ਪੰਜਾਬੀਓ ਕੱਢ ਲਓ ਰਜਾਈਆਂ, ਇਸ ਦਿਨ ਤੋਂ ਵੱਧ ਜਾਵੇਗੀ ਠੰਡ

ਪੰਜਾਬੀਓ ਕੱਢ ਲਓ ਰਜਾਈਆਂ, ਇਸ ਦਿਨ ਤੋਂ ਵੱਧ ਜਾਵੇਗੀ ਠੰਡ


Punjab

ਪੰਜਾਬੀਓ ਕੱਢ ਲਓ ਰਜਾਈਆਂ, ਇਸ ਦਿਨ ਤੋਂ ਵੱਧ ਜਾਵੇਗੀ ਠੰਡ 

Live Punjabi TV Bureau

ਚੰਡੀਗੜ੍ਹ, 25 ਨਵੰਬਰ, 2025: ਪੰਜਾਬ ਵਿੱਚ ਠੰਢ ਨੇ ਆਪਣੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਰਾਤਾਂ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ. ਦੱਸ ਦਈਏ ਕਿ ਸੂਬੇ ਦੇ ਜਿਆਦਾਤਰ ਇਲਾਕਿਆਂ ਦਾ ਮਿਨੀਮਮ ਤਾਪਮਾਨ 10 ਡਿਗਰੀ ਤੋਂ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਦੇ ਨਵੇਂ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿਚ ਹੋਰ 0.6 ਡਿਗਰੀ ਦੀ ਕਮੀ ਆਈ ਹੈ।

ਫਰੀਦਕੋਟ (Faridkot) 4.4 ਡਿਗਰੀ ਨਾਲ ਸਭ ਤੋਂ ਠੰਢਾ ਸਥਾਨ ਰਿਹਾ। ਇਸਦੇ ਨਾਲ ਹੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦੀ ਉਮੀਦ ਬਾਵਜੂਦ, ਏਕਿਊਆਈ (AQI) ਪੱਧਰ ਅਜੇ ਵੀ ਖਰਾਬ ਬਣੇ ਹੋਏ ਹਨ।

28 ਨਵੰਬਰ ਤੋਂ ਵਧੇਗੀ ਸਰਦੀ ਦੀ ਤੀਬਰਤਾ

ਮੌਸਮ ਵਿਭਾਗ ਮੁਤਾਬਕ ਅੱਜ ਮੌਸਮ ਖੁਸ਼ਕ ਰਹੇਗਾ। ਕੁਝ ਇਲਾਕਿਆਂ ਵਿੱਚ ਹਲਕੀ ਧੁੰਦ ਜ਼ਰੂਰ ਰਹਿ ਸਕਦੀ ਹੈ। ਪਰ 28 ਨਵੰਬਰ ਤੋਂ ਪੰਜਾਬ ਵਿੱਚ ਸਰਦੀ ਦਾ ਪ੍ਰਭਾਵ ਕਾਫ਼ੀ ਵਧੇਗਾ।

ਰਾਤ ਦਾ ਤਾਪਮਾਨ

1. ਜ਼ਿਆਦਾਤਰ ਇਲਾਕਿਆਂ ਵਿੱਚ 4 ਤੋਂ 6 ਡਿਗਰੀ

2. ਜਲੰਧਰ, ਕਪੂਰਥਲਾ, ਪਟਿਆਲਾ, ਲੁਧਿਆਣਾ, ਮੋਹਾਲੀ: 6 ਤੋਂ 8 ਡਿਗਰੀ

ਦਿਨ ਦਾ ਤਾਪਮਾਨ

1. ਉੱਤਰੀ/ਉੱਤਰ-ਪੂਰਬੀ ਜ਼ਿਲ੍ਹੇ: 22–24 ਡਿਗਰੀ

2. ਬਾਕੀ ਪੰਜਾਬ: 24–26 ਡਿਗਰੀ

Punjabis take out your quilts the cold will increase from this day onwards


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now