ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਬਦਮਾਸ਼ ਵਿਚਾਲੇ ਮੁੱਠਭੇੜ, ਜਵਾਬੀ ਫਾਇਰਿੰਗ ਵਿੱਚ ਮੁੱਖ ਦੋਸ਼ੀ ਜ਼ਖ਼ਮੀ

ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਬਦਮਾਸ਼ ਵਿਚਾਲੇ ਮੁੱਠਭੇੜ, ਜਵਾਬੀ ਫਾਇਰਿੰ


Amritsar

Amritsar Encounter : ਪੁਲਿਸ ਤੇ ਬਦਮਾਸ਼ ਵਿਚਾਲੇ ਮੁੱਠਭੇੜ, ਜਵਾਬੀ ਫਾਇਰਿੰਗ ਵਿੱਚ ਮੁੱਖ ਦੋਸ਼ੀ ਜ਼ਖ਼ਮੀ

ਅੰਮ੍ਰਿਤਸਰ, 25 ਨਵੰਬਰ 2025: ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਅੱਜ ਵੱਡੀ ਸਫਲਤਾ ਹਾਸਲ ਹੋਈ ਹੈ। ਦਰਅਸਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਰਡਰ ਕੇਸ ਦੇ ਮੁਲਜ਼ਮ ਸੁਖਪ੍ਰੀਤ ਸਿੰਘ ਉਰਫ਼ ਸੁੱਖਾ  ਕੰਬੋ ਥਾਣਾ ਇਲਾਕੇ ਨੇੜਿਓ ਲੰਘਣ ਵਾਲਾ ਹੈ। ਜਿਵੇਂ ਹੀ ਪੁਲਿਸ ਨੇ ਉੱਥੇ ਨਾਕਾਬੰਦੀ ਕਰ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸੁੱਖਾ ਨੇ ਪੁਲਿਸ ਟੀਮ 'ਤੇ ਗੋਲੀ ਚਲਾ ਦਿੱਤੀ। ਇਸਦੇ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ, ਜਿਸ ਦੌਰਾਨ ਦੋਸ਼ੀ ਸੁੱਖਾ ਦੇ ਲੱਤ 'ਤੇ ਗੋਲੀ ਲੱਗੀ। ਜਖ਼ਮੀ ਹਾਲਤ ਵਿੱਚ ਉਸਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਹੈ।

16 ਨਵੰਬਰ ਦੇ ਮਰਡਰ ਕੇਸ ਦਾ ਮੁੱਖ ਹਥਿਆਰਬੰਦ ਸੁੱਖਾ ਹੀ — ਪੁਲਿਸ ਦਾ ਦਾਅਵਾ

ਪੁਲਿਸ ਮੁਤਾਬਕ, ਇਹ ਉਹੀ ਮੁਲਜ਼ਮ ਹੈ ਜਿਸਨੇ 16 ਨਵੰਬਰ ਨੂੰ ਅੰਮ੍ਰਿਤਸਰ ਦੇ ਪਿੰਡ ਧੂਲਕਾ ਵਿੱਚ ਇੱਕ ਦੁਕਾਨਦਾਰ ਦੇ ਕਤਲ ਵਿੱਚ ਵਰਤੇ ਹਥਿਆਰ ਮੁਹੱਈਆ ਕਰਵਾਏ ਸਨ। ਇਸ ਮਰਡਰ ਤੋਂ ਬਾਅਦ ਅੰਮ੍ਰਿਤਸਰ ਵਿੱਚ ਲਗਾਤਾਰ ਫਰੋਤੀ ਦੀਆਂ ਕਾਲਾਂ ਅਤੇ ਗੋਲੀਬਾਰੀ ਦੇ ਮਾਮਲੇ ਵਧ ਰਹੇ ਹਨ, ਜਿਸ ਕਾਰਨ ਦਿਹਾਤੀ ਪੁਲਿਸ ਦੋਸ਼ੀਆਂ ਦੀ ਭਾਲ ਵਿੱਚ ਜੁੱਟੀ ਹੋਈ ਸੀ।

ਇੱਕ ਦਿਨ ਪਹਿਲਾਂ ਰਾਜਾ ਬਿਲਾ ਦਾ ਇਨਕਾਊਂਟਰ, ਦੂਜਾ ਸਾਥੀ ਗਿਰਫ਼ਤਾਰ

ਕੱਲ੍ਹ ਇਸੇ ਕੇਸ ਵਿੱਚ ਪੁਲਿਸ ਨੇ ਦੋਸ਼ੀਆਂ ਨਾਲ ਮੁੱਠਭੇੜ ਕੀਤੀ ਸੀ, ਜਿਸ ਵਿੱਚ ਰਾਜਾ ਬਿਲਾ ਮਾਰਿਆ ਗਿਆ ਸੀ। ਉਸਦਾ ਸਾਥੀ ਮਨਦੀਪ ਸਿੰਘ ਸ਼ਮੀ ਗਿਰਫ਼ਤਾਰ ਹੋਇਆ ਸੀ। ਪੁੱਛਗਿੱਛ ਦੌਰਾਨ ਮਨਦੀਪ ਨੇ ਖੁਲਾਸਾ ਕੀਤਾ ਸੀ ਕਿ ਮਰਡਰ ਵਿੱਚ ਵਰਤੇ ਹਥਿਆਰ ਸੁਖਪ੍ਰੀਤ ਉਰਫ਼ ਸੁੱਖਾ ਨੇ ਦਿੱਤੇ ਸਨ।

ਅੰਮ੍ਰਿਤਸਰ ਦਿਹਾਤੀ ਇਲਾਕੇ 'ਚ ਦਹਿਸ਼ਤ — ਫਰੋਤੀ ਅਤੇ ਗੋਲੀਬਾਰੀ ਦੇ ਵਧ ਰਹੇ ਮਾਮਲੇ

ਦਿਹਾਤੀ ਇਲਾਕੇ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਫਰੋਤੀ ਦੀਆਂ ਕਾਲਾਂ, ਹਮਲੇ ਅਤੇ ਗੋਲੀਬਾਰੀ ਦੇ ਮਾਮਲੇ ਬੜ੍ਹ ਰਹੇ ਹਨ। ਧੂਲਕਾ ਕਤਲਕਾਂਡ ਤੋਂ ਬਾਅਦ ਲੋਕਾਂ ਵਿੱਚ ਖੌਫ਼ ਦਾ ਮਾਹੌਲ ਹੈ, ਜਿਸਨੂੰ ਦੇਖਦਿਆਂ ਪੁਲਿਸ ਵੱਲੋਂ ਇਨ੍ਹਾਂ ਗੈਂਗਸਟਰਾਂ ਦੇ ਖ਼ਿਲਾਫ਼ ਤਗੜਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

Encounter Between Amritsar Rural Police And Miscreants Main Accused Injured In Return Firing


Popular Posts
Just Now