸ਼ਿਕਾਇਤ 'ਤੇ, ਮਿਲਖ ਰਾਜ ਅਤੇ ਸੁਭਾਸ਼ ਚੰਦਰ (ਵਾਸੀ ਪਿੰਡ ਲਾਧੂਕਾ) ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦੋਵੇਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਸਰਕਾਰ ਵੱਲੋਂ ਲਗਾਈ ਪਾਬੰਦੀ ਦੀ ਉਲੰਘਣਾ ਕਰਦਿਆਂ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ।
ਥਾਣਾ ਅਰਨੀਵਾਲਾ ਨੇ ਵੀ ਕੀਤੀ ਕਾਰਵਾਈ
ਇਸੇ ਤਰ੍ਹਾਂ, ਨੋਡਲ ਅਧਿਕਾਰੀ ਬਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਅਰਨੀਵਾਲਾ ਪੁਲਿਸ ਨੇ ਮੰਗਤ ਰਾਮ (ਵਾਸੀ ਪਿੰਡ ਡੱਬਵਾਲਾ ਕਲਾਂ) ਖ਼ਿਲਾਫ਼ ਵੀ FIR ਦਰਜ ਕੀਤੀ ਹੈ। ਉਸ 'ਤੇ ਵੀ ਪਰਾਲੀ ਸਾੜਨ ਦਾ ਦੋਸ਼ ਹੈ।
ਪੁਲਿਸ ਨੇ ਕਿਹਾ ਹੈ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਜਾਰੀ ਰਹੇਗੀ ਅਤੇ ਹਰ ਮਾਮਲੇ ਦੀ ਤਫ਼ਤੀਸ਼ ਕਾਨੂੰਨੀ ਤੌਰ 'ਤੇ ਕੀਤੀ ਜਾਵੇਗੀ।

Powered by

Punjab case registered against 3 farmers for burning stubble


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now