Punjab Cabinet- ਮਾਨ ਸਰਕਾਰ ਨੇ ਖੋਲ੍ਹਿਆ ਫ਼ੈਸਲਿਆਂ ਦਾ ਪਿਟਾਰਾ! ਮਾਈਨਿੰਗ 'ਤੇ ਲੱਗੇਗੀ 'ਤੀਜੀ ਅੱਖ', 300 ਡਾਕਟਰ ਹੋਣਗੇ ਭਰਤੀ...
Punjab
- ਧੋਖਾਧੜੀ ਰੋਕਣ ਲਈ ਕਦਮ: ਕਈ ਲੋਕ ਸੁਸਾਇਟੀ ਜਾਂ ਟਰੱਸਟ ਦੇ ਨਾਮ 'ਤੇ ਜ਼ਮੀਨ ਲੈ ਕੇ ਉਸਦੀ ਗ਼ਲਤ ਵਿਕਰੀ ਜਾਂ ਲੀਜ਼ ਕਰਦੇ ਸਨ।
- ਨਵਾਂ ਪ੍ਰਬੰਧ: ਹੁਣ ਸੂਬੇ ਵਿੱਚ ਚੱਲ ਰਹੀਆਂ ਸਾਰੀਆਂ ਸੁਸਾਇਟੀਆਂ ਅਤੇ ਟਰੱਸਟਾਂ ਲਈ ਸਾਲਾਨਾ ਆਡਿਟ ਲਾਜ਼ਮੀ ਹੋਵੇਗਾ। ਇਸਦੇ ਨਾਲ ਵਿੱਤੀ ਮਾਮਲਿਆਂ 'ਤੇ ਨਿਗਰਾਨੀ ਲਈ ਜਾਂਚ ਅਧਿਕਾਰੀ ਤਾਇਨਾਤ ਕੀਤੇ ਜਾਣਗੇ।
- ਸਾਰੇ ਮਾਈਨਿੰਗ ਵਾਹਨਾਂ 'ਤੇ GPS ਲਗੇਗਾ, ਜਿਸ ਨਾਲ ਰੀਅਲ ਟਾਈਮ ਮਾਨਟਰਿੰਗ ਹੋ ਸਕੇਗੀ ਕਿ ਰੇਤ ਕਿੱਥੋਂ ਚੁੱਕੀ ਅਤੇ ਕਿੱਥੇ ਪਹੁੰਚਾਈ ਗਈ।
- ਨਵੀਂ ਨਿਗਰਾਨੀ ਅਥਾਰਟੀ ਬਣੇਗੀ ਜੋ ਖਣਨ ਦੇ ਹਰ ਪੱਖ 'ਤੇ ਸਖ਼ਤ ਨਿਗਰਾਨੀ ਰੱਖੇਗੀ।
- 300 ਪ੍ਰਾਈਵੇਟ ਸਪੈਸ਼ਲਿਸਟ ਡਾਕਟਰ ਇੰਪੈਨਲ ਹੋਣਗੇ।
- ਇਨ੍ਹਾਂ ਨੂੰ 'ਆਨ ਕਾਲ' ਬੁਲਾਇਆ ਜਾਵੇਗਾ। ਓਪੀਡੀ/ਇਨਡੋਰ ਮਰੀਜ਼ ਚੈੱਕ ਕਰਨ ਲਈ 100 ਰੁਪਏ, ਵਾਧੂ ਸਮੇਂ ਲਈ 1000 ਰੁਪਏ, ਅਤੇ ਰਾਤ ਦੇ ਸਮੇਂ ਇਹ ਰਕਮ ਦੋਗੁਣਾ ਹੋਵੇਗੀ।
- ਬਿਨਾ ਟੈਂਡਰ ਸਾਮਾਨ ਖਰੀਦਣ ਦੀ ਸੀਮਾ 2.50 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ।
- ਸਹਿਕਾਰਤਾ ਵਿਭਾਗ ਵਿੱਚ ਹੁਣ ਇੱਕ ਅਧਿਕਾਰੀ ਕੋਲ ਦੋਹਰੀ ਜ਼ਿੰਮੇਵਾਰੀ ਨਹੀਂ ਹੋਵੇਗੀ। ਕੰਮ ਦੀ ਵੰਡ ਤੋਂ ਪਾਰਦਰਸ਼ਤਾ ਅਤੇ ਗਤੀਸ਼ੀਲਤਾ ਵਧੇਗੀ।
Punjab cabinet mann government opens the door to decisions third eye will be put on mining 300 doctors will be recruited