ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

SGPC ਤੋਂ ਬਾਅਦ ਹੁਣ Gurdwara Sri Fatehgarh Sahib ਦੇ ਹੈੱਡ ਗ੍ਰੰਥੀ ਦਾ YouTube ਚੈਨਲ ਵੀ ਬੰਦ

SGPC ਤੋਂ ਬਾਅਦ ਹੁਣ Gurdwara Sri Fatehgarh Sahib ਦੇ ਹੈੱਡ ਗ੍ਰੰਥ


Punjab

SGPC ਤੋਂ ਬਾਅਦ ਹੁਣ Gurdwara Sri Fatehgarh Sahib ਦੇ ਹੈੱਡ ਗ੍ਰੰਥੀ ਦਾ YouTube ਚੈਨਲ ਵੀ ਬੰਦ

Live Punjabi TV Bureau

ਫਤਿਹਗੜ੍ਹ ਸਾਹਿਬ/ਅੰਮ੍ਰਿਤਸਰ, 24 ਨਵੰਬਰ 2025: SGPC ਦੇ ਅਧਿਕਾਰਕ ਚੈਨਲ 'ਤੇ ਕਾਰਵਾਈ ਤੋਂ ਕੁਝ ਸਮੇਂ ਬਾਅਦ, ਯੂਟਿਊਬ ਨੇ ਇੱਕ ਹੋਰ ਵੱਡਾ ਫੈਸਲਾ ਲੈਂਦਿਆਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਦਾ ਚੈਨਲ ਵੀ ਸਸਪੈਂਡ ਕਰ ਦਿੱਤਾ ਹੈ। ਪਲੇਟਫਾਰਮ ਵੱਲੋਂ ਇਹ ਕਾਰਵਾਈ ਆਪਣੀ “Violent Criminal Organizations Policy” ਦੇ ਤਹਿਤ ਕੀਤੀ ਗਈ ਹੈ, ਜਿਸ ਅਨੁਸਾਰ ਹਿੰਸਕ ਜਾਂ ਅਪਰਾਧਿਕ ਗਰੁੱਪਾਂ ਦੇ ਪ੍ਰਚਾਰ, ਸਮਰਥਨ ਜਾਂ ਮਹਿਮਾ ਕਰਨ ਵਾਲੇ ਕੁੰਟੈਂਟ ਦੀ ਇਜਾਜ਼ਤ ਨਹੀਂ।

YouTube ਦਾ ਕਹਿਣਾ—ਪਾਲਿਸੀ ਦਾ ਉਲੰਘਣ ਕੀਤਾ ਗਿਆ

ਯੂਟਿਊਬ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਭਾਈ ਹਰਪਾਲ ਸਿੰਘ ਦੇ ਚੈਨਲ ‘ਤੇ ਅਜਿਹਾ ਵੀਡੀਓ ਮਿਲਿਆ ਜੋ ਕੰਟੈਂਟ ਪਾਲਿਸੀ ਨਾਲ ਮੇਲ ਨਹੀਂ ਖਾਂਦਾ ਸੀ। ਪਲੇਟਫਾਰਮ ਮੁਤਾਬਕ, ਉਹ ਅਜਿਹੇ ਕੋਈ ਵੀ ਵੀਡੀਓ ਬਰਦਾਸ਼ਤ ਨਹੀਂ ਕਰਦਾ ਜੋ ਹਿੰਸਕ ਸੰਗਠਨਾਂ ਦੀ ਤਾਰੀਫ਼, ਪ੍ਰਚਾਰ ਜਾਂ ਮਦਦ ਕਰਨ ਦੀ ਮੰਸ਼ਾ ਰੱਖਦੇ ਹੋਣ। ਇਸ ਉਲੰਘਣ ਦੇ ਆਧਾਰ ‘ਤੇ ਚੈਨਲ ਨੂੰ ਸਸਪੈਂਡ ਕਰਨਾ ਜ਼ਰੂਰੀ ਸਮਝਿਆ ਗਿਆ।

ਭਾਈ ਹਰਪਾਲ ਸਿੰਘ ਨੇ ਕਹੀ ਤਿੱਖੀ ਗੱਲ—Facebook ‘ਤੇ ਜਤਾਈ ਨਾਰਾਜ਼ਗੀ

ਚੈਨਲ ਬੰਦ ਹੋਣ ਤੋਂ ਬਾਅਦ ਭਾਈ ਹਰਪਾਲ ਸਿੰਘ ਨੇ ਆਪਣੇ ਫੇਸਬੁੱਕ ਪੋਸਟ ਰਾਹੀਂ ਯੂਟਿਊਬ ਦੇ ਫੈਸਲੇ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਲਿਖਿਆ ਕਿ: 

 "ਹੱਕਾਂ ਦੇ ਰਾਖੇ ਤੇ ਅਮਲ ਔਰੰਗਜ਼ੇਬ ਵਾਲੇ"ਬਾਤਾਂ ਗੁਰੂ ਤੇਗ ਬਹਾਦਰ ਜੀ ਦੀਆਂ ਪਾਓ, ਸੱਚ ਦੀ ਆਵਾਜ਼ ਔਰਗਜੇਬ ਵਾਂਗ ਦਬਾਓ.....? 

ਇਸ ਤੋਂ ਅੱਗੇ ਉਹਨਾਂ ਲਿਖਿਆ, "ਹੱਕਾਂ ਦੇ ਰਾਖੇ ਮਨੁੱਖੀ ਭਾਵਨਾਵਾਂ ਦੇ ਕਦਰਦਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਕੀ ਮਹਿਜ ਵਰਤਿਆ ਜਾ ਰਿਹਾ ਹੈ, ਤੇ ਅਮਲ ਔਰੰਗਜ਼ੇਬ ਵਾਲੇ ..."

After sgpc now the youtube channel of the head granthi of gurdwara sri fatehgarh sahib is also closed


Popular Posts
Just Now