Punjab DGP ਗੌਰਵ ਯਾਦਵ ਅੱਜ ਚੋਣ ਕਮਿਸ਼ਨ ਦੇ ਸਾਹਮਣੇ ਹੋਣਗੇ ਪੇਸ਼
/ punjab
Punjab
Punjab DGP ਗੌਰਵ ਯਾਦਵ ਅੱਜ ਚੋਣ ਕਮਿਸ਼ਨ ਦੇ ਸਾਹਮਣੇ ਹੋਣਗੇ ਪੇਸ਼
Live Punjabi TV Bureau
ਨਵੀਂ ਦਿੱਲੀ/ਚੰਡੀਗੜ੍ਹ, 25 ਨਵੰਬਰ, 2025: ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਰੁੱਧ ਦਰਜ ਕੀਤੀਆਂ 9 ਐਫਆਈਆਰਾਂ (FIRs) ਦੇ ਮਾਮਲੇ 'ਚ ਅੱਜ ਪੰਜਾਬ DGP ਗੌਰਵ ਯਾਦਵ ਚੋਣ ਕਮਿਸ਼ਨ ਦੇ ਦਿੱਲੀ ਦਫ਼ਤਰ 'ਚ ਪੇਸ਼ ਹੋਣਗੇ।
ਦੱਸ ਦਈਏ ਕਿ ਭਾਰਤੀ ਚੋਣ ਕਮਿਸ਼ਨ (Election Commission of India) ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ Punjab ਦੇ DGP ਗੌਰਵ ਯਾਦਵ ਨੂੰ ਅੱਜ (25 ਨਵੰਬਰ) ਦਿੱਲੀ ਦਫ਼ਤਰ ਵਿੱਚ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਸੱਦਿਆ ਸੀ।
ਇਹ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਲਿਖਤੀ ਸ਼ਿਕਾਇਤ ਤੋਂ ਬਾਅਦ ਹੋਈ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਚੋਣ ਮੁਹਿੰਮ ਦੌਰਾਨ ਅਕਾਲੀ ਵਰਕਰਾਂ ਖ਼ਿਲਾਫ਼ ਜ਼ਬਰਦਸਤੀ ਅਤੇ ਝੂਠੀਆਂ ਐਫਆਈਆਰਾਂ ਦਰਜ ਕੀਤੀਆਂ ਗਈਆਂ।
ਅਕਾਲੀ ਦਲ ਦੀ ਸ਼ਿਕਾਇਤ 'ਤੇ ਚੋਣ ਕਮਿਸ਼ਨ ਦੀ ਕਾਰਵਾਈ ਤੇਜ਼
ਸਰੋਤਾਂ ਮੁਤਾਬਕ, ਤਰਨਤਾਰਨ ਹਲਕੇ ਵਿੱਚ ਚੋਣ ਮੁਹਿੰਮ ਦੌਰਾਨ ਅਕਾਲੀ ਵਰਕਰਾਂ ਨੂੰ ਨਿਸ਼ਾਨਾ ਬਣਾਉਣ, ਗਲਤ ਮਾਮਲੇ ਦਰਜ ਕਰਨ ਅਤੇ ਗ੍ਰਿਫ਼ਤਾਰੀ ਦੀਆਂ ਘਟਨਾਵਾਂ ਦੇ ਸੰਬੰਧ ਵਿੱਚ ਚੋਣ ਕਮਿਸ਼ਨ ਨੇ ਪਹਿਲਾਂ ਰਿਪੋਰਟ ਤਲਬ ਕੀਤੀ ਸੀ। ਹੁਣ DGP ਗੌਰਵ ਯਾਦਵ ਨੂੰ ਸਪੱਸ਼ਟੀਕਰਨ ਲਈ ਨਿੱਜੀ ਤੌਰ 'ਤੇ ਬੁਲਾਇਆ ਗਿਆ ਹੈ।
ਅਕਾਲੀ ਦਲ ਦਾ ਦਾਅਵਾ ਹੈ ਕਿ:
ਪੁਲਿਸ ਨੇ ਚੋਣ ਦਬਾਅ ਹੇਠ ਝੂਠੇ ਮਾਮਲੇ ਬਣਾਏ
ਵਰਕਰਾਂ ਨਾਲ ਬਦਲਾਖੋਰੀ ਨੀਂਹ 'ਤੇ ਕਾਰਵਾਈ ਕੀਤੀ ਗਈ
ਕਈ ਬੇਗੁਨਾਹ ਵਰਕਰਾਂ ਨੂੰ ਗ੍ਰਿਫ਼ਤਾਰ ਕਰਕੇ ਤੰਗ ਕੀਤਾ ਗਿਆ
Powered by
Punjab dgp gaurav yadav will appear before the election commission today